ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੇ ਕੁਝ ਖੇਤਰ ਭਾਰੀ ਮੀਂਹ ਪੈਣ ਕਾਰਨ ਹੜ੍ਹਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਖੇਤਰਾਂ 'ਚ ਡਮਫ੍ਰਾਈਜ਼ ਅਤੇ ਗੈਲੋਵੇ ਆਦਿ ਖੇਤਰ ਸ਼ਾਮਲ ਹਨ, ਜਿੱਥੇ ਨੀਥ ਨਦੀ ਕੰਢੇ ਪਾਣੀ ਨਾਲ ਟੁੱਟਣ ਕਾਰਨ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਸਬੰਧੀ ਸਾਹਮਣੇ ਆਈ ਇਕ ਡਰੋਨ ਵੀਡੀਓ 'ਚ ਦੱਖਣੀ ਸਕਾਟਲੈਂਡ ਦੇ ਭਾਰੀ ਮੀਂਹ ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਡਮਫ੍ਰਾਈਜ਼ ਕਸਬੇ 'ਚ ਹੜ੍ਹਾਂ ਦਾ ਪ੍ਰਕੋਪ ਵੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਫਰਿਜ਼ਨੋ ਦੇ ਹਸਪਤਾਲਾਂ 'ਚ ਵਧ ਰਹੀ ਹੈ ਕੋਰੋਨਾ ਮਰੀਜ਼ਾਂ ਦੀ ਗਿਣਤੀ
ਸਥਾਨਕ ਅਥਾਰਟੀ ਇਸ ਸਥਿਤੀ ਨਾਲ ਨਜਿੱਠਣ ਲਈ ਯਤਨ ਕਰ ਰਹੀ ਹੈ ਅਤੇ ਪੂਰੇ ਖੇਤਰ 'ਚ 1400 ਤੋਂ ਵੱਧ ਰੇਤ ਦੇ ਬੈਗ ਜਾਰੀ ਕੀਤੇ ਹਨ ਅਤੇ ਟੀਮਾਂ ਨਦੀ 'ਤੇ ਬੰਨ੍ਹ ਲਾਉਣ ਲਈ ਕੰਮ ਕਰ ਰਹੀਆਂ ਹਨ। ਸੁਰੱਖਿਆ ਕਾਰਨਾਂ ਕਰਕੇ ਡਮਫ੍ਰਾਈਜ਼ ਅਤੇ ਕਾਰਲਿਸਲ ਵਿਚਕਾਰ ਰੇਲ ਗੱਡੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਲਾਈਨ ਅਗਲੇ ਨੋਟਿਸ ਤੱਕ ਬੰਦ ਰਹੇਗੀ।
ਇਹ ਵੀ ਪੜ੍ਹੋ : ਗਲਾਸਗੋ: ਕੋਪ 26 ਦੌਰਾਨ ਪ੍ਰਦਰਸ਼ਨਕਾਰੀਆਂ 'ਚ ਕੋਰੋਨਾ ਕੇਸ ਮੁੜ ਵਧਣ ਦਾ ਖ਼ਦਸ਼ਾ
ਸਕਾਟਲੈਂਡ ਟ੍ਰੈਫਿਕ ਦੀ ਜਾਣਕਾਰੀ ਅਨੁਸਾਰ ਵੀ ਦੱਖਣੀ ਲੈਨਾਰਕਸ਼ਾਇਰ 'ਚ ਐਬਿੰਗਟਨ ਦੇ ਆਲੇ-ਦੁਆਲੇ M74/A74(M) ਅਤੇ ਡਮਫ੍ਰਾਈਜ਼ ਅਤੇ ਗੈਲੋਵੇ 'ਚ ਬਾਰਲੇ ਦੇ ਨੇੜੇ A75 'ਤੇ ਹੜ੍ਹ ਆਉਣ ਦੀਆਂ ਰਿਪੋਰਟਾਂ ਸਨ। ਸਕਾਟਲੈਂਡ ਪ੍ਰਸ਼ਾਸਨ ਵੱਲੋਂ ਇਸ ਸਥਿਤੀ 'ਚ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਦੱਖਣੀ ਕੋਰੀਆ 'ਚ ਕੋਰੋਨਾ ਦੇ 2,124 ਨਵੇਂ ਮਾਮਲੇ ਆਏ ਸਾਹਮਣੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗਲਾਸਗੋ 'ਚ ਕੋਪ 26 ਦੌਰਾਨ ਬੰਦ ਰਹਿਣਗੀਆਂ ਪ੍ਰਮੁੱਖ ਸੜਕਾਂ
NEXT STORY