ਗੁਰਦਾਸਪੁਰ/ਲਾਹੌਰ (ਜ. ਬ.)- ਪਾਕਿਸਤਾਨ ਦੇ ਸ਼ਹਿਰ ਲਾਹੌਰ ਜੇਲ੍ਹ ’ਚ ਬੰਦ ਲਗਭਗ 116 ਔਰਤਾਂ ਕੈਦੀਆਂ ਨੇ ਪੰਜਾਬ (ਪਾਕਿਸਤਾਨ) ਦੇ ਮੁੱਖ ਮੰਤਰੀ ਉਸਮਾਨ ਬਜਦਰ ਨੂੰ ਲਿਖੇ ਗੁਪਤ ਪੱਤਰ ’ਚ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੇ ਜਾਣ ਵਾਲੇ ਦੂਰਵਿਵਹਾਰ ਸਮੇਤ ਉਨ੍ਹਾਂ ਦੇ ਸਰੀਰਕ ਸ਼ੋਸਣ ਦੀ ਜਾਣਕਾਰੀ ਦਿੱਤੀ। ਬੇਸ਼ੱਕ ਇਹ ਪੱਤਰ ਮੁੱਖ ਮੰਤਰੀ ਦੇ ਨਾਮ ’ਤੇ ਸੀ ਅਤੇ ਕਾਪੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਕੀਤੀ ਗਈ ਸੀ ਪਰ ਇਹ ਪੱਤਰ ਕਿਸੇ ਤਰ੍ਹਾਂ ਨਾਲ ਜਨਤਕ ਹੋਣ ਨਾਲ ਪੂਰੇ ਪਾਕਿਸਤਾਨ ’ਚ ਉਕਤ ਮਾਮਲਾ ਗਰਮਾ ਗਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ’ਚ 2 ਟਰੇਨਾਂ ਵਿਚਾਲੇ ਹੋਈ ਟੱਕਰ, 30 ਲੋਕਾਂ ਦੀ ਮੌਤ
ਸਰਹੱਦ ਪਾਰ ਸੂਤਰਾਂ ਅਨੁਸਾਰ ਲਾਹੌਰ ਜੇਲ੍ਹ ’ਚ ਬੰਦ 116 ਔਰਤਾਂ, ਜਿਨ੍ਹਾਂ ’ਚ 33 ਗੈਰ-ਮੁਸਲਿਮ ਔਰਤਾਂ ਸ਼ਾਮਲ ਹਨ, ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਗੁਪਤ ਪੱਤਰ ’ਚ ਦੋਸ਼ ਲਗਾਇਆ ਕਿ ਲਾਹੌਰ ਜੇਲ੍ਹ ਦੇ ਅਧਿਕਾਰੀ ਹਰ ਰਾਤ ਨੂੰ ਜੇਲ੍ਹ ’ਚ ਬੰਦ ਔਰਤਾਂ ’ਚੋਂ ਆਪਣੀ ਪਸੰਦ ਦੀ ਔਰਤ ਨੂੰ ਆਪਣੀ ਰਿਹਾਇਸ਼ ’ਤੇ ਬੁਲਾ ਲੈਂਦੇ ਹਨ ਅਤੇ ਸਾਰੀ ਰਾਤ ਉਨ੍ਹਾਂ ਦਾ ਸਰੀਰਕ ਸ਼ੋਸਣ ਕਰਕੇ ਤੜਕਸਾਰ ਜੇਲ੍ਹ ’ਚ ਫਿਰ ਵਾਪਸ ਭੇਜ ਦਿੰਦੇ ਹਨ। ਜੇਲ੍ਹ ’ਚ ਬੰਦ ਜ਼ਿਆਦਾ ਉਮਰ ਦੀਆਂ ਔਰਤਾਂ ਨੂੰ ਛੱਡ ਕੇ ਬਾਕੀ ਨੂੰ ਇਹ ਅਧਿਕਾਰੀ ਆਪਣੀ ਹਵੱਸ ਦਾ ਸ਼ਿਕਾਰ ਬਣਾ ਚੁੱਕੇ ਹਨ, ਜੋ ਔਰਤਾਂ ਅਧਿਕਾਰੀਆਂ ਦੇ ਕਹਿਣ ਅਨੁਸਾਰ ਇਨ੍ਹਾਂ ਦੇ ਨਿਵਾਸ ’ਤੇ ਨਹੀਂ ਜਾਂਦੀਆਂ, ਉਨ੍ਹਾਂ ਨਾਲ ਪਸ਼ੂਆਂ ਦੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ। ਲਾਹੌਰ ਜੇਲ੍ਹ ਦੇ ਅਧਿਕਾਰੀ ਔਰਤਾਂ ਵੱਲੋਂ ਲਗਾਏ ਦੋਸ਼ਾਂ ਨੂੰ ਨਕਾਰ ਰਹੇ ਹਨ ਅਤੇ ਇਸ ਨੂੰ ਇਕ ਸਾਜ਼ਿਸ਼ ਕਰਾਰ ਦੇ ਰਹੇ ਹਨ।
ਇਹ ਵੀ ਪੜ੍ਹੋ: ਟਰੰਪ ਨੇ ਰਾਸ਼ਟਰਪਤੀ ਚੋਣ ਲੜਨ ਦੇ ਦਿੱਤੇ ਸੰਕੇਤ, ਕਿਹਾ–2024 ’ਚ ਰਿਪਬਲਿਕਨ ਪਾਰਟੀ ਮੁੜ ਸੱਤਾ ’ਚ ਹੋਵੇਗੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ: ਚੀਨ ਦੇ ਗਵਾਨਝੋਉ ’ਚ ਸਖ਼ਤ ਲਾਕਡਾਊਨ ਲਾਗੂ
NEXT STORY