ਬੋਸਟਨ (ਏਜੰਸੀ) : ਅਮਰੀਕਾ ਦੇ ਮੈਸਾਚੂਸੇਟਸ ਤੱਟ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੇਪ ਐਨ (Cape Ann) ਤੋਂ ਲਗਭਗ 25 ਮੀਲ ਦੂਰ ਅਟਲਾਂਟਿਕ ਮਹਾਸਾਗਰ ਵਿੱਚ ਮੱਛੀ ਫੜਨ ਵਾਲੀ ਇੱਕ 72 ਫੁੱਟ ਲੰਬੀ ਕਿਸ਼ਤੀ 'ਲਿਲੀ ਜੀਨ' (Lily Jean) ਦੇ ਲਾਪਤਾ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਇਸ ਕਿਸ਼ਤੀ ਵਿੱਚ ਕੁੱਲ 7 ਲੋਕ ਸਵਾਰ ਸਨ।
ਮਲਬਾ ਮਿਲਿਆ, ਜਾਰੀ ਹੈ ਤਲਾਸ਼ੀ ਮੁਹਿੰਮ
ਤਟ ਰੱਖਿਅਕ ਬਲ (Coast Guard) ਨੂੰ ਸ਼ੁੱਕਰਵਾਰ ਤੜਕੇ ਕਿਸ਼ਤੀ ਦੇ ਸੰਕਟ ਵਿੱਚ ਹੋਣ ਦਾ ਸਿਗਨਲ ਮਿਲਿਆ ਸੀ। ਜਦੋਂ ਬਚਾਅ ਟੀਮਾਂ ਮੌਕੇ 'ਤੇ ਪਹੁੰਚੀਆਂ, ਤਾਂ ਉਨ੍ਹਾਂ ਨੂੰ ਪਾਣੀ ਵਿੱਚ ਕਿਸ਼ਤੀ ਦਾ ਮਲਬਾ ਅਤੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਸੂਬਾਈ ਸੀਨੇਟਰ ਬਰੂਸ ਟਾਰ (Bruce Tarr) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਕਿਸ਼ਤੀ 'ਤੇ 7 ਲੋਕ ਸਵਾਰ ਸਨ। ਕੋਸਟ ਗਾਰਡ ਵੱਲੋਂ ਖੋਜ ਅਤੇ ਬਚਾਅ ਕਾਰਜ ਜਾਰੀ ਹਨ।
15 ਅਰਬ ਡਾਲਰ ਦੇ ਹਥਿਆਰਾਂ ਦੀ ਡੀਲ ! ਈਰਾਨ ਨਾਲ ਤਣਾਅ ਵਿਚਾਲੇ ਅਮਰੀਕਾ ਦਾ ਵੱਡਾ ਕਦਮ
NEXT STORY