ਕੀਵ - ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪਿਛਲੇ ਹਫਤੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਕਿਹਾ ਸੀ ਕਿ ਜਲਦੀ ਹੀ ਮੰਤਰੀ ਮੰਡਲ ’ਚ ਫੇਰਬਦਲ ਹੋਵੇਗਾ। ਸੰਸਦ ਦੇ ਪਰਧਾਨ ਰੁਸਲਾਨ ਸਟੇਫਾਨਚੁਕ ਨੇ ਆਪਣੇ ਫੇਸਬੁਕ ਪੇਜ ’ਚੇ ਕਿਹਾ ਕਿ ਕੁਲੇਬਾ ਦੇ ਅਸਤੀਫੇ ਦੀ ਅਪੀਲ ’ਤੇ ਸੰਸਦ ਮੈਂਬਰਾਂ ਦੀ ਅਗਲੀ ਪੂਰਨ ਬੈਠਕ ’ਚ ਚਰਚਾ ਕੀਤੀ ਜਾਵੇਗੀ। ਵਿਦੇਸ਼ ਮੰਤਰੀ ਨੇ ਅਜਿਹੇ ਸਮੇਂ ’ਚ ਅਸਤੀਫਾ ਦਿੱਤਾ ਹੈ ਜਦ ਲੀਵ ਸ਼ਹਿਰ ’ਚ ਪੂਰੀ ਰਾਤ ਜਾਰੀ ਹਮਲਿਆਂ ’ਚ 7 ਲੋਕ ਮਾਰੇ ਗਏ ਅਤੇ 35 ਲੋਕ ਜ਼ਖਮੀ ਹੋਏ ਹਨ। ਲੀਵ ਦੇ ਮੇਅਰ ਐਂਡ੍ਰੀ ਸਦੋਵਕੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕਾਂ ’ਚ ਇਕ ਬੱਚਾ ਅਤੇ ਇਕ ਮੈਡੀਕਲ ਮੁਲਾਜ਼ਮ ਸ਼ਾਮਲ ਹਨ ਅਤੇ ਕਈਆਂ ਦੀ ਹਾਲਤ ਗੰਭੀਰ ਹੈ।
ਇਹ ਹਮਲਾ ਯੂਕ੍ਰੇਨ ਦੇ ਪੋਲਟਾਵਾ ’ਚ ਇਕ ਫਜੀ ਅਕਾਦਮੀ ਅਤੇ ਨੇੜਲੇ ਹਸਪਤਾਲ ’ਤੇ ਦੋ ਬੈਲਿਸਟਿਕ ਮਿਜ਼ਾਇਲਾਂ ਦੇ ਹਮਲੇ ਦੇ ਇਕ ਦਿਨ ਬਾਅਦ ਹੋਇਆ ਹੈ ਜਿਸ ’ਚ 50 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਯੂਕ੍ਰੇਨੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਵੱਲੋਂ ਕੀਤੇ ਗਏ ਘਾਤਕ ਹਮਲਿਆਂ ’ਚੋਂ ਇਕ ਹੈ।
ਆਰਥਿਕ ਸੰਕਟ ਤੋਂ ਜੂਝ ਰਹੇ ਪਾਕਿ ਨੂੰ ਵੱਡਾ ਝਟਕਾ, ਵਿਦੇਸ਼ੀ ਨਿਵੇਸ਼ ਦੇ ਦਰਵਾਜ਼ੇ ਬੰਦ
NEXT STORY