ਕੇਪਟਾਊਨ (ਭਾਸ਼ਾ)- ਦੱਖਣੀ ਅਫਰੀਕਾ ਦੇ ਕੇਪਟਊਨ ਵਿਚ ਸਥਿਤ ਸੰਸਦ ਭਵਨ ਵਿੱਚ ਐਤਵਾਰ ਨੂੰ ਅੱਗ ਲੱਗ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਬੁਝਾਊ ਕਰਮਚਾਰੀ ਇਸ ਅੱਗ ਨੂੰ ਬੁਝਾਉਣ ਲਈ ਜੱਦੋਜਹਿਦ ਕਰ ਰਹੇ ਹਨ। ਕੇਪ ਟਾਊਨ ਦੇ ਮੱਧ ਵਿੱਚ ਸਥਿਤ ਇਸ ਇਮਾਰਤ ਤੋਂ ਧੂੰਏਂ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਗਈਆਂ। ਲੋਕ ਨਿਰਮਾਣ ਅਤੇ ਬੁਨਿਆਦੀ ਢਾਂਚਾ ਮੰਤਰੀ ਪੈਟਰੀਸ਼ੀਆ ਡੀ ਲਿਲੇ ਨੇ ਕਿਹਾ ਕਿ ਅੱਗ ਇਕ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਸ਼ੁਰੂ ਹੋਈ, ਜਿਸ ਵਿਚ ਦਫਤਰ ਹਨ ਅਤੇ ਨੈਸ਼ਨਲ ਅਸੈਂਬਲੀ ਦੀ ਇਮਾਰਤ ਤੱਕ ਫੈਲ ਗਈ, ਜਿੱਥੇ ਦੱਖਣੀ ਅਫਰੀਕਾ ਦੀ ਸੰਸਦ ਬੈਠਦੀ ਹੈ। ਡੀ ਲਿਲੇ ਨੇ ਕਿਹਾ ਕਿ ਅੱਗ ਇਸ ਸਮੇਂ ਨੈਸ਼ਨਲ ਅਸੈਂਬਲੀ ਦੇ ਚੈਂਬਰਾਂ ਵਿੱਚ ਭੜਕ ਰਹੀ ਹੈ।ਇਹ ਲੋਕਤੰਤਰ ਲਈ ਬਹੁਤ ਦੁਖਦਾਈ ਦਿਨ ਹੈ ਕਿਉਂਕਿ ਸੰਸਦ ਸਾਡੇ ਲੋਕਤੰਤਰ ਦਾ ਘਰ ਹੈ।
ਸਿਟੀ ਆਫ ਕੇਪ ਟਾਊਨ ਫਾਇਰ ਐਂਡ ਰੈਸਕਿਊ ਸਰਵਿਸ ਦੇ ਬੁਲਾਰੇ ਜਰਮੇਨ ਕੈਰੇਲਸੇ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਅੱਗ ਸਵੇਰੇ ਤੀਸਰੀ ਮੰਜ਼ਿਲ 'ਤੇ ਸਥਿਤ ਦਫਤਰਾਂ 'ਚ ਲੱਗੀ ਅਤੇ ਨੈਸ਼ਨਲ ਅਸੈਂਬਲੀ ਚੈਂਬਰ ਤੱਕ ਫੈਲ ਗਈ। ਕੈਰੇਲਸੇ ਨੇ ਕਿਹਾ ਕਿ ਅੱਗ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਅੱਗ ਬੁਝਾਉਣ ਲਈ 35 ਫਾਇਰ ਫਾਈਟਰ ਮੌਕੇ 'ਤੇ ਭੇਜੇ ਗਏ ਹਨ।ਸੰਸਦ ਕੰਪਲੈਕਸ ਵਿਚ ਸਦੀਆਂ ਪੁਰਾਣੀਆਂ ਇਮਾਰਤਾਂ ਮੌਜੂਦ ਹਨ।ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫ਼ੋਸਾ ਨੂੰ ਅੱਗ ਲੱਗਣ ਦੀ ਸੂਚਨਾ ਦੇ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ : ਅੰਡਰਗਰਾਊਂਡ ਮਾਰਕੀਟ 'ਚ ਲੱਗੀ ਅੱਗ, 9 ਲੋਕਾਂ ਦੀ ਮੌਤ
ਡੀ ਲਿਲੇ ਨੇ ਦੱਸਿਆ ਕਿ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਅਤੇ ਕਈ ਉੱਚ-ਦਰਜੇ ਦੇ ਆਗੂ ਆਰਚਬਿਸ਼ਪ ਡੇਸਮੰਡ ਟੂਟੂ ਦੇ ਅੰਤਿਮ ਸੰਸਕਾਰ ਲਈ ਕੇਪਟਾਊਨ ਵਿਚ ਮੌਜੂਦ ਸਨ। ਇਹ ਕਾਰਜ ਸੈਂਟ ਜੌਰਜ ਕੈਥੇਡ੍ਰਲ ਵਿਚ ਸ਼ਨੀਵਾਰ ਨੂੰ ਹੋਇਆ, ਜੋ ਕਿ ਸੰਸਦ ਭਵਨ ਕੰਪਲੈਕਸ ਦੇ ਨੇੜੇ ਹੈ। ਡੀ ਲਿਲੇ ਨੇ ਸ਼ੁਰੂ ਵਿੱਚ ਸੰਸਦ ਭਵਨ ਕੰਪਲੈਕਸ ਦੇ ਗੇਟ ਦੇ ਸਾਹਮਣੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਅੱਗ ਸ਼ੁਰੂ ਵਿਚ ਨੈਸ਼ਨਲ ਅਸੈਂਬਲੀ ਵਿੱਚ ਕੇਂਦਰਿਤ ਸੀ ਅਤੇ ਸਥਿਤੀ 'ਤੇ ਕਾਬੂ ਪਾ ਲਿਆ ਗਿਆ ਹੈ। ਅਧਿਕਾਰੀਆਂ ਨੂੰ ਡਰ ਹੈ ਕਿ ਇਮਾਰਤਾਂ ਦੇ ਕੁਝ ਹਿੱਸੇ, ਜਿਹਨਾਂ ਵਿਚੋਂ ਕੁਝ ਕਾਫੀ ਪੁਰਾਣੇ ਹਨ, ਗਰਮੀ ਕਾਰਨ ਡਿੱਗ ਸਕਦੇ ਹਨ।
ਦੱਖਣੀ ਅਫ਼ਰੀਕਾ ਦੀ ਸੰਸਦ ਬਾਰੇ
ਦੱਖਣੀ ਅਫ਼ਰੀਕਾ ਦੀ ਸੰਸਦ ਭਵਨ ਦੇ ਤਿੰਨ ਮੁੱਖ ਹਿੱਸੇ ਹਨ। ਇਨ੍ਹਾਂ ਵਿੱਚ ਅਸਲੀ ਅਤੇ ਸਭ ਤੋਂ ਪੁਰਾਣੀ ਇਮਾਰਤ ਸ਼ਾਮਲ ਹੈ ਜੋ 1884 ਵਿੱਚ ਬਣੀ ਸੀ। ਇਸ ਦੇ ਸਭ ਤੋਂ ਨਵੇਂ ਹਿੱਸੇ 1920 ਅਤੇ 1980 ਦੇ ਦਹਾਕੇ ਵਿੱਚ ਬਣਾਏ ਗਏ, ਜੋ ਕਿ ਨੈਸ਼ਨਲ ਅਸੈਂਬਲੀ ਵਿੱਚ ਹਨ। ਪਿਛਲੇ ਸਾਲ ਅਪ੍ਰੈਲ ਵਿੱਚ ਕੇਪ ਟਾਊਨ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਅੱਗ ਲੱਗ ਗਈ ਸੀ, ਜਿਸ ਵਿੱਚ ਅਫਰੀਕੀ ਆਰਕਾਈਵ ਦਾ ਵਿਲੱਖਣ ਸੰਗ੍ਰਹਿ ਸੀ।
ਮਾਣ ਦੀ ਗੱਲ, ਲੰਡਨ 'ਚ ਭਾਰਤੀ ਮੂਲ ਦੇ ਅ੍ਰੰਮਿਤਪਾਲ ਸਿੰਘ ਨੂੰ OBE ਸਨਮਾਨ
NEXT STORY