ਨਵੀਂ ਦਿੱਲੀ (ਇੰਟ.) – ਦੁਨੀਆ ’ਚ ਅਰਬਪਤੀਆਂ ਦੀ ਕੁਲ ਜਾਇਦਾਦ ਵਿਚ ਰਿਕਾਰਡ ਵਾਧਾ ਹੋਇਆ ਹੈ। ਪਿਛਲੇ 10 ਸਾਲਾਂ ’ਚ ਉਨ੍ਹਾਂ ਦੀ ਜਾਇਦਾਦ 121 ਫੀਸਦੀ ਵਧ ਕੇ 14 ਖਰਬ ਡਾਲਰ ਹੋ ਗਈ ਹੈ। ਇਸ ਵਿਚ ਟੈੱਕ ਅਰਬਪਤੀਆਂ ਦਾ ਖਜ਼ਾਨਾ ਸਭ ਤੋਂ ਤੇਜ਼ੀ ਨਾਲ ਭਰ ਰਿਹਾ ਹੈ। ਸਵਿਸ ਬੈਂਕ ਯੂ. ਬੀ. ਐੱਸ. ਨੇ ਆਪਣੀ ਨਵੀਨਤਮ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਲਾਭ ਦੇਣ ਲਈ RBI ਨੇ ਚੁੱਕਿਆ ਵੱਡਾ ਕਦਮ, ਦਿੱਤਾ ਇਹ ਤੋਹਫ਼ਾ
‘ਜਾਪਾਨ ਟੂਡੇ’ ਦੀ ਖਬਰ ਮੁਤਾਬਕ ਸਵਿਟਜ਼ਰਲੈਂਡ ਦੇ ਸਭ ਤੋਂ ਵੱਡੇ ਬੈਂਕ ਯੂ. ਬੀ. ਐੱਸ. ਨੇ ਕਿਹਾ ਹੈ ਕਿ ਪਿਛਲੇ 10 ਸਾਲਾਂ ’ਚ ਡਾਲਰ ਅਰਬਪਤੀਆਂ ਦੀ ਗਿਣਤੀ 1,757 ਤੋਂ ਵਧ ਕੇ 2,682 ਹੋ ਗਈ ਹੈ, ਜੋ 2021 ’ਚ 2,686 ਦੇ ਨਾਲ ਸਿਖਰ ’ਤੇ ਸੀ। ਯੂ. ਬੀ. ਐੱਸ. ਦੀ ਸਾਲਾਨਾ ਬਿਲੀਅਨੇਅਰ ਐਂਬੀਸ਼ਨ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਰਬਪਤੀਆਂ ਨੇ ਪਿਛਲੇ ਇਕ ਦਹਾਕੇ ’ਚ ਵੈਸ਼ਵਿਕ ਇਕੁਇਟੀ ਬਾਜ਼ਾਰਾਂ ਦੇ ਮੁਕਾਬਲੇ ਬਿਹਤਰ ਕਾਰਗੁਜ਼ਾਰੀ ਵਿਖਾਈ ਹੈ।
ਇਹ ਵੀ ਪੜ੍ਹੋ : ਮਾਰੂਤੀ ਸੂਜ਼ੂਕੀ ਦੇ ਗਾਹਕਾਂ ਲਈ ਝਟਕਾ, ਕੰਪਨੀ ਨੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਕੀਤਾ ਐਲਾਨ
2024 ’ਚ ਟੈੱਕ ਅਰਬਪਤੀਆਂ ਦੀ ਜਾਇਦਾਦ
2015 ਤੇ 2024 ਵਿਚਾਲੇ ਕੁਲ ਅਰਬਪਤੀਆਂ ਦੀ ਜਾਇਦਾਦ 121 ਫੀਸਦੀ ਵਧ ਕੇ 6.3 ਖਰਬ ਡਾਲਰ ਤੋਂ 14.0 ਖਰਬ ਡਾਲਰ ਹੋ ਗਈ ਹੈ, ਜਦੋਂਕਿ ਵੈਸ਼ਵਿਕ ਇਕੁਇਟੀ ਦੇ ਐੱਮ. ਐੱਸ. ਸੀ. ਆਈ. ਏ. ਸੀ. ਵਰਲਡ ਇੰਡੈਕਸ ਵਿਚ 73 ਫੀਸਦੀ ਦਾ ਵਾਧਾ ਹੋਇਆ ਹੈ। ਟੈੱਕ ਅਰਬਪਤੀਆਂ ਦੀ ਜਾਇਦਾਦ ਵਿਚ ਸਭ ਤੋਂ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਬਾਅਦ ਉਦਯੋਗਪਤੀਆਂ ਦੀ ਜਾਇਦਾਦ ਵਧੀ ਹੈ।
ਇਹ ਵੀ ਪੜ੍ਹੋ : 10 ਲੱਖ ਰੁਪਏ ਤੋਂ ਵੀ ਮਹਿੰਗਾ 1 ਸ਼ੇਅਰ, ਖ਼ਰੀਦਣ ਲਈ ਟੁੱਟ ਕੇ ਪਏ ਨਿਵੇਸ਼ਕ
ਦੁਨੀਆ ਭਰ ’ਚ ਟੈੱਕ ਅਰਬਪਤੀਆਂ ਦੀ ਜਾਇਦਾਦ 2015 ’ਚ 788.9 ਅਰਬ ਡਾਲਰ ਤੋਂ ਵਧ ਕੇ 2024 ਵਿਚ 2.4 ਖਰਬ ਡਾਲਰ ਹੋ ਗਈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2020 ਤੋਂ ਚੀਨ ਦੇ ਅਰਬਪਤੀਆਂ ਵਿਚ ਗਿਰਾਵਟ ਕਾਰਨ ਵੈਸ਼ਵਿਕ ਵਿਕਾਸ ਦਾ ਰੁਝਾਨ ਹੌਲੀ ਹੋ ਗਿਆ ਸੀ।
ਭਾਰਤ ਤੇ ਚੀਨ ਦੇ ਅਰਬਪਤੀਆਂ ਦਾ ਹਾਲ
ਭਾਰਤੀ ਅਰਬਪਤੀਆਂ ਦੀ ਜਾਇਦਾਦ 42.1 ਫੀਸਦੀ ਵਧ ਕੇ 905.6 ਬਿਲੀਅਨ ਡਾਲਰ ਹੋ ਗਈ, ਜਦੋਂਕਿ ਉਨ੍ਹਾਂ ਦੀ ਗਿਣਤੀ 153 ਤੋਂ ਵਧ ਕੇ 185 ਹੋ ਗਈ। ਚੀਨੀ ਅਰਬਪਤੀਆਂ ਦੀ ਜਾਇਦਾਦ ਸਾਲ 2015 ਤੋਂ 2020 ਤਕ ਦੁੱਗਣੀ ਤੋਂ ਵੱਧ ਹੋ ਗਈ, ਜੋ 887.3 ਅਰਬ ਡਾਲਰ ਤੋਂ ਵਧ ਕੇ 2.1 ਖਰਬ ਡਾਲਰ ਹੋ ਗਈ ਪਰ ਉਸ ਵੇਲੇ ਤੋਂ 1.8 ਖਰਬ ਡਾਲਰ ’ਤੇ ਆ ਗਈ ਹੈ। 2015 ਤੋਂ 2020 ਤਕ ਵੈਸ਼ਵਿਕ ਪੱਧਰ ’ਤੇ ਅਰਬਪਤੀਆਂ ਦੀ ਜਾਇਦਾਦ ਵਿਚ 10 ਫੀਸਦੀ ਦੀ ਸਾਲਾਨਾ ਦਰ ਨਾਲ ਵਾਧਾ ਹੋਇਆ ਪਰ 2020 ਤੋਂ ਇਹ ਵਾਧਾ ਘਟ ਕੇ ਇਕ ਫੀਸਦੀ ਰਹਿ ਗਿਆ ਹੈ।
ਇਹ ਵੀ ਪੜ੍ਹੋ : ਸੋਨੇ ਦੀ ਖ਼ਰੀਦ ਦੇ ਮਾਮਲੇ 'ਚ ਭਾਰਤ ਸਭ ਤੋਂ ਅੱਗੇ, Gold ਖ਼ਰੀਦ ਕੇ ਇਨ੍ਹਾਂ ਦੇਸ਼ਾਂ ਨੂੰ ਪਛਾੜਿਆ
ਅਰਬਪਤੀ ਬਦਲ ਰਹੇ ਦੇਸ਼
ਰਿਪੋਰਟ ਮੁਤਾਬਕ ਅਰਬਪਤੀ ਜ਼ਿਆਦਾ ਵਾਰ ਸ਼ਿਫਟ ਹੋ ਰਹੇ ਹਨ। ਸਾਲ 2020 ਤੋਂ 176 ਵਿਅਕਤੀ ਦੇਸ਼ ਬਦਲ ਚੁੱਕੇ ਹਨ, ਜਿਨ੍ਹਾਂ ਵਿਚ ਸਵਿਟਜ਼ਰਲੈਂਡ, ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ ਤੇ ਸੰਯੁਕਤ ਰਾਜ ਅਮਰੀਕਾ ਹਰਮਨਪਿਆਰੇ ਦੇਸ਼ ਹਨ। 2024 ’ਚ ਲੱਗਭਗ 268 ਵਿਅਕਤੀ ਪਹਿਲੀ ਵਾਰ ਅਰਬਪਤੀ ਬਣੇ, ਜਿਨ੍ਹਾਂ ਵਿਚੋਂ 60 ਫੀਸਦੀ ਉੱਦਮੀ ਸਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਅਰਬਪਤੀਆਂ ਨੇ 2024 ’ਚ ਸਭ ਤੋਂ ਵੱਧ ਲਾਭ ਕਮਾਇਆ, ਜਿਸ ਨਾਲ ਅਰਬਪਤੀ ਉੱਦਮੀਆਂ ਲਈ ਦੁਨੀਆ ਦੇ ਮੁੱਖ ਕੇਂਦਰ ਵਜੋਂ ਦੇਸ਼ ਦੀ ਸਥਿਤੀ ਮਜ਼ਬੂਤ ਹੋਈ। ਮੁੁੱਖ ਭੂਮੀ ਚੀਨ ਤੇ ਹਾਂਗਕਾਂਗ ਦੇ ਅਰਬਪਤੀਆਂ ਦੀ ਜਾਇਦਾਦ 16.8 ਫੀਸਦੀ ਘਟ ਕੇ 1.8 ਟ੍ਰਿਲੀਅਨ ਡਾਲਰ ਰਹਿ ਗਈ, ਜਦੋਂਕਿ ਅਰਬਪਤੀਆਂ ਦੀ ਗਿਣਤੀ 588 ਤੋਂ ਘਟ ਕੇ 501 ਰਹਿ ਗਈ। ਯੂ. ਏ. ਈ. ਦੇ ਅਰਬਪਤੀਆਂ ਦੀ ਕੁਲ ਜਾਇਦਾਦ 39.5 ਫੀਸਦੀ ਵਧ ਕੇ 138.7 ਬਿਲੀਅਨ ਡਾਲਰ ਹੋ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
31 ਦਸੰਬਰ ਤੱਕ ਨਹੀਂ ਕੀਤਾ ਇਹ ਕੰਮ ਤਾਂ ਲੱਗੇਗਾ 10,000 ਰੁਪਏ ਦਾ ਜੁਰਮਾਨਾ
NEXT STORY