ਨਵੀਂ ਦਿੱਲੀ : ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨਹੀਂ ਹਨ। ਇਸ ਗੱਲ ਦਾ ਦਾਅਵਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰ ਵਲੋਂ ਕੀਤਾ ਗਿਆ ਹੈ। ਇਸ ਸਬੰਧ ਵਿਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਮੈਂਬਰ ਜਸਟਿਸ ਸੁਧੀਰ ਅਗਰਵਾਲ ਨੇ ਕਿਹਾ ਹੈ ਕਿ ਇਸ ਦਾਅਵੇ ਦਾ ਸਮਰਥਨ ਕਰਨ ਲਈ ਕੋਈ ਵਿਗਿਆਨਕ ਅਧਿਐਨ ਨਹੀਂ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨਾ ਦਿੱਲੀ ਦੇ ਹਵਾ ਪ੍ਰਦੂਸ਼ਣ ਵਿੱਚ ਯੋਗਦਾਨ ਪਾਉਂਦਾ ਹੈ। ਪਰਾਲੀ ਸਾੜਨ 'ਤੇ ਸੂਬੇ ਦੇ ਕਿਸਾਨਾਂ ਨੂੰ ਜੁਰਮਾਨੇ ਲਗਾਉਣ ਅਤੇ ਉਨ੍ਹਾਂ ਨੂੰ ਜੇਲ੍ਹ ਭੇਜਣਾ "ਘੋਰ ਬੇਇਨਸਾਫ਼ੀ" ਹੈ।
ਇਹ ਵੀ ਪੜ੍ਹੋ - ਸਾਵਧਾਨ! Google Maps ਨੇ ਪੰਜ ਦੋਸਤ ਕਰ ਦਿੱਤੇ 'ਲਾਪਤਾ', ਕਈ ਘੰਟਿਆਂ ਬਾਅਦ ਲੱਭੇ ਪੁਲਸ ਨੂੰ
ਐਨਜੀਟੀ ਦੇ ਮੌਜੂਦਾ ਨਿਆਂਇਕ ਮੈਂਬਰ ਦਾ ਇਹ ਬਿਆਨ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਜ਼ਿਆਦਾਤਰ ਅਦਾਲਤੀ ਕਾਰਵਾਈਆਂ ਅਤੇ ਜਨਤਕ ਭਾਸ਼ਣਾਂ ਵਿੱਚ ਗੁਆਂਢੀ ਰਾਜਾਂ ਖ਼ਾਸ ਕਰਕੇ ਪੰਜਾਬ ਵਿੱਚ ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨੂੰ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਵਿਗੜਨ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਜਸਟਿਸ ਅਗਰਵਾਲ ਨੇ ਕਿਹਾ ਕਿ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਨੂੰ ਰੋਕਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ, 'ਸਿਰਫ਼ ਕਿਸਾਨਾਂ ਨੂੰ (ਪਰਾਲੀ ਸਾੜਨ ਲਈ) ਮੁਕੱਦਮਾ ਚਲਾਉਣਾ, ਜੁਰਮਾਨਾ ਕਰਨਾ ਅਤੇ ਜੇਲ੍ਹ ਭੇਜਣਾ ਘੋਰ ਬੇਇਨਸਾਫ਼ੀ ਹੋਵੇਗੀ।'
ਇਹ ਵੀ ਪੜ੍ਹੋ - ਇਸ ਸੂਬੇ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖ਼ਬਰ, ਹੁਣ ਮਿਲੇਗੀ 4000 ਰੁਪਏ ਪ੍ਰਤੀ ਮਹੀਨਾ ਪੈਨਸ਼ਨ
ਦੱਸ ਦੇਈਏ ਕਿ ਜਸਟਿਸ ਅਗਰਵਾਲ 1 ਜੁਲਾਈ ਨੂੰ ਰਾਸ਼ਟਰੀ ਰਾਜਧਾਨੀ 'ਚ ਆਯੋਜਿਤ 'ਵਾਤਾਵਰਣ ਅਨੁਕੂਲ ਝੋਨੇ ਦੀ ਕਾਸ਼ਤ 'ਤੇ ਕਾਨਫਰੰਸ' ਅਤੇ ‘ਸੇਵੀਅਰ ਆਫ ਨੈਚੁਰਲ ਰਿਸੋਰਸਜ਼ ਐਂਡ ਇਨਵਾਇਰਮੈਂਟ ਐਵਾਰਡ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਪਾਣੀ, ਹਵਾ ਅਤੇ ਧਰਤੀ ਦੇ ਅਨੁਕੂਲ ਝੋਨੇ ਦੀ ਕਾਸ਼ਤ ਨੂੰ "ਸਨਮਾਨ ਅਤੇ ਸਹੂਲਤ" ਦੇਣ ਲਈ ਆਯੋਜਨ ਕੀਤਾ ਗਿਆ ਸੀ। ਐੱਨਜੀਟੀ ਦੇ ਮੈਂਬਰ ਵਜੋਂ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਜਸਟਿਸ ਅਗਰਵਾਲ ਨੇ ਕਿਹਾ ਕਿ ਪਰਾਲੀ ਸਾੜਨ ਨੂੰ ਅਕਸਰ ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਦਿੱਲੀ ਦੇ ਪ੍ਰਦੂਸ਼ਣ ਦਾ ਅਸਲ ਕਾਰਨ ਕੁਝ ਹੋਰ ਹੈ। ਅਜਿਹੇ 'ਚ ਕਿਸਾਨਾਂ 'ਤੇ ਮਾਮਲਾ ਦਰਜ ਕਰਨਾ ਗਲਤ ਹੈ।
ਇਹ ਵੀ ਪੜ੍ਹੋ - ਰਾਜ ਸਭਾ ਤੋਂ ਵਿਰੋਧੀ ਧਿਰ ਦਾ ਵਾਕਆਊਟ, PM ਮੋਦੀ ਨੇ ਕਿਹਾ- 'ਝੂਠ ਫੈਲਾਉਣ ਵਾਲੇ ਸੱਚ ਨਹੀਂ ਸੁਣ ਪਾ ਰਹੇ'
ਉਨ੍ਹਾਂ ਕਿਹਾ ਕਿ ਪੰਜਾਬ ਦਿੱਲੀ ਦਾ ਗੁਆਂਢੀ ਵੀ ਨਹੀਂ ਹੈ ਅਤੇ ਇਸ ਦੀਆਂ ਸਰਹੱਦਾਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਨਾਲ ਲੱਗਦੀਆਂ ਹਨ। ਉਨ੍ਹਾਂ ਕਿਹਾ, ਪੰਜਾਬ ਦੀ ਅਖੌਤੀ ਪ੍ਰਦੂਸ਼ਿਤ ਹਵਾ ਨੂੰ ਰਾਸ਼ਟਰੀ ਰਾਜਧਾਨੀ ਤੱਕ ਪਹੁੰਚਣ ਲਈ ਇੱਕ ਖਾਸ ਗਤੀ ਅਤੇ ਹਵਾ ਦੀ ਇੱਕ ਖਾਸ ਦਿਸ਼ਾ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ, ਫਸਲਾਂ ਦੀ ਰਹਿੰਦ-ਖੂੰਹਦ ਜੋ ਕੁਦਰਤੀ ਤੌਰ 'ਤੇ ਬਾਇਓਡੀਗ੍ਰੇਡੇਬਲ ਹੈ, ਦਾ ਦਿੱਲੀ ਵਿੱਚ ਫੈਲਣਾ ਸੰਭਵ ਨਹੀਂ। ਜਸਟਿਸ ਅਗਰਵਾਲ ਨੇ ਕਿਹਾ, "ਹਰ ਗੱਲ ਲਈ ਕਿਸਾਨ ਭਰਾਵਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਮੈਨੂੰ ਸਮਝ ਨਹੀਂ ਆਉਂਦਾ।" ਉਸਨੇ ਪੁੱਛਿਆ, "ਕੀ ਅਜਿਹਾ ਦੋਸ਼ ਲਗਾਉਣ ਤੋਂ ਪਹਿਲਾਂ ਕੋਈ ਵਿਗਿਆਨਕ ਅਧਿਐਨ ਕੀਤਾ ਗਿਆ ਸੀ?"
ਇਹ ਵੀ ਪੜ੍ਹੋ - ਮੈਚ ਦੌਰਾਨ ਪਿਤਾ ਨੂੰ ਧੀ ਦੇ ਰਿਸ਼ਤੇ ਲਈ ਆਇਆ ਮੈਸੇਜ, ਹੈਰਾਨ ਕਰਨ ਵਾਲਾ ਰਿਪਲਾਈ ਹੋਇਆ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿੰਟਾਂ 'ਚ ਢਹਿ ਗਿਆ ਦਰਿਆ 'ਤੇ ਬਣਿਆ ਪੁਲ, ਕਈ ਪਿੰਡਾਂ ਦਾ ਟੁੱਟਿਆ ਸੰਪਰਕ
NEXT STORY