ਇੰਟਰਨੈਸ਼ਨਲ ਡੈਸਕ- ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੀਆਂ ਮਨਪਸੰਦ ਫਿਲਮਾਂ ਦੀ ਸੂਚੀ ਸਾਂਝੀ ਕੀਤੀ ਹੈ। ਪਿਛਲੇ ਕੁਝ ਮਹੀਨਿਆਂ 'ਚ ਪਾਇਲ ਕਪਾੜੀਆ ਦੀ 'ਆਲ ਵੀ ਇਮੇਜਿਨ ਐਜ਼ ਲਾਈਟ' ਫਿਲਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਕਾਫੀ ਤਾਰੀਫ ਹੋਈ ਹੈ। ਇਸ ਤੋਂ ਬਾਅਦ ਹੁਣ ਓਬਾਮਾ ਨੇ ਵੀ ਫਿਲਮ ਨੂੰ ਸਰਵੋਤਮ ਦੱਸਿਆ ਹੈ। ਇਹ ਇਕਲੌਤੀ ਭਾਰਤੀ ਫ਼ਿਲਮ ਹੈ ਜਿਸ ਨੂੰ ਓਬਾਮਾ ਦੀ ਸੂਚੀ ਵਿੱਚ ਥਾਂ ਮਿਲੀ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਸੂਚੀ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲਿਆ 'ਡਿੰਗਾ ਡਿੰਗਾ' ਵਾਇਰਸ, ਸੰਕਰਮਣ ਨਾਲ ਨੱਚਣ ਲੱਗਦੇ ਨੇ ਲੋਕ!
ਓਬਾਮਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ- 2024 ਦੀਆਂ ਬਰਾਕ ਓਬਾਮਾ ਦੀਆਂ ਮਨਪਸੰਦ ਫਿਲਮਾਂ ਦੀ ਸੂਚੀ। 2024 ਦੀਆਂ ਬਰਾਕ ਓਬਾਮਾ ਦੀਆਂ ਮਨਪਸੰਦ ਫਿਲਮਾਂ - ਆਲ ਵੀ ਇਮੇਜਿਨ ਐਜ਼ ਲਾਈਟ, ਕਨਕਲੇਵ, ਦਿ ਪਿਆਨੋ ਲੈਸਨ, ਦਿ ਪ੍ਰੋਮਿਸਡ ਲੈਂਡ, ਦਿ ਸੀਡ ਆਫ ਦਿ ਸੇਕਰਡ ਫਿਗ, ਡੂਨ: ਪਾਰਟ ਟੂ, ਅਨੋਰਾ, DiDi, ਸ਼ੂਗਰਕੇਨ, ਏ ਕੰਪਲੀਟ ਅਨਨੋਨ। ਇਸ ਪੋਸਟ ਦੀ ਕੈਪਸ਼ਨ 'ਚ ਉਨ੍ਹਾਂ ਲਿਖਿਆ, 'ਇਹ ਕੁਝ ਫਿਲਮਾਂ ਹਨ ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਸਾਲ ਦੇਖੋ।
ਇਹ ਵੀ ਪੜ੍ਹੋ: ਟਰੰਪ ਦੇ ਅਹੁੱਦਾ ਸੰਭਾਲਣ ਤੋਂ ਪਹਿਲਾਂ ਦੇਸ਼ ਮੁੜ ਆਉਣ ਅੰਤਰਰਾਸ਼ਟਰੀ ਵਿਦਿਆਰਥੀ, ਨਹੀਂ ਤਾਂ....
ਨਿਰਦੇਸ਼ਕ ਪਾਇਲ ਕਪਾੜੀਆ ਦੀ ਇਸ ਫਿਲਮ ਨੂੰ ਅੰਤਰਰਾਸ਼ਟਰੀ ਮੰਚ 'ਤੇ ਕਾਫੀ ਸਰਾਹਨਾ ਮਿਲ ਰਹੀ ਹੈ। ਇਸ ਫਿਲਮ ਦਾ ਪ੍ਰੀਮੀਅਰ ਮਈ 2024 ਵਿੱਚ ਕਾਨਸ ਫਿਲਮ ਫੈਸਟੀਵਲ ਵਿੱਚ ਹੋਇਆ ਸੀ। ਇਸ ਵੱਕਾਰੀ ਫੈਸਟੀਵਲ ਦੇ ਮੁੱਖ ਮੁਕਾਬਲੇ 'ਚ 'All We Imagine as Light' ਸਿੱਧੇ ਤੌਰ 'ਤੇ ਸ਼ਾਮਲ ਸੀ ਅਤੇ ਇਸ ਨੇ ਕਾਂਸ ਦੂਜਾ ਸਰਵੋਤਮ ਪੁਰਸਕਾਰ Grand Prix ਜਿੱਤਿਆ। ਇਹ ਫਿਲਮ ਲਗਭਗ 30 ਸਾਲਾਂ ਵਿੱਚ ਕਾਂਸ ਦੇ ਮੁੱਖ ਮੁਕਾਬਲੇ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਫਿਲਮ ਸੀ। ਇਹ ਲਗਭਗ 70 ਸਾਲਾਂ ਵਿੱਚ Grand Prix ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਬਣੀ।
ਇਹ ਵੀ ਪੜ੍ਹੋ: ਅਮਰੀਕਾ ਦਾ ਵੱਡਾ ਕਦਮ, ਇਸ ਭਾਰਤੀ ਕੰਪਨੀ 'ਤੇ ਲਾਈ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਟਿਸ਼ PM ਸਟਾਰਮਰ ਨੇ ਹਾਊਸ ਆਫ ਲਾਰਡਜ਼ ਪੀਰੇਜ ਲਈ ਭਾਰਤੀ ਮੂਲ ਦੇ ਪੇਸ਼ੇਵਰ ਨੂੰ ਕੀਤਾ ਨਾਮਜ਼ਦ
NEXT STORY