ਕੈਲਗਰੀ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਲਗਰੀ ਏਅਰਪੋਰਟ ਮਾਰਗ ਨੂੰ ਪੂਰਾ ਕਰਨ ਲਈ 5 ਕਰੋੜ ਡਾਲਰ ਸੰਘੀ ਫੰਡ 'ਚੋਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਐਲਾਨ ਕੈਲਗਰੀ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਪ੍ਰੈੱਸ ਕਾਨਫਰੰਸ ਕਰਦਿਆਂ ਕੀਤਾ। ਪ੍ਰੋਵਿੰਸ ਸਰਕਾਰ ਇਸ ਪ੍ਰੋਜੈਕਟ 'ਚ ਲਗਭਗ 3 ਲੱਖ ਡਾਲਰ ਖਰਚ ਕਰ ਰਹੀ ਹੈ। ਇਸ ਮਾਰਗ ਦੇ ਪੂਰਾ ਹੋਣ ਨਾਲ ਹੋਰ ਸੜਕਾਂ ਦਾ ਵੀ ਏਅਰਪੋਰਟ ਨਾਲ ਸੰਪਰਕ ਕਾਇਮ ਹੋ ਜਾਵੇਗਾ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਸੋਨੀ ਟਰੇਲ ਤੇ ਡੀਅਰਫੁੱਟ ਵਿਚਾਲੇ ਸਿੱਧਾ ਸੰਪਰਕ ਸਥਾਪਤ ਹੋ ਜਾਵੇਗਾ।
ਮੇਅਰ ਨਹੀਦ ਨੈਨਸੀ ਨੇ ਪ੍ਰਧਾਨ ਮੰਤਰੀ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਸੱਚ-ਮੁੱਚ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਐਲਬਰਟਾ ਟ੍ਰਾਂਸਪੋਰਟ ਮੰਤਰੀ ਬਰੇਨ ਨੈਸ਼ਨ, ਕੈਬਨਿਟ ਮੰਤਰੀ ਅਮਰਜੀਤ ਸਿੰਘ ਸੋਹੀ ਤੇ ਰਾਜ ਟ੍ਰਾਂਸਪੋਰਟ ਮੰਤਰੀ ਬਰੀਅਨ ਮੈਸਨ ਵੀ ਹਾਜ਼ਰ ਸਨ।
ਅਮਰੀਕਾ : 'ਬਲੈਕ' ਲੋਕਾਂ 'ਤੇ ਹਿੰਸਾ ਦੀਆਂ ਘਟਨਾਵਾਂ ਦੇ ਵਿਰੋਧ 'ਚ ਅਫਰੀਕੀ-ਅਮਰੀਕੀਆਂ ਨੇ ਕੀਤਾ ਪ੍ਰਦਰਸ਼ਨ
NEXT STORY