ਵਾਸ਼ਿੰਗਟਨ (ਭਾਸ਼ਾ)- ਕੈਲੀਫੋਰਨੀਆ ਸਥਿਤ ਇਕ ਮਾਲ ਦੀ ਪਾਰਕਿੰਗ ਵਿਚ ਇਕ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਵਿਚ ਸਵਾਰ ਸਾਰੇ ਪੰਜ ਲੋਕਾਂ ਦੀ ਮੌਤ ਹੋ ਗਈ। ਇਕ ਨਿਊਜ਼ ਏਜੰਸੀ ਦੀ ਖਬਰ ਮੁਤਾਬਕ ਦੋ ਇੰਜਨ ਵਾਲਾ ਫੌਜੀ ਜਹਾਜ਼ ਜਾਨ ਵਿਆਨ ਹਵਾਈ ਅੱਡੇ ਤੋਂ ਆ ਰਿਹਾ ਸੀ, ਜਦੋਂ ਅਚਾਨਕ ਪਾਇਲਟ ਨੇ ਐਮਰਜੈਂਸੀ ਸਥਿਤੀ ਐਲਾਨਦੇ ਹੋਏ ਸਥਾਨਕ ਸਮੇਂ ਅਨੁਸਾਰ ਦੁਪਹਿਰ ਸਾਢੇ 12 ਵਜੇ ਜਹਾਜ਼ ਨੂੰ ਸਾਊਥ ਕੋਸਟ ਪਲਾਜ਼ਾ ਸ਼ਾਪਿੰਗ ਮਾਲ ਦੇ ਨੇੜੇ ਸਾਤਾ ਅਨਾ ਵਿਚ ਉਤਾਰ ਦਿੱਤਾ ਤਾਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਉਥੋਂ ਦੀ ਜ਼ਮੀਨ 'ਤੇ ਕੋਈ ਨੁਕਸਾਨ ਨਹੀਂ ਪਹੁੰਚਿਆ। ਜਹਾਜ਼ ਇਕ ਵਾਹਨ 'ਤੇ ਡਿੱਗਿਆ, ਦੁਰਘਟਨਾ ਵੇਲੇ ਉਸ ਦਾ (ਜਹਾਜ਼ ਦਾ) ਮਾਲਕ ਦੁਕਾਨ ਵਿਚ ਸੀ। ਪਰਿਵਾਰ ਵਾਲਿਆਂ ਨੇ ਇਕ ਪੀੜਤ ਦੀ ਪਛਾਣ ਨਸੀਮ ਘਨਾਦਨ (29) ਦੇ ਤੌਰ 'ਤੇ ਕੀਤੀ ਹੈ। ਹੋਰ ਪੀੜਤਾਂ ਦੀ ਪਛਾਣ ਅਜੇ ਵੀ ਨਹੀਂ ਹੋ ਸਕੀ ਹੈ।
ਓਰੇਂਜ ਕਾਊਂਟੀ ਫਾਇਰ ਅਥਾਰਿਟੀ ਅਤੇ ਜਨ ਸੂਚਨਾ ਅਧਿਕਾਰੀ ਟੋਨੀ ਬੋਮਰਿਟੋ ਨੇ ਕਿਹਾ ਕਿ ਜਹਾਜ਼ ਮਾਲ ਤੋਂ ਇਕ ਬਲਾਕ ਦੂਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਫੈਡਰਲ ਜਹਾਜ਼ ਪ੍ਰਸ਼ਾਸਨ ਅਤੇ ਰਾਸ਼ਟਰੀ ਏਵੀਏਸ਼ਨ ਸੁਰੱਖਿਆ ਮੰਡਲ ਮਾਮਲੇ ਦੀ ਜਾਂਚ ਕਰ ਰਹੇ ਹਨ।
ਪਾਕਿਸਤਾਨ ਬਰਬਾਦ ਹੋਣ ਕੰਢੇ, ਲੈਣਾ ਪਵੇਗਾ 12 ਅਰਬ ਡਾਲਰ ਦਾ ਲੋਨ
NEXT STORY