ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ 'ਚ ਕੋਵਿਡ ਨਾਲ ਪੀੜਤ ਮਰੀਜ਼ਾਂ ਦੀ ਹਸਪਤਾਲਾਂ 'ਚ ਗਿਣਤੀ 'ਚ ਵਾਧਾ ਹੋ ਰਿਹਾ ਹੈ। ਪੂਰੇ ਕੈਲੀਫੋਰਨੀਆ 'ਚ ਕੋਵਿਡ ਨਾਲ ਸਬੰਧਿਤ ਹਸਪਤਾਲਾਂ 'ਚ ਭਰਤੀ ਹੋਣ ਦੀ ਗਿਣਤੀ ਲਈ ਫਰਿਜ਼ਨੋ ਦੂਜੇ ਨੰਬਰ 'ਤੇ ਹੈ। ਸੈਂਟਰਲ ਵੈਲੀ ਦੇ ਹਸਪਤਾਲ ਬਾਕੀ ਕੈਲੀਫੋਰਨੀਆ ਦੇ ਮੁਕਾਬਲੇ ਕੋਵਿਡ-19 ਮਰੀਜ਼ਾਂ ਦੁਆਰਾ ਪ੍ਰਭਾਵਿਤ ਹੁੰਦੇ ਰਹਿੰਦੇ ਹਨ।
ਇਹ ਵੀ ਪੜ੍ਹੋ : ਗਲਾਸਗੋ: ਕੋਪ 26 ਦੌਰਾਨ ਪ੍ਰਦਰਸ਼ਨਕਾਰੀਆਂ 'ਚ ਕੋਰੋਨਾ ਕੇਸ ਮੁੜ ਵਧਣ ਦਾ ਖ਼ਦਸ਼ਾ
ਕੈਲੀਫੋਰਨੀਆ ਦੇ ਅੰਕੜਿਆਂ ਅਨੁਸਾਰ ਫਰਿਜ਼ਨੋ 300 ਤੋਂ ਵੱਧ ਹਸਪਤਾਲ ਮਰੀਜ਼ਾਂ ਦੇ ਨਾਲ ਦੂਜੇ ਨੰਬਰ 'ਤੇ ਹੈ ਜਦਕਿ ਲਾਸ ਏਂਜਲਸ ਕਾਉਂਟੀ 630 ਤੋਂ ਵੱਧ ਮਰੀਜ਼ਾਂ ਦੇ ਨਾਲ ਪਹਿਲੇ ਸਥਾਨ 'ਤੇ ਹੈ।ਉੱਤਰੀ ਅਤੇ ਕੇਂਦਰੀ ਕੈਲੀਫੋਰਨੀਆ ਹਸਪਤਾਲ ਕੌਂਸਲ ਦੇ ਵਾਈਸ ਪ੍ਰੈਜ਼ੀਡੈਂਟ ਡੇਵਿਡ ਬੈਕੀ ਅਨੁਸਾਰ ਪ੍ਰਤੀ-ਵਿਅਕਤੀ ਆਧਾਰ 'ਤੇ ਸੈਂਟਰਲ ਵੈਲੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਬੈਕੀ ਅਨੁਸਾਰ ਕਾਵੇਹ ਹੈਲਥ ਅਤੇ ਕਮਿਊਨਿਟੀ ਮੈਡੀਕਲ ਸੈਂਟਰ ਕੈਲੀਫੋਰਨੀਆ ਦੇ ਸਾਰੇ ਹਸਪਤਾਲਾਂ 'ਚੋਂ ਸਭ ਤੋਂ ਵੱਧ ਕੋਵਿਡ -19 ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।
ਇਹ ਵੀ ਪੜ੍ਹੋ : ਦੱਖਣੀ ਕੋਰੀਆ 'ਚ ਕੋਰੋਨਾ ਦੇ 2,124 ਨਵੇਂ ਮਾਮਲੇ ਆਏ ਸਾਹਮਣੇ
ਕਾਵੇਹ ਹੈਲਥ ਦੇ ਆਨਲਾਈਨ ਡੈਸ਼ਬੋਰਡ ਦੇ ਅਨੁਸਾਰ ਹਸਪਤਾਲ 'ਚ 120 ਕੋਵਿਡ -19 ਨਾਲ ਦੇ ਮਰੀਜ਼ ਹਨ ਜਦਕਿ ਸੀ.ਐੱਮ.ਸੀ. ਦਾ ਡੈਸ਼ਬੋਰਡ 180 ਕੋਵਿਡ-19 ਪਾਜ਼ੇਟਿਵ ਮਰੀਜ਼ ਦਿਖਾਉਂਦਾ ਹੈ। ਇਸ ਤੋਂ ਇਲਾਵਾ ਤਕਰੀਬਨ 9,00,000 ਦੀ ਆਬਾਦੀ ਵਾਲੀ ਸਾਨ ਫਰਾਂਸਿਸਕੋ ਕਾਉਂਟੀ 'ਚ ਲਗਭਗ 50 ਕੋਵਿਡ-19 ਨਾਲ ਸਬੰਧਤ ਮਰੀਜ਼ ਹਸਪਤਾਲਾਂ 'ਚ ਦਾਖਲ ਹਨ।
ਇਹ ਵੀ ਪੜ੍ਹੋ : ਜਲਵਾਯੂ ਪਰਿਵਰਤਨ ਸੰਮੇਲਨ ਤੋਂ ਪਹਿਲਾਂ ਲੰਡਨ 'ਚ ਇਕੱਠੇ ਹੋਏ ਪ੍ਰਦਰਸ਼ਨਕਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਗਲਾਸਗੋ: ਕੋਪ 26 ਦੌਰਾਨ ਪ੍ਰਦਰਸ਼ਨਕਾਰੀਆਂ 'ਚ ਕੋਰੋਨਾ ਕੇਸ ਮੁੜ ਵਧਣ ਦਾ ਖ਼ਦਸ਼ਾ
NEXT STORY