ਲੰਡਨ-ਰੂਸ, ਚੀਨ ਅਤੇ ਈਰਾਨ ਨਾਲ ਤਣਾਅ ਘਟਾਉਣ ਲਈ ਏਕਤਾ ਪ੍ਰਦਰਸ਼ਿਤ ਕਰਨ ਨੂੰ ਲੈ ਕੇ ਵਿਸ਼ਵ ਦੇ ਸੱਤ ਉਦਯੋਗਿਕ ਦੇਸ਼ਾਂ ਦੇ ਸਮੂਹ 'ਜੀ-7' ਦੇ ਵਿਦੇਸ਼ ਮੰਤਰੀ ਉੱਤਰ ਪੱਛਮੀ ਇੰਗਲੈਂਡ ਦੇ ਬੰਦਰਗਾਹ ਸ਼ਹਿਰ ਲੀਵਰਪੁਲ 'ਚ ਹਫਤੇ ਦੇ ਅੰਤ 'ਚ ਇਕੱਠੇ ਹੋ ਰਹੇ ਹਨ। ਬੈਠਕ ਦੀ ਮੇਜ਼ਬਾਨੀ ਬ੍ਰਿਟੇਨ ਕਰ ਰਿਹਾ ਹੈ। ਬ੍ਰਿਟੇਨ ਦੀ ਵਿਦੇਸ਼ ਮੰਤਰੀ ਲਿਜ ਟਰਸ ਦੋ ਦਿਨੀਂ ਗੱਲਬਾਤ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਜੀ-7 ਦੇਸ਼ਾਂ ਦੇ ਹੋਰ ਹਮਰੁਤਬਾ ਦਾ ਸਵਾਗਤ ਕਰਨ ਵਾਲੀ ਹੈ।
ਇਹ ਵੀ ਪੜ੍ਹੋ : ਸੰਸਦ 'ਚ ਕ੍ਰਿਪਟੋ ਬਿੱਲ ਪੇਸ਼ ਹੋਣ ਤੋਂ ਪਹਿਲਾਂ PM ਮੋਦੀ ਕਰਨਗੇ ਵੱਡੀ ਬੈਠਕ
ਯੂਕ੍ਰੇਨ ਦੀ ਸਰਹੱਦ ਕੋਲ ਰੂਸ ਦੇ ਫੌਜੀ ਇਕੱਠ, ਹਿੰਦ-ਪ੍ਰਸ਼ਾਂਤ ਖੇਤਰ 'ਚ ਚੀਨ ਦੇ ਆਪਣੀ ਸ਼ਕਤੀ ਪ੍ਰਦਰਸ਼ਿਤ ਕਰਨ ਅਤੇ ਵਿਸ਼ਵ ਨੂੰ ਕੋਵਿਡ-19 ਟੀਕਾਕਰਨ ਦੀਆਂ ਕੋਸ਼ਿਸ਼ਾਂ 'ਚ ਕਮੀ 'ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਜੀ-7 ਦੇਸ਼ਾਂ 'ਚ ਬ੍ਰਿਟੇਨ, ਅਮਰੀਕਾ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਲ ਹਨ।
ਇਹ ਵੀ ਪੜ੍ਹੋ :ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਹੋਇਆ ਜ਼ਬਰਦਸਤ ਵਾਧਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ 'ਚ ਹੋਇਆ ਜ਼ਬਰਦਸਤ ਵਾਧਾ
NEXT STORY