ਮਾਸਕੋ (ਭਾਸ਼ਾ)-ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਰੂਸੀ ਭਾਗ ’ਚ ਵੀਰਵਾਰ ਤੜਕੇ ਅੱਗ ਅਤੇ ਧੁਏਂ ਦਾ ਅਲਾਰਮ ਵੱਜਣ ਲੱਗਾ ਅਤੇ ਕਰਮਚਾਰੀ ਦਲ ਦੇ ਮੈਂਬਰਾਂ ਨੇ ਧੂੰਆਂ ਨਿਕਲਣ ਅਤੇ ਪਲਾਸਟਿਕ ਸੜਨ ਦੀ ਦੁਰਗੰਧ ਆਉਣ ਦੀ ਸੂਚਨਾ ਦਿੱਤੀ।ਰੂਸ ਦੀ ਪੁਲਾੜ ਏਜੰਸੀ ਰੋਸਕੋਸਮੋਸ ਨੇ ਕਿਹਾ ਕਿ ਇਹ ਘਟਨਾ ਰੂਸ ਨਿਰਮਿਤ ਜਵੇਜਦਾ ਮਾਡਿਊਲ ’ਚ ਉਦੋਂ ਹੋਈ ਜਦੋਂ ਸਟੇਸ਼ਨ ਦੀ ਬੈਟਰੀ ਰੀਚਾਰਜ ਕੀਤੀ ਜਾ ਰਹੀ ਸੀ। ਕਰਮਚਾਰੀ ਦਲ ਦੇ ਮੈਂਬਰਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਹਵਾ ਫਿਲਟਰ ਖੋਲ੍ਹ ਦਿੱਤੇ ਅਤੇ ਹਵਾ ਗੁਣਵੱਤਾ ਆਮ ਹੋਣ ’ਤੇ ਆਰਾਮ ਕਰਨ ਪਰਤ ਗਏ।
ਇਹ ਵੀ ਪੜ੍ਹੋ : ਵਿਸ਼ਵ ਪੱਧਰੀ ਅਧਿਆਪਕ ਪੁਰਸਕਾਰ ਦੀ ਸੂਚੀ ’ਚ ਦੋ ਭਾਰਤੀ ਅਧਿਆਪਕ ਸ਼ਾਮਲ
ਏਜੰਸੀ ਨੇ ਦੱਸਿਆ ਕਿ ਕਰਮਚਾਰੀ ਦਲ ਦੇ ਮੈਂਬਰ ਵੀਰਵਾਰ ਨੂੰ ਨਿਰਧਾਰਿਤ 'ਪੁਲਾੜ ਵਾਕ' 'ਤੇ ਯੋਜਨਾ ਮੁਤਾਬਕ ਅੱਗੇ ਵਧਣਗੇ। ਇਸ ਪੁਲਾੜ ਸਟੇਸ਼ਨ ਨੂੰ ਮੌਜੂਦਾ ਸਮੇਂ 'ਚ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪੁਲਾੜ ਯਾਤਰੀ ਮਾਰਕ ਵੰਦੇ ਹੇਈ, ਸ਼ੇਨ ਕਿੰਬਰੂ ਅਤੇ ਮੇਗਨ ਮੈਕਆਰਥਰ ਅਤੇ ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਦੇ ਓਲੇਗ ਅਤੇ ਦਬਰੋਵ, ਜਾਪਾਨ ਏਅਰੋਸਪੇਸ ਐਕਸਪੋਲੇਰਸ਼ਨ ਏਜੰਸੀ ਦੇ ਪੁਲਾੜ ਯਾਤਰੀ ਅਕਿਹਿਕੋ ਹੋਸ਼ਾਈਡ ਅਤੇ ਯੂਰਪੀਅਨ ਪੁਲਾੜ ਏਜੰਸੀ ਦੇ ਪੁਲਾੜ ਯਾਤਰੀ ਥਾਮਸ ਪੇਸਕੇਟ ਵੱਲੋਂ ਸੰਚਾਲਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜੋਅ ਬਾਈਡੇਨ ਨੇ ਸੰਘੀ ਕਰਮਚਾਰੀਆਂ ਦੇ ਟੀਕਾਕਰਨ 'ਤੇ ਦਿੱਤਾ ਜ਼ੋਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਨਾਗਰਿਕਾਂ ਸਮੇਤ ਦਰਜਨਾਂ ਵਿਦੇਸ਼ੀ ਕਾਬੁਲ ਤੋਂ ਹੋਏ ਰਵਾਨਾ
NEXT STORY