ਕਾਹਿਰਾ (ਯੂ. ਐਨ. ਆਈ.): ਮਿਸਰ ਦੇ ਦੱਖਣੀ ਗਵਰਨਰੇਟ ਅਸੀਉਟ ਵਿਚ ਸੋਮਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਦੇ ਢਹਿ ਜਾਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਸਰਕਾਰੀ ਨਿਊਜ਼ ਵੈੱਬਸਾਈਟ ਅਹਿਰਾਮ ਆਨਲਾਈਨ ਨੇ ਦਿੱਤੀ। ਰਿਪੋਰਟ 'ਚ ਅਸਿਊਟ ਦੇ ਗਵਰਨਰ ਏਸਾਮ ਸਾਦ ਦੇ ਹਵਾਲੇ ਨਾਲ ਕਿਹਾ ਗਿਆ ਕਿ ਡਿੱਗੀ ਇਮਾਰਤ ਦੇ ਮਲਬੇ ਹੇਠੋਂ ਪੀੜਤਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਛੇ ਲੋਕਾਂ ਨੂੰ ਬਚਾਇਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਤੂਫਾਨ 'ਬੇਰੀਲ' ਨੇ ਦੱਖਣ-ਪੂਰਬੀ ਕੈਰੇਬੀਅਨ ਟਾਪੂ 'ਚ ਮਚਾਈ ਤਬਾਹੀ, ਸ਼੍ਰੇਣੀ-ਪੰਜ ਵਜੋਂ ਮਜ਼ਬੂਤ (ਤਸਵੀਰਾਂ)
ਸਾਦ ਨੇ ਕਿਹਾ ਕਿ ਢਹਿ-ਢੇਰੀ ਹੋਈ ਇਮਾਰਤ ਅਤੇ ਨੇੜਲੇ ਘਰਾਂ ਦਾ ਮੁਆਇਨਾ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਕੱਢਣ ਲਈ ਇੱਕ ਐਮਰਜੈਂਸੀ ਇੰਜਨੀਅਰਿੰਗ ਕਮੇਟੀ ਬਣਾਈ ਗਈ ਹੈ, ਜਦੋਂ ਕਿ ਸਿਵਲ ਡਿਫੈਂਸ ਬਲ ਮਲਬੇ ਹੇਠੋਂ ਲਾਪਤਾ ਲੋਕਾਂ ਦੀ ਭਾਲ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖ ਰਹੇ ਹਨ। ਗਵਰਨਰ ਸਾਦ ਨੇ ਕਿਹਾ ਕਿ ਇੱਕ ਰਾਹਤ ਟੀਮ ਨੂੰ ਜ਼ਖਮੀਆਂ, ਮ੍ਰਿਤਕਾਂ ਦੇ ਪਰਿਵਾਰਾਂ ਅਤੇ ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੋਰਟ ਨੇ ਅਧਿਆਤਮਿਕ ਨੇਤਾ ਨੂੰ ਜਿਸਨੀ ਸ਼ੋਸ਼ਣ ਦੇ ਮਾਮਲੇ 'ਚ ਸੁਣਾਈ 10 ਸਾਲ ਦੀ ਸਜ਼ਾ
NEXT STORY