ਵਾਸ਼ਿੰਗਟਨ — ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਹਜ਼ਾਰਾਂ ਦੀ ਗਿਣਤੀ 'ਚ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਡੈਨ ਰਿਆਨ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ, ਇਹ ਵਿਰੋਧ ਪ੍ਰਦਰਸ਼ਨ ਅਫਰੀਕੀ ਮੂਲ ਦੇ ਲੋਕਾਂ 'ਤੇ ਹਿੰਸਾ ਦੀ ਨਿੰਦਾ ਕਰਨ ਲਈ ਕੀਤਾ ਗਿਆ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸੇਂਟ ਸੈਬਿਨਾ ਕੈਥੋਲਿਕ ਚਰਚ ਦੇ ਪਾਸਟਰ ਰੇਵਰੇਂਡ ਮਾਇਕਲ ਫਲੇਗਰ ਦੀ ਅਗਵਾਈ 'ਚ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇਹ ਪ੍ਰਦਰਸ਼ਨ ਅਹਿੰਸਕ ਹੈ ਅਤੇ ਸ਼ਾਂਤੀ ਲਈ ਕੀਤਾ ਹਿਆ ਹੈ।

ਜਿਵੇਂ ਹੀ ਪ੍ਰਦਰਸ਼ਨ ਸ਼ੁਰੂ ਹੋਇਆ, ਰਾਜ ਦੀ ਪੁਲਸ ਨੇ 76ਵੀਂ ਸਟ੍ਰੀਟ 'ਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲਿਆ ਗਿਆ। ਇਸ ਪ੍ਰਦਰਸ਼ਨ 'ਚ ਸ਼ਾਮਲ 62 ਸਾਲ ਦੇ ਪ੍ਰਦਰਸ਼ਨਕਾਰੀ ਜੇਮਸ ਕਰੀ ਨੇ ਕਿਹਾ ਕਿ ਅਫੀਰਕੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੂੰ ਸ਼ਹਿਰ 'ਚ ਵਧੀਆਂ ਸਿੱਖਿਆ ਦੀ ਜ਼ਰੂਰ ਹੈ ਕਿਉਂਕਿ ਕੋਈ ਵੀ ਬੱਚਾ ਇਹ ਕਹਿੰਦਾ ਹੋਇਆ ਵੱਡਾ ਨਹੀਂ ਹੁੰਦਾ ਕਿ ਉਹ ਗੈਂਗਸਟਰ ਬਣਨਾ ਚਾਹੁੰਦਾ ਹੈ। ਕਈ ਪ੍ਰਦਰਸ਼ਨਕਾਰੀਆਂ ਦੇ ਹੱਥਾਂ 'ਚ ਪੋਸਟਰ ਸਨ, ਜਿਨ੍ਹਾਂ 'ਤੇ ਲਿਖਿਆ ਹੋਇਆ ਸੀ, 'ਸਾਨੂੰ ਰੁਜ਼ਗਾਰ ਚਾਹੀਦਾ ਹੈ, ਹਿੰਸਾ ਰੋਕੋ', 'ਸਾਡੇ ਸਕੂਲਾਂ ਨੂੰ ਬਚਾਓ।' ਜ਼ਿਕਰਯੋਗ ਹੈ ਕਿ ਸ਼ਿਕਾਗੋ 'ਚ ਇਸ ਸਾਲ ਹੁਣ ਤੱਕ ਇਸ ਤਰ੍ਹਾਂ ਦੀਆਂ ਨਸਲਭੇਦੀ ਹਿੰਸਾਵਾਂ 'ਚ 271 ਲੋਕਾਂ ਦੀ ਮੌਤ ਹੋ ਗਈ ਜਦਕਿ 1,435 ਜ਼ਖਮੀ ਹੋਏ ਹਨ।

ਮੈਕਸੀਕੋ ਦੇ ਮੋਂਟੇਰੇ 'ਚ ਨਾਈਟ ਬਾਰ 'ਚ ਹੋਏ ਹਮਲਿਆਂ 'ਚ 15 ਲੋਕਾਂ ਦੀ ਮੌਤ
NEXT STORY