ਇੰਟਰਨੈਸ਼ਨਲ ਡੈਸਕ- ਲਸ਼ਕਰ-ਏ-ਤਾਇਬਾ ਦਾ ਮੁਰਿਦਕੇ ਸਥਿਤ ਹੈੱਡਕੁਆਰਟਰ ਮਰਕਜ਼ ਤਾਇਬਾ, ਜੋ ਮਈ 2025 ਵਿੱਚ ਭਾਰਤੀ ਹਵਾਈ ਹਮਲੇ (ਆਪਰੇਸ਼ਨ ਸਿੰਦੂਰ) ਦੌਰਾਨ ਬੁਰੀ ਤਰ੍ਹਾਂ ਤਬਾਹ ਹੋ ਗਿਆ ਸੀ, ਨੂੰ ਹੁਣ ਮੁੜ ਤਿਆਰ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਸਰਕਾਰ ਨੇ ਇਸ ਦੇ ਨਿਰਮਾਣ ਲਈ ਪਹਿਲਾਂ ਹੀ 4 ਕਰੋੜ ਪਾਕਿ ਰੁਪਏ (ਲਗਭਗ 1.25 ਕਰੋੜ ਭਾਰਤੀ ਰੁਪਏ) ਜਾਰੀ ਕਰ ਦਿੱਤੇ ਹਨ, ਜਦਕਿ ਇਸ 'ਤੇ ਕੁੱਲ ਲਾਗਤ 15 ਕਰੋੜ ਰੁਪਏ ਤੋਂ ਵੱਧ ਆਉਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਆਪਰੇਸ਼ਨ ਸਿੰਦੂਰ ਵਿੱਚ ਮਰਕਜ਼ ਤਾਇਬਾ ਦੀਆਂ ਤਿੰਨ ਮੁੱਖ ਇਮਾਰਤਾਂ ਲਾਲ ਬਲਾਕ (ਜਿਸ ਨੂੰ ਰਹਾਇਸ਼ ਅਤੇ ਹਥਿਆਰਾਂ ਦੀ ਸਟੋਰੇਜ ਲਈ ਵਰਤਿਆ ਜਾਂਦਾ ਸੀ) ਅਤੇ “ਉਮਮੁਲ ਕੁਰਾ” ਨਾਂ ਦੀਆਂ ਹੋਰ ਦੋ ਇਮਾਰਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ। ਅਗਸਤ ਵਿੱਚ ਲਸ਼ਕਰ ਨੇ ਭਾਰੀ ਮਸ਼ੀਨਾਂ ਦੀ ਮਦਦ ਨਾਲ ਤਬਾਹ ਹੋਏ ਢਾਂਚਿਆਂ ਨੂੰ ਪੂਰੀ ਤਰ੍ਹਾਂ ਢਾਹ ਕੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ''ਦੇਸ਼ 'ਚੋਂ ਬਾਹਰ ਕੱਢੋ ਪ੍ਰਵਾਸੀ !'' ਇੰਗਲੈਂਡ ਮਗਰੋਂ ਹੁਣ ਕੈਨੇਡਾ 'ਚ ਵੀ ਉੱਠੀ ਮੰਗ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ
ਉੱਥੇ ਹੀ ਕੁਝ ਰਿਪੋਰਟਾਂ ਮੁਤਾਬਕ ਪਾਕਿਸਤਾਨ ਵਿੱਚ ਆਏ ਹਾਲੀਆ ਹੜ੍ਹਾਂ ਲਈ ਜਾਰੀ ਕੀਤੇ ਕੁਝ ਫੰਡਾਂ ਨੂੰ “ਫਲੱਡ ਰੀਲਿਫ” ਦੇ ਨਾਂ 'ਤੇ ਲਸ਼ਕਰ ਦੇ ਹੈੱਡਕੁਆਰਟਰ ਦੀ ਮੁਰੰਮਤ ਲਈ ਵਰਤਿਆ ਜਾ ਰਿਹਾ ਹੈ। ਇਸ ਕੰਮ ਦੀ ਨਿਗਰਾਨੀ ਲਸ਼ਕਰ ਦੇ ਸੀਨੀਅਰ ਕਮਾਂਡਰ ਮੌਲਾਨਾ ਅਬੂ ਜ਼ਰ ਅਤੇ ਯੂਨੁਸ ਸ਼ਾਹ ਬੁਖਾਰੀ ਕਰ ਰਹੇ ਹਨ। ਲਸ਼ਕਰ-ਏ-ਤਾਇਬਾ ਦਾ ਟੀਚਾ ਹੈ ਕਿ ਇਹ ਨਵਾਂ ਮਰਕਜ਼ ਤਾਇਬਾ ਫਰਵਰੀ 5, 2026 ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇ, ਕਿਉਂਕਿ ਇਸ ਦਿਨ ਪਾਕਿਸਤਾਨ “ਕਸ਼ਮੀਰ ਸੋਲਿਡੈਰਿਟੀ ਡੇਅ” ਮਨਾਉਂਦਾ ਹੈ।
ਪਾਕਿਸਤਾਨ ਦੀ ਇਸ ਕਾਰਵਾਈ 'ਤੇ ਭਾਰਤੀ ਸੁਰੱਖਿਆ ਏਜੰਸੀਆਂ ਅਤੇ ਵਿਸ਼ਲੇਸ਼ਕਾਂ ਨੇ ਚਿੰਤਾ ਜਤਾਈ ਹੈ ਕਿ ਪਾਕਿਸਤਾਨੀ ਸਰਕਾਰ ਦੇ ਸਮਰਥਨ ਨਾਲ ਹੋ ਰਹੀ ਇਹ ਕਾਰਵਾਈ ਇਲਾਕੇ ਵਿੱਚ ਦਹਿਸ਼ਤਗਰਦ ਗਤੀਵਿਧੀਆਂ ਨੂੰ ਹੋਰ ਵਧਾ ਸਕਦੀ ਹੈ। ਭਾਰਤ ਵਿੱਚ ਮੰਗ ਉੱਠ ਰਹੀ ਹੈ ਕਿ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਪੱਧਰ ’ਤੇ, ਖ਼ਾਸਕਰ FATF (ਫ਼ਾਇਨੈਂਸ਼ਲ ਐਕਸ਼ਨ ਟਾਸਕ ਫੋਰਸ) ਦੇ ਸਾਹਮਣੇ ਉਠਾਇਆ ਜਾਵੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਿੱਖ ਕੁੜੀ ਦੀ ਦਿਨ-ਦਿਹਾੜੇ ਰੋਲ਼ੀ ਪੱਤ, ਅੱਗੋਂ ਅੰਗਰੇਜ਼ ਕਹਿੰਦੇ- 'ਮੁੜ ਜਾਓ ਆਪਣੇ ਦੇਸ਼...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖਬਰ; UK 'ਚ ਸਿੱਖ ਔਰਤ ਨਾਲ ਦਰਿੰਦਗੀ ਕਰਨ ਵਾਲਾ ਸ਼ੱਕੀ ਗ੍ਰਿਫਤਾਰ
NEXT STORY