ਪੁਰੀ- ਇਸ ਸਾਲ ਪੁਰੀ 'ਚ ਨਿਕਲਣ ਵਾਲੀ ਜਗਨਨਾਥ ਰੱਥ ਯਾਤਰਾ 2 ਦਿਨ ਚੱਲੇਗੀ। ਜਗਨਨਾਥ ਮੰਦਰ ਦਾ ਪੰਚਾਂਗ ਬਣਾਉਣ ਵਾਲੇ ਜੋਤਿਸ਼ੀ ਦਾ ਕਹਿਣਾ ਹੈ ਕਿ ਇਸ ਸਾਲ ਹਾੜ੍ਹ ਮਹੀਨੇ ਦੇ ਕ੍ਰਿਸ਼ਨ ਪੱਖ 'ਚ ਤਾਰੀਖ਼ਾਂ ਘੱਟ ਗਈਆਂ। ਜਿਸ ਕਾਰਨ ਰੱਥ ਯਾਤਰਾ ਤੋਂ ਪਹਿਲੇ ਹੋਣ ਵਾਲੀਆਂ ਪੂਜਾ ਪਰੰਪਰਾਵਾਂ 7 ਜੁਲਾਈ ਦੀ ਸ਼ਾਮ ਤੱਕ ਚੱਲਣਗੀਆਂ। ਰੱਥ ਯਾਤਰਾ ਦੀ ਤਾਰੀਖ਼ 'ਚ ਤਬਦੀਲੀ ਨਹੀਂ ਕੀਤੀ ਜਾ ਸਕਦੀ, ਇਸ ਲਈ ਸਵੇਰੇ ਸ਼ੁਰੂ ਹੋਣ ਵਾਲੀ ਰੱਥ ਯਾਤਰਾ ਸ਼ਾਮ ਨੂੰ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ 1971 'ਚ ਵੀ ਅਜਿਹਾ ਹੀ ਹੋਇਆ ਸੀ। ਜੋਤਿਸ਼ੀ ਡਾ. ਜੋਤੀ ਪ੍ਰਸਾਦ ਦਾ ਕਹਿਣਾ ਹੈ, 7 ਜੁਲਾਈ ਨੂੰ ਦਿਨ ਭਰ ਪੂਜਾ ਪਰੰਪਰਾਵਾਂ ਚੱਲਣਗੀਆਂ ਅਤੇ ਸ਼ਾਮ ਨੂੰ 4 ਵਜੇ ਦੇ ਨੇੜੇ-ਤੇੜੇ ਰੱਥ ਯਾਤਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸੂਰਜ ਡੁੱਬਣ ਤੋਂ ਬਾਅਦ ਰੱਥ ਨਹੀਂ ਖਿੱਚੇ ਜਾਂਦੇ ਹਨ, ਇਸ ਲਈ ਰੱਥ ਰਸਤੇ 'ਚ ਹੀ ਰੋਕ ਦਿੱਤੇ ਜਾਣਗੇ। 8 ਨੂੰ ਸਵੇਰੇ ਜਲਦੀ ਰੱਥ ਚੱਲਣਾ ਸ਼ੁਰੂ ਹੋਣਗੇ ਅਤੇ ਇਸੇ ਦਿਨ ਗੁੰਡਿਚਾ ਮੰਦਰ ਪਹੁੰਚ ਜਾਣਗੇ।
15 ਦਿਨ ਬੀਮਾਰ ਰਹਿੰਦੇ ਹਨ ਭਗਵਾਨ ਜਗਨਨਾਥ
ਹਰ ਸਾਲ ਜੇਠ ਮਹੀਨੇ ਦੀ ਪੂਰਨਿਮਾ 'ਤੇ ਭਗਵਾਨ ਜਗਨਨਾਥ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ। ਇਸ ਤੋਂ ਬਾਅਦ ਉਹ ਬੀਮਾਰ ਹੋ ਜਾਂਦੇ ਹਨ ਅਤੇ ਹਾੜ੍ਹ ਮਹੀਨੇ ਦੇ ਕ੍ਰਿਸ਼ਨ ਪੱਖ ਦੇ 15 ਦਿਨਾਂ ਤੱਕ ਦਰਸ਼ਨ ਨਹੀਂ ਦਿੰਦੇ। 16ਵੇਂ ਦਿਨ ਭਗਵਾਨ ਦਾ ਸ਼ਿੰਗਾਰ ਕੀਤਾ ਜਾਂਦਾ ਹੈ ਅਤੇ ਨਵਯੌਵਨ ਦੇ ਦਰਸ਼ਨ ਹੁੰਦੇ ਹਨ। ਇਸ ਵਾਰ ਤਾਰੀਖਾਂ ਦੀ ਗੜਬੜੀ ਕਾਰਨ ਇਹ 15 ਦੀ ਬਜਾਏ 13 ਦਿਨ ਦਾ ਹੀ ਰਿਹਾ। ਇਸੇ ਕਾਰਨ ਭਗਵਾਨ ਦੇ ਠੀਕ ਹੋਣ ਦਾ ਦਿਨ ਰੱਥ ਯਾਤਰਾ ਵਾਲੀ ਤਾਰੀਖ਼ ਨੂੰ ਪੈ ਰਿਹਾ ਹੈ। ਹੁਣ 7 ਜੁਲਾਈ ਨੂੰ ਭਗਵਾਨ ਜਗਨਨਾਥ ਦੇ ਨਵਯੌਵਨ ਸ਼ਿੰਗਾਰ ਦੇ ਦਰਸ਼ਨ ਹੋਣਗੇ। ਇਸ ਨਾਲ ਨੈਤ੍ਰੋਤਸਵ ਵੀ ਹੋਵੇਗਾ। ਰੱਥ ਯਾਤਰਾ ਦੀ ਤਾਰੀਖ਼ ਬਦਲੀ ਨਹੀਂ ਜਾ ਸਕਦੀ, ਇਸ ਲਈ ਸ਼ਿੰਗਾਰ ਅਤੇ ਨੈਤ੍ਰੋਤਸਵ ਤੋਂ ਬਾਅਦ ਰੱਥ ਯਾਤਰਾ ਨਾਲ ਜੁੜੀ ਪੂਜਾ ਸ਼ੁਰੂ ਹੋਵੇਗੀ। ਇਨ੍ਹਾਂ ਤਾਰੀਖ਼ਾਂ ਕਾਰਨ ਦੇਰੀ ਹੋਣ ਨਾਲ ਸੂਰਜ ਡੁੱਬਣ ਦੇ ਪਹਿਲੇ ਹੀ ਭਗਵਾਨ ਨੂੰ ਰੱਥਾਂ 'ਤੇ ਸਥਾਪਤ ਕਰ ਕੇ ਰੱਥਾਂ ਨੂੰ ਖਿੱਚਿਆ ਜਾਵੇਗਾ।
2 ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ
2 ਦਿਨਾ ਰੱਥ ਯਾਤਰਾ ਹੋਣ ਕਾਰਨ ਓਡੀਸ਼ਾ ਸਰਕਾਰ ਨੇ ਵੀ 2 ਦਿਨਾਂ ਲਈ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਪੁਰੀ 'ਚ ਆਯੋਜਿਤ ਕੀਤੀ ਗਈ ਸਮੀਖਿਆ ਬੈਠਕ 'ਚ ਸੀ.ਐੱਮ. ਮੋਹਨ ਚਰਨ ਮਾਂਝੀ ਨੇ 7 ਅਤੇ 8 ਜੁਲਾਈ ਨੂੰ ਸਰਕਾਰੀ ਦਫ਼ਤਰ, ਸਕੂਲ ਕਾਲਜ ਬੰਦ ਕਰਨ ਦਾ ਐਲਾਨ ਕੀਤਾ ਹੈ।
7 ਦਿਨਾਂ ਬਾਅਦ ਮੰਦਰ ਆਉਂਦੇ ਹਨ ਭਗਵਾਨ
ਹਰ ਸਾਲ ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਦੂਜੀ ਤਾਰੀਖ਼ ਨੂੰ ਭਗਵਾਨ ਜਗਨਨਾਥ, ਆਪਣੇ ਭਰਾ ਬਲਭੱਦਰ ਅਤੇ ਭੈਣ ਸੁਭਦਰਾ ਨਾਲ ਰੱਥ 'ਤੇ ਸਵਾਰ ਹੋ ਕੇ ਮੁੱਖ ਮੰਦਰ ਤੋਂ 3 ਕਿਲੋਮੀਟਰ ਦੂਰ ਗੁੰਡਿਚਾ ਮੰਦਰ ਤੱਕ ਜਾਂਦੇ ਹਨ। ਭਗਵਾਨ ਅਗਲੇ 7 ਦਿਨਾਂ ਤੱਕ ਇਸੇ ਮੰਦਰ 'ਚ ਰਹਿੰਦੇ ਹਨ। 8ਵੇਂ ਦਿਨ ਯਾਨੀ ਦਸ਼ਮੀ ਤਾਰੀਖ਼ ਨੂੰ ਤਿੰਨੋਂ ਰੱਥ ਮੁੱਖ ਮੰਦਰ ਪਰਤਦੇ ਹਨ। ਭਗਵਾਨ ਦੀ ਮੰਦਰ ਵਾਪਸੀ ਵਾਲੀ ਯਾਤਰਾ ਨੂੰ ਬਹੁੜਾ ਯਾਤਰਾ ਕਿਹਾ ਜਾਂਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨਹੀਂ ਜ਼ਿੰਮੇਵਾਰ : NGT
NEXT STORY