ਲੰਡਨ– ਅਮਰੀਕੀ ਥਿੰਕ ਟੈਂਕ ਦੇ ਇਕ ਨਵੇਂ ਅਧਿਐਨ ਮੁਤਾਬਕ ਲੋਕ ਸਭ ਤੋਂ ਜ਼ਿਆਦਾ ਖੁਸ਼ 16 ਸਾਲ ਦੀ ਉਮਰ ’ਚ ਅਤੇ 70 ਸਾਲ ਦੀ ਉਮਰ ’ਚ ਹੁੰਦੇ ਹਨ। ਰੈਜੋਲੂਸ਼ਨ ਫਾਊਂਡੇਸ਼ਨ ਨੇ ਸਭ ਤੋਂ ਵੱਧ ਅਤੇ ਸਭ ਤੋਂ ਘੱਟ ਸੁੱਖ ਦਾ ਮੁਲਾਂਕਣ ਕਰਨ ਲਈ ਅਧਿਕਾਰਕ ਡਾਟੇ ਦਾ ਵਿਸ਼ਲੇਸ਼ਣ ਕੀਤਾ। ਇਸ ’ਚ ਦੇਖਿਆ ਗਿਆ ਕਿ ਸੁੱਖ ਦਾ ਪੱਧਰ ਕਿਸੇ ਦੀ ਉਮਰ, ਆਮਦਨ ਦੇ ਪੱਧਰ, ਘਰ ਹੋਣਾ ਅਤੇ ਜਿਥੇ ਉਹ ਰਹਿੰਦੇ ਹਨ, ਇਸ ਗੱਲ ’ਤੇ ਬਹੁਤ ਵੱਧ ਨਿਰਭਰ ਕਰਦਾ ਹੈ ਅਤੇ ਇਨ੍ਹਾਂ ਦੇ ਹਿਸਾਬ ਨਾਲ ਹਰ ਕਿਸੇ ’ਚ ਇਸ ਦਾ ਪੱਧਰ ਵੱਖ-ਵੱਖ ਹੁੰਦਾ ਹੈ।
ਥਿੰਕ ਟੈਂਕ ਨੇ ਕਿਹਾ ਕਿ ਰਿਪੋਰਟ ’ਚ ਦੇਖਿਆ ਗਿਆ ਹੈ ਕਿ ਸੁੱਖ ਦਾ ਪੱਧਰ ਆਮ ਤੌਰ ’ਤੇ 25-26 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ 50 ਸਾਲ ਦੀ ਉਮਰ ਹੋਣ ਤੋਂ ਪਹਿਲਾਂ ਤੱਕ ਡਿਗਣ ਲੱਗਦਾ ਹੈ ਅਤੇ ਫਿਰ 70 ਸਾਲ ਦੀ ਉਮਰ ਤੱਕ ਇਹ ਪੱਧਰ ਇਕ ਵਾਰ ਮੁੜ ਵਧਣਾ ਸ਼ੁਰੂ ਹੋ ਜਾਂਦਾ ਹੈ। ਸੁੱਖ ਦੇ ਇਸ ਪੱਧਰ ’ਚ ਖੁਸ਼ੀ, ਜੀਵਨ ਸੰਤੁਸ਼ਟੀ, ਆਪਣੀ ਅਹਿਮੀਅਤ ਅਤੇ ਚਿੰਤਾਮੁਕਤ ਜੀਵਨ ਸ਼ਾਮਲ ਹੁੰਦਾ ਹੈ। ਸਿਰਫ ਉਮਰ ਨੂੰ ਆਧਾਰ ਮੰਨ ਕੇ ਦੇਖਿਆ ਜਾਵੇ ਤਾਂ 16 ਜਾਂ 70 ਦੀ ਉਮਰ ’ਚ ਇਨਸਾਨ ਸਭ ਤੋਂ ਜ਼ਿਆਦਾ ਖੁਸ਼ ਰਹਿੰਦਾ ਹੈ।
ਚੀਨ ਅਮਰੀਕਾ ਨਾਲ ਕਰਨਾ ਚਾਹੁੰਦਾ ਹੈ ਸਮਝੌਤਾ : ਟਰੰਪ
NEXT STORY