ਵਾਸ਼ਿੰਗਟਨ— ਅਮਰੀਕਾ ’ਚ 18 ਸਾਲਾ ਇਕ ਲੜਕੀ ਨੇ ‘ਸਿੰਘ’ ਨਾਮੀ ਇਕ ਲਘੂ ਫਿਲਮ ਬਣਾਈ ਹੈ। ਇਹ ਫਿਲਮ ਉਸ ਭਾਰਤੀ ਸਿੱਖ ’ਤੇ ਆਧਾਰਿਤ ਹੈ, ਜਿਨ੍ਹਾਂ ਦੀ ਮੁਹਿੰਮ ਸਦਕਾ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਆਪਣੀ ਦਸਤਾਰ ਨੀਤੀ ’ਚ ਬਦਲਾਅ ਕਰਨਾ ਪਿਆ। ਇੰਡੀਆਨਾ ਦੀ ਵਿਦਿਆਰਥਣ ਅਤੇ ਅਦਾਕਾਰਾ ਜੇਨਾ ਰੂਈਜ਼ ਵਲੋਂ ਨਿਰਦੇਸ਼ਿਤ ਫਿਲਮ 2007 ਦੀ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ ਜਦੋਂ ਸਿੱਖ ਉੱਦਮੀ ਗੁਰਿੰਦਰ ਸਿੰਘ ਖਾਲਸਾ ਨੂੰ ਨਿਊਯਾਰਕ ਦੇ ਬਫੇਲੋ ’ਚ ਜਹਾਜ਼ ’ਤੇ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਸੀ। ਏਅਰਪੋਰਟ ’ਤੇ ਸਾਰੇ ਸੁਰੱਖਿਆ ਪ੍ਰਬੰਧ ਤੋਂ ਸਫਲਤਾਪੂਰਵਕ ਲੰਘਣ ਤੋਂ ਬਾਅਦ ਉਨ੍ਹਾਂ ਨੇ ਦਸਤਾਰ ਲਾਹੁਣ ਤੋਂ ਨਾਂਹ ਕਰ ਦਿੱਤੀ ਸੀ। ਇਸ ਲਈ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇੰਡੀਆਨਾ ਪੋਲਿਸ ’ਚ ਰਹਿਣ ਵਾਲੇ ਖਾਲਸਾ ਨੇ ਅਮਰੀਕੀ ਕਾਂਗਰਸ ਦਾ ਧਿਆਨ ਇਸ ਮੁੱਦੇ ਵੱਲ ਦਿਵਾਇਆ। ਇਸ ਤੋਂ ਬਾਅਦ ਦੇਸ਼ਭਰ ਦੇ ਹਵਾਈ ਅੱਡਿਆਂ ’ਤੇ ਦਸਤਾਰ ਸਬੰਧੀ ਨੀਤੀ ’ਚ ਬਦਲਾਅ ਹੋਇਆ। ਖਾਲਸਾ ਨੂੰ ਉਨ੍ਹਾਂ ਦੀ ਮੁਹਿੰਮ ਲਈ ਹਾਲ ’ਚ ਵੀ ਵੱਕਾਰੀ ਰੋਸਾ ਪਾਰਕਸ ਟ੍ਰੇਲਬਲੇਜਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
16 ਅਤੇ 70 ਸਾਲ ਦੀ ਉਮਰ ’ਚ ਇਨਸਾਨ ਰਹਿੰਦਾ ਹੈ ਸਭ ਤੋਂ ਵੱਧ ਖੁਸ਼
NEXT STORY