ਲੰਡਨ- ਭਾਰਤ ਦੇ ਦਿੱਗਜ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੇ ਆਸਟ੍ਰੇਲੀਆਈ ਜੋੜੀਦਾਰ ਮੈਥਿਊ ਐਬਡੇਨ ਨੇ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲਜ਼ ਮੈਚ ਵਿੱਚ ਨੀਦਰਲੈਂਡ ਦੇ ਰੌਬਿਨ ਹਾਸ ਅਤੇ ਸੈਂਡਰ ਅਰੈਂਡਸ ਨੂੰ ਹਰਾ ਕੇ ਦੂਜੇ ਗੇੜ ਵਿੱਚ ਪਹੁੰਚ ਗਏ ਹਨ। ਬੁੱਧਵਾਰ ਨੂੰ ਬੋਪੰਨਾ ਅਤੇ ਐਬਡੇਨ ਦੀ ਜੋੜੀ ਨੇ ਇੱਕ ਘੰਟਾ 11 ਮਿੰਟ ਤੱਕ ਚੱਲੇ ਪਹਿਲੇ ਦੌਰ ਦੇ ਮੈਚ ਵਿੱਚ ਨੀਦਰਲੈਂਡ ਦੀ ਜੋੜੀ ਨੂੰ 7-5, 6-4 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਬੋਪੰਨਾ ਅਤੇ ਐਬਡੇਨ ਦੀ ਜੋੜੀ ਦਾ ਸਾਹਮਣਾ ਤੀਜੇ ਦੌਰ ਵਿੱਚ ਜਰਮਨੀ ਦੀ ਹੈਂਡਰਿਕ ਜੇਬੇਂਸ ਅਤੇ ਕਾਂਸਟੈਂਟਿਨ ਫਰੇਂਟਜੇਨ ਦੀ ਜੋੜੀ ਨਾਲ ਹੋਵੇਗਾ। ਇਸ ਤੋਂ ਪਹਿਲਾਂ ਦਿਨ ਦੇ ਇੱਕ ਹੋਰ ਮੈਚ ਵਿੱਚ ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਅਤੇ ਸਰਬੀਆ ਦੇ ਡੁਸਾਨ ਲਾਜੋਵਿਕ ਦੀ ਜੋੜੀ ਨੂੰ ਵਿੰਬਲਡਨ ਟੈਨਿਸ ਵਿੱਚ ਪੁਰਸ਼ ਡਬਲਜ਼ ਦੇ ਪਹਿਲੇ ਦੌਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਬੋਪੰਨਾ ਅਤੇ ਐਬਡੇਨ ਦੀ ਜੋੜੀ ਪਿਛਲੇ ਸਾਲ ਵਿੰਬਲਡਨ ਦੇ ਸੈਮੀਫਾਈਨਲ 'ਚ ਪਹੁੰਚੀ ਸੀ, ਜਿੱਥੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਫਾਈਨਲ 'ਚ ਪਹੁੰਚਣ ਤੋਂ ਵਾਂਝੇ ਰਹਿ ਗਏ ਸਨ।
ਬਾਬਰ ਆਜ਼ਮ ਨੇ ਆਸਟ੍ਰੇਲੀਆ ਦੇ ਪਾਵਰ ਹਿਟਿੰਗ ਕੋਚ ਯੰਗ ਤੋਂ ਮਦਦ ਮੰਗੀ
NEXT STORY