ਕਜ਼ਾਨ : ਰੂਸ ਦੇ ਕਜ਼ਾਨ ਸ਼ਹਿਰ ਵਿੱਚ ਇੱਕ ਵੱਡਾ ਡਰੋਨ (UAV) ਹਮਲਾ ਹੋਇਆ ਹੈ। ਇਹ ਹਮਲਾ ਕਜ਼ਾਨ ਸ਼ਹਿਰ ਦੀਆਂ ਤਿੰਨ ਉੱਚੀਆਂ ਇਮਾਰਤਾਂ ਵਿੱਚ ਕੀਤਾ ਗਿਆ ਹੈ। ਇਸ ਹਮਲੇ ਕਾਰਨ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਘਟਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਕਿ ਜਿਨ੍ਹਾਂ ਇਮਾਰਾਤਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਨ੍ਹਾਂ ਵਿੱਚੋਂ ਇਕ ਇਮਾਰਤ ਤਾਂ 37 ਮੰਜ਼ਿਲਾ ਸੀ। ਇਸ ਹਮਲੇ ਕਾਰਨ ਭਾਰੀ ਨੁਕਸਾਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।
ਇਹ ਹਮਲੇ ਨੂੰ ਅਮਰੀਕਾ ਵਿੱਚ ਓਸਾਮਾ ਬਿਨ ਲਾਦੇਨ ਵਲੋਂ ਕੀਤੇ ਗਏ 9/11 ਵਾਲੇ ਹਮਲੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ, ਕਿਉਂਕਿ ਇਸ ਹਮਲੇ ਦੌਰਾਨ ਵੀ ਉਸੇ ਤਰੀਕੇ ਨਾਲ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਖਬਰ ਅਪਡੇਟ ਹੋ ਰਹੀ ਹੈ।
ਵੱਡੀ ਖ਼ਬਰ : ਭੀੜ ਭਰੇ ਬਾਜ਼ਾਰ ਵਿੱਚ ਤੇਜ ਰਫਤਾਰ ਕਾਰ ਦਾ ਕਹਿਰ, ਕਈਆਂ ਦੀ ਮੌਤ
NEXT STORY