ਢਾਕਾ— ਬੰਗਲਾਦੇਸ਼ ਵਿਚ ਪੁਲਸ ਨੇ ਵੀਰਵਾਰ ਨੂੰ ਜਦੋਂ ਅੱਤਵਾਦੀਆਂ ਦੇ ਇਕ ਟਿਕਾਣੇ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਇਕ ਹੀ ਪਰਿਵਾਰ ਦੇ 5 ਮੈਂਬਰਾਂ ਨੇ ਧਮਾਕਾ ਕਰ ਕੇ ਖੁਦ ਨੂੰ ਉਡਾ ਲਿਆ। ਇਸਲਾਮੀ ਅੱਤਵਾਦੀਆਂ ਵਿਰੁੱਧ ਰਾਸ਼ਟਰ ਵਿਆਪੀ ਕਾਰਵਾਈ ਦਰਮਿਆਨ ਇਸ ਤਰ੍ਹਾਂ ਦਾ ਇਹ ਤਾਜ਼ਾ ਮਾਮਲਾ ਹੈ। ਇਕ ਖਬਰ ਮੁਤਾਬਕ ਰਾਜਸ਼ਾਹੀ ਦੇ ਗੋਦਾਗਾਰੀ ਇਲਾਕੇ 'ਚ ਧਮਾਕੇ ਨਾਲ ਖੁਦ ਨੂੰ ਉਡਾਉਣ ਤੋਂ ਪਹਿਲਾਂ ਸ਼ੱਕੀ ਅੱਤਵਾਦੀਆਂ ਨੇ ਇਕ ਫਾਇਰ ਬ੍ਰਿਗੇਡ ਕਰਮਚਾਰੀ 'ਤੇ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਘਟਨਾ 'ਚ ਦੋ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਏ ਹਨ। ਪੁਲਸ ਅਧਿਕਾਰੀ ਹਿਫਜੁਲ ਆਲਮ ਮੁੰਸ਼ੀ ਦੇ ਹਵਾਲੇ ਤੋਂ ਕਿਹਾ ਗਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ 'ਤੇ ਵੀਰਵਾਰ ਤੜਕੇ ਬੇਨੀਪੁਰ ਪਿੰਡ ਦੇ ਇਕ ਮਕਾਨ ਦੀ ਘੇਰਾਬੰਦੀ ਕਰ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸਵੇਰੇ ਤਕਰੀਬਨ 8 ਵਜੇ ਜਿਵੇਂ ਹੀ ਉਨ੍ਹਾਂ ਨੇ ਮਕਾਨ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਅੱਤਵਾਦੀ ਬਾਹਰ ਆਏ ਅਤੇ ਉਨ੍ਹਾਂ ਨੇ ਧਮਾਕਾ ਕਰ ਦਿੱਤਾ।
ਧਮਾਕੇ ਵਿਚ ਮਰਨ ਵਾਲੇ ਲੋਕਾਂ 'ਚ ਮਕਾਨ ਮਾਲਕ, ਉਸ ਦੀ ਪਤਨੀ, ਬੇਟੀ ਅਤੇ ਦੋ ਬੇਟੇ ਹਨ। ਧਮਾਕੇ ਕਾਰਨ ਜ਼ਖਮੀ ਹੋਏ ਦੋ ਪੁਲਸ ਕਰਮਚਾਰੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਦੋ ਬੱਚਿਆਂ ਨੂੰ ਬਚਾਇਆ ਹੈ, ਜੋ ਕਿ ਸ਼ੱਕੀ ਅੱਤਵਾਦੀਆਂ ਦੇ ਬਾਹਰ ਆਉਣ ਤੋਂ ਪਹਿਲਾਂ ਹੀ ਬਾਹਰ ਨਿਕਲ ਆਏ ਸਨ। ਖਬਰ ਮੁਤਾਬਕ ਜਦੋਂ ਛਾਪਾ ਮਾਰਿਆ ਗਿਆ ਤਾਂ ਇਕ ਔਰਤ ਮਕਾਨ ਦੇ ਬਾਹਰ ਬੈਠੀ ਹੋਈ ਸੀ ਅਤੇ ਉਸ ਨੇ ਬਾਅਦ 'ਚ ਆਤਮਸਮਰਪਣ ਕਰ ਦਿੱਤਾ। ਪੁਲਸ ਨੇ ਕਿਹਾ ਕਿ ਉਸ ਦੀ ਪਛਾਣ ਮਕਾਨ ਮਾਲਕ ਦੀ ਇਕ ਹੋਰ ਬੇਟੀ ਦੇ ਰੂਪ ਵਿਚ ਹੋਈ ਹੈ। ਇੱਥੇ ਦੱਸ ਦੇਈਏ ਕਿ ਬੰਗਲਾਦੇਸ਼ 'ਚ ਅੱਤਵਾਦੀਆਂ ਵਿਰੁੱਧ ਵੱਡੀ ਮੁਹਿੰਮ ਚਲਾਈ ਗਈ ਹੈ। ਪੁਲਸ ਹੈੱਡਕੁਆਰਟਰ ਨੇ ਹਾਲ ਹੀ 'ਚ ਸਾਰੇ ਜ਼ਿਲਾ ਪੁਲਸ ਮੁਖੀਆਂ ਨੂੰ ਕਰੀਬ 5,000 ਅੱਤਵਾਦੀਆਂ ਦੀ ਸੂਚੀ ਭੇਜੀ ਸੀ।
ਅਲਬਰਟਾ ਦੇ ਇਸ ਹਸਪਤਾਲ ਦੀ ਖੁੱਲ੍ਹੀ ਪੋਲ, ਵਿਰੋਧੀ ਧਿਰ ਨੇ ਚੁੱਕੀ ਆਵਾਜ਼
NEXT STORY