ਵਾਸ਼ਿੰਗਟਨ - ਨਿਊਯਾਰਕ ਵਿਚ ਸੋਮਵਾਰ ਤੋਂ ਕਈ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਚਾਰ ਪੜਾਆਂ ਵਿਚ ਪਾਬੰਦੀਆਂ ਹਟਾਉਣ ਦੀ ਯੋਜਨਾ ਦਾ ਇਹ ਦੂਜਾ ਪੜਾਅ ਹੈ। 3 ਮਹੀਨਿਆਂ ਵਿਚ ਪਹਿਲੀ ਵਾਰ ਨਿਊਯਾਰਕ ਦੇ ਲੋਕ ਘਰ ਤੋਂ ਬਾਹਰ ਖਾਣਾ ਖਾਣ ਨਿਕਲ ਸਕਣਗੇ। ਹਾਲਾਂਕਿ ਇਸ ਦੇ ਲਈ ਸਿਰਫ ਆਓਟਡੋਰ ਟੇਬਲ ਦੀ ਇਜਾਜ਼ਤ ਦਿੱਤੀ ਗਈ ਹੈ। ਲੋਕਾਂ ਨੂੰ ਸ਼ਹਿਰ ਦੇ ਕੁਝ ਸਟੋਰ ਵਿਚ ਜਾਣ, ਪਲੇਅਗ੍ਰਾਊਂਡ ਅਤੇ ਸੈਲੂਨ ਜਾਣ ਦੀ ਇਜਾਜ਼ਤ ਹੋਵੇਗੀ।
ਦਫਤਰਾਂ ਵਿਚ ਕਰਮਚਾਰੀ ਵਾਪਸ ਪਰਤ ਸਕਣਗੇ ਅਤੇ ਵਰਲਡ ਟ੍ਰੇਡ ਸੈਂਟਰ ਦੇ ਆਫਿਸ ਟਾਵਰਸ ਵਿਚ ਵੀ ਲੋਕ ਕੰਮ ਕਰਨ ਜਾ ਸਕਣਗੇ। ਹਾਲਾਂਕਿ ਕੁਝ ਲੋਕ ਘਰ ਵਿਚ ਹੀ ਰਹਿਣ ਦਾ ਫੈਸਲਾ ਕਰ ਸਕਦੇ ਹਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡੇਢ ਲੱਖ ਤੋਂ 3 ਲੱਖ ਤੱਕ ਹੋਰ ਕਾਮੇ ਆਪਣੇ ਰੁਜ਼ਗਾਰ 'ਤੇ ਪਰਤਣਗੇ। ਨਿਊਯਾਰਕ ਇਸ ਮਹਾਮਾਰੀ ਦੀ ਲਪੇਟ ਵਿਚ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਰਿਹਾ ਹੈ। ਇਥੇ ਕੋਰੋਨਾਵਾਇਰਸ ਦੇ ਕਰੀਬ 4 ਲੱਖ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 31,264 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 2,378,109 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 122,528 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 984,627 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ।
ਹੇਗ ’ਚ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲਿਆ
NEXT STORY