ਜਲੰਧਰ (ਵਰੁਣ)- ਲਾਡੋਵਾਲੀ ਰੋਡ 'ਤੇ ਤੜਕੇ ਪ੍ਰੀਤ ਨਗਰ ਦੇ ਸਾਹਮਣੇ ਸਥਿਤ ਮਾਰਕਿਟ ਵਿਚ ਕਮਲ ਨਾਂ ਦੀ ਦਵਾਈਆਂ ਦੀ ਦੁਕਾਨ 'ਤੇ ਚੋਰਾਂ ਵੱਲੋਂ ਧਾਵਾ ਬੋਲਿਆ ਗਿਆ ਹੈ। ਸਵਿੱਫਟ ਕਾਰ ਵਿਚ ਆਏ ਚੋਰਾਂ ਨੇ ਤਾਲੇ ਤੋੜ ਦਿੱਤੇ ਅਤੇ ਫਿਰ ਸ਼ੀਸ਼ੇ ਦੇ ਦਰਵਾਜ਼ੇ ਦਾ ਲਾਕ ਤੋੜ ਕੇ ਅੰਦਰ ਦਾਖ਼ਲ ਹੋਏ। ਇਸ ਦੇ ਪਹਿਲਾਂ ਚੋਰਾਂ ਨੇ ਦੁਕਾਨ ਦੇ ਤਾਲੇ ਤੋੜੇ ਅਤੇ ਕਈ ਦੁਕਾਨਾਂ ਦੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਵੀ ਛੇੜਛਾੜ ਕੀਤੀ।
ਜਿਵੇਂ ਹੀ ਚੋਰ ਅੰਦਰ ਦਾਖ਼ਲ ਹੋਏ ਤਾਂ ਚੌਂਕੀਦਾਰ ਨੇ ਉਨ੍ਹਾਂ ਨੂੰ ਵੇਖ ਕੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਸਵੇਰੇ ਸਥਾਨਕ ਦੁਕਾਨਦਾਰ ਇਕੱਠੇ ਹੋਏ ਅਤੇ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੂੰ ਵੇਖ ਕੇ ਚੋਰ ਕਾਰ 'ਚ ਫਰਾਰ ਹੋ ਗਏ ਅਤੇ ਚੋਰੀ ਹੋਣ ਤੋਂ ਬਚ ਗਈ। ਦੁਕਾਨ ਮਾਲਕ ਸੋਨੂੰ ਨੇ ਦੱਸਿਆ ਕਿ ਸਵੇਰੇ ਸਾਢੇ ਚਾਰ ਵਜੇ ਚੌਂਕੀਦਾਰ ਦਾ ਫੋਨ ਆਇਆ ਸੀ। ਉਸ ਦਾ ਅਤੇ ਹੋਰ ਦੁਕਾਨਦਾਰਾਂ ਦੇ ਘਰ ਬਾਜ਼ਾਰ ਦੇ ਨੇੜੇ ਹਨ ਅਤੇ ਉਹ ਤੁਰੰਤ ਮੌਕੇ 'ਤੇ ਪਹੁੰਚੇ। ਰੌਲਾ ਪੈਣ 'ਤੇ ਨਕਾਬਪੋਸ਼ ਚਾਰੋਂ ਚੋਰ ਭੱਜ ਗਏ। ਦੁਕਾਨਦਾਰਾਂ ਦੀ ਮੰਨੀਏ ਤਾਂ ਚੋਰਾਂ ਕੋਲ ਹਥਿਆਰ ਹੋਣ ਦੇ ਡਰ ਕਾਰਨ ਉਹ ਚੋਰਾਂ ਨਾਲ ਭਿੜ ਨਹੀਂ ਕਰ ਸਕੇ। ਜਦੋਂ ਮੈਂ ਦੁਕਾਨ 'ਤੇ ਆ ਕੇ ਵੇਖਿਆ ਤਾਂ ਸਭ ਕੁਝ ਠੀਕ-ਠਾਕ ਸੀ ਪਰ ਚੋਰਾਂ ਨੇ ਉਨ੍ਹਾਂ ਦੇ ਸ਼ਟਰ, ਸੀ. ਸੀ. ਟੀ. ਵੀ. ਕੈਮਰੇ ਆਦਿ ਦੀ ਭੰਨਤੋੜ ਕੀਤੀ ਹੋਈ ਸੀ। ਦੋਸ਼ ਹੈ ਕਿ ਉਸ ਨੇ ਤੁਰੰਤ 112 'ਤੇ ਫੋਨ ਕੀਤਾ ਪਰ ਅੱਧੇ ਘੰਟੇ ਬਾਅਦ ਪੁਲਸ ਦੀ ਗੱਡੀ ਆਈ।
ਇਹ ਵੀ ਪੜ੍ਹੋ- ਗਰਮੀ ਤੋਂ ਬਚਣ ਲਈ ਕੰਢੀ ਕਨਾਲ ਨਹਿਰ 'ਚ ਗਿਆ 28 ਸਾਲਾ ਨੌਜਵਾਨ ਡੁੱਬਿਆ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ
ਦੁਕਾਨਦਾਰਾਂ ਨੇ ਦੱਸਿਆ ਕਿ ਪਹਿਲਾਂ ਵੀ ਇਸੇ ਸਵਿੱਫਟ ਕਾਰ ਵਿੱਚ ਸਵਾਰ ਹੋ ਕੇ ਆਏ ਚੋਰਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ, ਜਿਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਨੂੰ ਦਿੱਤੀ ਗਈ ਸੀ ਪਰ ਇਸ ਤੋਂ ਪਹਿਲਾਂ ਹੋਈਆਂ 5 ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੈਸਟ ਹਲਕੇ ਵਿਚ ਜ਼ਿਮਨੀ ਚੋਣਾਂ 'ਚ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਸਨ ਪਰ ਸ਼ਹਿਰ ਦੀ ਅਮਨ-ਕਾਨੂੰਨ ਦੀ ਸਥਿਤੀ ਹੁਣ ਵਿਗੜਦੀ ਨਜ਼ਰ ਆ ਰਹੀ ਹੈ ਕਿਉਂਕਿ ਚੋਰੀਆਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ 'ਤੇ ਰੋਕ ਨਹੀਂ ਲੱਗ ਰਹੀ।
ਇਹ ਵੀ ਪੜ੍ਹੋ- ਪਹਿਲਾਂ ਇਕੱਠੇ ਬੈਠ ਕੇ ਪੀਤੀ ਸ਼ਰਾਬ, ਫਿਰ ਮਾਮੂਲੀ ਝਗੜੇ ਨੇ ਧਾਰਿਆ ਖ਼ੂਨੀ ਰੂਪ ਤੇ ਵਿਅਕਤੀ ਨੂੰ ਦਿੱਤੀ ਬੇਰਹਿਮ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਿੱਕਅਪ ਜੀਪ ਨਾਲ ਟਕਰਾਇਆ ਟਮਾਟਰਾਂ ਦਾ ਭਰਿਆ ਬੇਕਾਬੂ ਕੈਂਟਰ, 4 ਜ਼ਖ਼ਮੀ
NEXT STORY