ਸਾਨ ਫ੍ਰਾਂਸਿਸਕੋ (ਅਨਸ)–ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ ਦੀਆਂ ਦੋ ਮਸਜਿਦਾਂ ’ਚ 15 ਮਾਰਚ ਨੂੰ ਹੋਏ ਅੱਤਵਾਦੀ ਹਮਲੇ ’ਚ 50 ਲੋਕ ਮਾਰੇ ਗਏ ਸਨ। ਅੱਤਵਾਦੀਆਂ ਵਲੋਂ ਕੀਤੇ ਗਏ ਹਮਲਿਆਂ ਦੇ ਕੁਝ ਵੀਡੀਓ ਹਾਲੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ’ਤੇ ਮੌਜੂਦ ਹਨ। ਸ਼ੁੱਕਰਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਸ ਦਾ ਖੁਲਾਸਾ ਹੋਇਆ। ਰਿਪੋਰਟ ’ਚ ਕਿਹਾ ਗਿਆ ਹੈ ਕਿ ਅੱਤਵਾਦੀ ਹਮਲੇ ਦੇ ਕੁਝ ਫੁਟੇਜ ਹਾਲੇ ਵੀ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਦਿਖਾਈ ਦੇ ਰਹੇ ਹਨ। ਇਨ੍ਹਾਂ ’ਚੋਂ ਕੁਝ ਫੁਟੇਜ ਦੀ ਮਿਆਦ 17 ਮਿੰਟ ਤੱਕ ਦੀ ਹੈ, ਜਿਨ੍ਹਾਂ ਨੂੰ ਕੱਟ ਕੇ 1 ਮਿੰਟ ਤੱਕ ਕਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਕੋਈ ਵੀ ਦੇਖ ਸਕਦਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਸੂਮਾਂ ਦੀ ਹੱਤਿਆ ਦਿਖਾਉਣ ਵਾਲੇ ਇਨ੍ਹਾਂ ਵੀਡੀਓ ਨੂੰ ਹਟਾਉਣ ਦੀ ਥਾਂ ਫੇਸਬੁੱਕ ਨੇ ਸਿਰਫ ਉਸ ਨੂੰ ‘ਹਿੰਸਕ ਜਾਂ ਗ੍ਰਾਫਿਕ ਸਮੱਗਰੀ’ ਦੇ ਰੂਪ ’ਚ ਚਿੰਨ੍ਹਤ ਕੀਤਾ ਹੈ।
ਹਾਲਾਂਕਿ ਫੇਸਬੁੱਕ ਦੇ ਇਕ ਬੁਲਾਰੇ ਦਾ ਕਹਿਣਾ ਹੈ ਕਿ ਇਹ ਵੀਡੀਓ ਪਹਿਲਾਂ ਹੀ ਫੇਸਬੁੱਕ ਦੇ ਪਲੇਟਫਾਰਮ ਤੋਂ ਹਟਾਏ ਜਾ ਚੁੱਕੇ ਹਨ। ਹਟਾਏ ਜਾਣ ਤੋਂ ਪਹਿਲਾਂ ਇਨ੍ਹਾਂ ਵੀਡੀਓ ਨੂੰ 4 ਹਜ਼ਾਰ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਬਾਅਦ ’ਚ ਦੂਜੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਟਵਿਟਰ, ਯੂ. ਟਿਊਬ ’ਤੇ ਇਸ ਨੂੰ ਲੱਖਾਂ ਦੀ ਗਿਣਤੀ ’ਚ ਸਾਂਝਾ ਕੀਤਾ ਗਿਆ ਹੈ। ਇਸ ਸਬੰਧ ’ਚ ਨਿਊਜ਼ੀਲੈਂਡ ਦੇ ਪ੍ਰਾਈਵੇਸੀ ਕਮਿਸ਼ਨਰ ਜਾਨ ਐਡਵਾਰਡ ਨੇ ਫੇਸਬੁੱਕ ਨੂੰ ਨੈਤਿਕ ਰੂਪ ਨਾਲ ਦੀਵਾਲੀਆ ਅਤੇ ਝੂਠਾ ਕਰਾਰ ਦਿੱਤਾ ਹੈ।
ਹੁਣ ਕੈਨੇਡਾ ਬੈਠੇ ਵੀ ਇਸ ਤਰ੍ਹਾਂ ਕਰ ਸਕੋਗੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ
NEXT STORY