ਰੋਮ (ਆਈ.ਏ.ਐੱਨ.ਐੱਸ.): ਇਟਲੀ ਵਿੱਚ ਜਿੱਥੇ ਕੋਰੋਨਾ ਵਾਇਰਸ ਦੇ ਮਾਮਲੇ ਘਟੇ ਹਨ, ਉੱਥੇ ਫਲੂ ਦੇ ਮਾਮਲੇ ਵੱਧ ਰਹੇ ਹਨ। ਪਿਛਲੇ ਹਫ਼ਤੇ ਫਲੂ ਨਾਲ ਸਬੰਧਤ ਇੰਟੈਂਸਿਵ ਕੇਅਰ ਯੂਨਿਟ ਦੇ ਕੇਸਾਂ ਦੀ ਗਿਣਤੀ ਲਗਭਗ ਦੁੱਗਣੀ ਹੋ ਗਈ ਹੈ। ਇੱਕ ਅਧਿਕਾਰੀ ਅਨੁਸਾਰ ਪ੍ਰਮੁੱਖ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਭਾਰੀ ਭੀੜ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਭੂਚਾਲ ਪ੍ਰਭਾਵਿਤ ਖੇਤਰਾਂ ਦੇ ਪੁਨਰ ਨਿਰਮਾਣ ਲਈ ਨੇਪਾਲ ਨੂੰ ਦੇਵੇਗਾ 7.5 ਕਰੋੜ ਡਾਲਰ
ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਇਟਾਲੀਅਨ ਫੈਡਰੇਸ਼ਨ ਆਫ ਹੈਲਥ ਐਂਡ ਹਸਪਤਾਲ ਕੰਪਨੀਜ਼ (FIASO) ਨੇ ਕਿਹਾ ਕਿ ਦੇਸ਼ ਵਿੱਚ ਵਾਇਰਸ ਦਾ ਫੈਲਣਾ “ਬਹੁਤ ਚਿੰਤਾਜਨਕ” ਹੈ। ਕੋਰੋਨਾ ਵਾਇਰਸ ਦੇ ਕੇਸ ਘਟਣ ਦੇ ਨਾਲ ਹੀ ਫਲੂ ਦੇ ਮਾਮਲੇ ਵੱਧ ਰਹੇ ਹਨ, ਜਿਸਦਾ ਦੇਸ਼ ਦੀ ਸਿਹਤ ਸੰਭਾਲ ਪ੍ਰਣਾਲੀ 'ਤੇ ਵੱਡਾ ਪ੍ਰਭਾਵ ਪੈ ਰਿਹਾ ਹੈ। FIASO ਦੇ ਪ੍ਰਧਾਨ ਜਿਓਵਨੀ ਮਿਗਲਿਓਰ ਨੇ ਕਿਹਾ, “ਕੋਰੋਨਾ ਵਾਇਰਸ ਦੇ ਕੇਸ ਫਲੂ ਨੂੰ ਵਧਾ ਰਹੇ ਹਨ। ਇਸ ਦੌਰਾਨ ਇਟਾਲੀਅਨ ਸੋਸਾਇਟੀ ਆਫ ਐਮਰਜੈਂਸੀ ਮੈਡੀਸਨ (SIMEU) ਨੇ ਕਿਹਾ ਕਿ ਰੋਮ, ਮਿਲਾਨ ਅਤੇ ਟਿਊਰਿਨ ਦੇ ਹਸਪਤਾਲ ਬਹੁਤ ਜ਼ਿਆਦਾ ਭੀੜ ਵਾਲੇ ਹੁੰਦੇ ਜਾ ਰਹੇ ਹਨ, ਜਿਸ ਨਾਲ ਗੈਰ-ਐਮਰਜੈਂਸੀ ਸਥਿਤੀਆਂ ਵਿੱਚ ਕਤਾਰਾਂ ਲੱਗ ਰਹੀਆਂ ਹਨ। SIMEU ਦੇ ਪ੍ਰਧਾਨ ਫੈਬੀਓ ਡੀ ਲੈਕੋ ਨੇ ਕਿਹਾ, "ਅਸੀਂ ਸੇਵਾ ਦੀ ਗਾਰੰਟੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਅਸੀਂ ਬਹੁਤ ਮੁਸ਼ਕਲ ਸਥਿਤੀ ਵਿੱਚ ਹਾਂ"। ਉਸਨੇ ਅੱਗੇ ਕਿਹਾ ਕਿ ਬਜ਼ੁਰਗਾਂ ਵਿੱਚ ਸਾਹ ਦੀਆਂ ਸਮੱਸਿਆਵਾਂ ਵਿੱਚ ਵਾਧਾ ਫਲੂ ਦੇ ਮਾਮਲਿਆਂ ਵਿੱਚ ਵਾਧੇ ਦਾ ਇੱਕ ਪ੍ਰਮੁੱਖ ਕਾਰਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ : ਕਾਰ ਤੇ ਟ੍ਰੇਲਰ ਦੀ ਜ਼ਬਰਦਸਤ ਟੱਕਰ, ਔਰਤ ਦੀ ਦਰਦਨਾਕ ਮੌਤ
NEXT STORY