ਗੁਰਦਾਸਪੁਰ/ਇਸਲਾਮਾਬਾਦ- ਪਾਕਿਸਤਾਨ ’ਚ ਔਰਤਾਂ ਦੀਆਂ ਸ਼ਿਕਾਇਤਾਂ ਅਤੇ ਔਰਤਾਂ ’ਤੇ ਹੋਣ ਵਾਲੇ ਅੱਤਿਆਚਾਰ ਦੇ ਨਿਪਟਾਰੇ ਲਈ ਗਠਿਤ ਕੀਤੇ ਜਾਣ ਵਾਲੇ ਜਿਰਗਾ (ਜ਼ਿਲਾ ਪੱਧਰ ਦੀ ਝਗੜਾ ਨਿਪਟਾਊ ਕੌਂਸਲ) ’ਚ ਪਹਿਲੀ ਵਾਰ ਕਿਸੇ ਹਿੰਦੂ ਔਰਤ ਨੂੰ ਮੈਂਬਰ ਬਣਾਇਆ ਗਿਆ ਹੈ। ਇਹ ਪਾਕਿਸਤਾਨ ਦੇ ਇਤਿਹਾਸ ’ਚ ਇਕ ਨਵੀਂ ਸ਼ੁਰੂਆਤ ਹੈ।
ਖੈਬਰ ਪਖਤੂਨਵਾਂ ’ਚ ਖੂਰਮ ਕਬੀਲਾ ਇਲਾਕੇ (ਜੋ ਅਫਗਾਨਿਸਤਾਨ ਸੀਮਾ ਨਾਲ ਲੱਗਦਾ) ’ਚ ਮਾਲਾ ਕੁਮਾਰੀ ਨੂੰ ਔਰਤਾਂ ’ਤੇ ਹੋਣ ਵਾਲੇ ਅੱਤਿਆਚਾਰ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਗਠਿਤ ਜਿਗਰਾ ਦਾ ਮੈਂਬਰ ਬਣਾਇਆ ਗਿਆ ਹੈ। ਪੂਰੇ ਪਾਕਿਸਤਾਨ ਵਿਚ ਇਹ ਇਕ ਮਾਤਰ ਹਿੰਦੂ ਔਰਤ ਹੋਵੇਗੀ, ਜਿਸ ਨੂੰ ਜਿਰਗਾ ਦਾ ਮੈਂਬਰ ਬਣਾਇਆ ਗਿਆ। ਮਾਲਾ ਕੁਮਾਰੀ ਨੇ ਕਿਹਾ ਕਿ ਮੈਨੂੰ ਹੁਣ ਔਰਤਾਂ ਲਈ ਕੁਝ ਕਰਨ ਦਾ ਮੌਕਾ ਮਿਲੇਗਾ, ਕਿਉਂਕਿ ਔਰਤਾਂ ਦੀਆਂ ਸਮੱਸਿਆਵਾਂ ਦੇ ਬਾਰੇ ਵਿਚ ਕੋਈ ਔਰਤ ਹੀ ਵਧੀਆਂ ਢੰਗ ਨਾਲ ਜਾਣ ਸਕਦੀ ਹੈ।
ਇੰਗਲੈਂਡ ਤੋਂ ਪਰਤ ਰਹੇ 150 ਆਸਟ੍ਰੇਲੀਆਈ ਤਸਮਾਨੀਆ 'ਚ ਹੋਣਗੇ ਕੁਆਰੰਟੀਨ
NEXT STORY