ਲੰਡਨ (ਰਾਜਵੀਰ ਸਮਰਾ)- ਵੁਲਵਰਹੈਂਪਟਨ ਕਰਾਊਨ ਕੋਰਟ ਵਿਚ ਇਕ ਪੰਜਾਬੀ ਹਰਮਨ ਸਿੰਘ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ 36 ਸਾਲਾ ਓਸਬੋਰਨ ਵਾਲਟਨ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਹੈ।ਅਦਾਲਤ ਵਿਚ ਦੱਸਿਆ ਗਿਆ ਕਿ ਬੀਤੀ 27 ਦਸੰਬਰ ਨੂੰ ਓਸਬੋਰਨ ਵਾਲਟਨ ਨੇ ਵੈਸਟ ਬ੍ਰਾਮਿਚ ਸਥਿਤ ਬੱਲ ਵਾਈਨਜ਼ 'ਚ ਅੱਠ ਇੰਚ ਲੰਬਾ ਚਾਕੂ ਲੈ ਕੇ ਦਾਖਲ ਹੋਇਆ, ਜਿਸ ਨੇ ਮੂੰਹ ਢੱਕਿਆ ਹੋਇਆ ਸੀ।ਉਸ ਨੇ ਕਾਉਂਟਰ ਪਿੱਛੇ ਖੜੇ ਹਰਮਨ ਸਿੰਘ ਨੂੰ ਧਮਕਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਹਰਮਨ ਸਿੰਘ ਨੇ ਉਸ ਦਾ ਮੁਕਾਬਲਾ ਕੀਤਾ ਅਤੇ ਲੁਟੇਰੇ ਦਾ ਚਾਕੂ ਖੋਹਣ ਵਿਚ ਸਫ਼ਲ ਹੋ ਗਿਆ|ਲੁਟੇਰੇ ਨੇ ਦੁਕਾਨ ਦਾ ਦਰਵਾਜ਼ਾ ਖੋਲ੍ਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਰਮਨ ਨੇ ਉਸ ਨੂੰ ਦਬੋਚ ਲਿਆ|ਇਸੇ ਦੌਰਾਨ ਪੁਲਸ ਨੇ ਵਾਲਟਨ ਨੂੰ ਗ੍ਰਿਫਤਾਰ ਕਰ ਲਿਆ।
ਇਸ ਖਿੱਚ–ਧੂਹ ਵਿਚ ਹਰਮਨ ਦੀ ਲੱਤ ਚਾਕੂ ਲੱਗ ਗਿਆ ਅਤੇ ਦੰਦ ਟੁੱਟ ਗਿਆ ਸੀ| ਲੁਟੇਰੇ ਵਾਲਟਨ ਦੇ ਵਕੀਲ ਨੇ ਅਦਾਲਤ ਵਿਚ ਦਰਖਾਸਤ ਦਿੱਤੀ ਕਿ ਵਾਲਟਨ ਨੂੰ ਡਰੱਗ ਦੀ ਲੱਤ ਸੀ ਅਤੇ ਨਸ਼ੇ ਦੀ ਪੂਰਤੀ ਲਈ ਉਹ ਦੁਕਾਨ ਲੁੱਟਣ ਦੀ ਗਲਤੀ ਕਰ ਬੈਠਾ| ਜੱਜ ਨੇ ਹਰਮਨ ਸਿੰਘ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸ ਨੇ ਹਿੰਮਤ ਅਤੇ ਦਲੇਰੀ ਦਾ ਨਾਲ ਵਾਲਟਨ ਕੋਲੋਂ ਚਾਕੂ ਖੋਹ ਕੇ ਦੂਰ ਸੁੱਟ ਦਿੱਤਾ ਸੀ ਅਤੇ ਵਿਰੋਧ ਵਿਚ ਚਾਕੂ ਦੀ ਵਰਤੋਂ ਨਹੀਂ ਕੀਤੀ| ਜਦ ਕਿ ਹਮਲਾਵਰ ਨੇ ਚਾਕੂ ਦੀ ਵਰਤੋਂ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ| ਜੱਜ ਨੇ ਵਾਲਟਨ ਨੂੰ ਖਤਰਨਾਕ ਅਪਰਾਧੀ ਮੰਨਦਿਆਂ ਪੰਜ ਸਾਲ ਲਈ ਜੇਲ੍ਹ ਦੀ ਸਜ਼ਾ ਸੁਣਾਈ।
ਕੈਂਸਰ ਜਿਹੀ ਭਿਆਨਕ ਬੀਮਾਰੀ ਨਾਲ ਜੂਝ ਰਹੇ ਨੇ ਭੈਣ-ਭਰਾ, ਮਾਂ ਨੇ ਫੇਸਬੁੱਕ 'ਤੇ ਫਰੋਲਿਆ ਦੁੱਖ
NEXT STORY