ਕਾਬੁਲ- ਉੱਤਰੀ ਅਫਗਾਨਿਸਤਾਨ 'ਚ ਭਾਰੀ ਬਾਰਿਸ਼ ਕਾਰਨ ਬਰਫ਼ੀਲੇ ਤੂਫਾਨ ਅਤੇ ਹੜ੍ਹ ਕਾਰਨ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਸੈਂਕੜੇ ਲੋਕ ਬੇਘਰ ਹੋ ਗਏ ਹਨ। ਸਿਨਹੂਆ ਨਿਊਜ਼ ਏਜੰਸੀ ਅਨੁਸਾਰ ਕੁਦਰਤੀ ਆਫ਼ਤ ਪ੍ਰਬੰਧਨ ਅਤੇ ਮਾਨਵਤਾਵਾਦੀ ਮਾਮਲਿਆਂ ਲਈ ਸੂਬਾਈ ਸਰਕਾਰ ਦੇ ਨਿਰਦੇਸ਼ਕ ਮੌਲਵੀ ਮੁਹੰਮਦ ਅਕਰਮ ਅਕਬਰੀ ਨੇ ਕਿਹਾ ਕਿ ਅਫਗਾਨਿਸਤਾਨ ਦੇ ਉੱਤਰੀ ਬਦਖ਼ਸ਼ਾਨ ਸੂਬੇ ਦੇ ਕੋਫ਼ਾਬ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਮੀਂਹ ਪਿਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਘੁੰਮ ਰਹੇ ਬੇਖੋਫ਼ ਲੁੱਟੇਰੇ, ਗੱਡੀ ਰੋਕ ਲੁੱਟੀ 13 ਲੱਖ ਤੋਂ ਵੱਧ ਨਕਦੀ
ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਕੋਫ਼ਾਬ ਜ਼ਿਲ੍ਹੇ ਦੇ ਚੈਨਟੀਓ ਪਿੰਡ 'ਚ ਭਾਰੀ ਮੀਂਹ ਕਾਰਨ ਆਏ ਬਰਫ਼ ਦੇ ਹੜ੍ਹ ਨੇ 20 ਘਰ, 25 ਦੁਕਾਨਾਂ ਅਤੇ 600 ਏਕੜ ਖ਼ੇਤ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ, ਜਿਸ ਨਾਲ ਕਈ ਲੋਕ ਬੇਘਰ ਹੋ ਗਏ। ਅਕਬਰੀ ਦੇ ਅਨੁਸਾਰ ਕੁਝ ਦਿਨ ਪਹਿਲਾਂ ਭੂਚਾਲ ਨੇ ਸੂਬਾਈ ਰਾਜਧਾਨੀ ਫੈਜ਼ਾਬਾਦ ਦੇ 75 ਰਿਹਾਇਸ਼ੀ ਘਰ ਤਬਾਹ ਕਰ ਦਿੱਤੇ ਸਨ। ਅਫਗਾਨਿਸਤਾਨ 'ਚ ਪਿਛਲੇ ਇਕ ਮਹੀਨੇ 'ਚ ਭਾਰੀ ਬਰਫਬਾਰੀ, ਠੰਡੇ ਮੌਸਮ ਅਤੇ ਬਰਫੀਲੇ ਤੂਫਾਨ ਕਾਰਨ ਬੱਚਿਆਂ ਸਮੇਤ ਲਗਭਗ 200 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਪਾਕਿ, BSF ਨੇ ਫ਼ਿਰ ਤੋਂ ਸੁੱਟਿਆ ਡਰੋਨ, ਵੱਡੀ ਖੇਪ ਮਿਲਣ ਦੀ ਹੈ ਸੰਭਾਵਨਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਪਾਕਿ ਮੰਤਰੀਆਂ ਨੇ ਰਾਸ਼ਟਰਪਤੀ 'ਤੇ ਵਿੰਨ੍ਹਿਆ ਨਿਸ਼ਾਨਾ, ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਕਰਨ ਲਈ ਬਣਾਇਆ...
NEXT STORY