ਵਾਸ਼ਿੰਗਟਨ,(ਭਾਸ਼ਾ)— ਗਲੋਬਲ ਫਾਰੈੱਸਟ ਵਾਚ ਨੇ ਆਪਣੀ ਇਕ ਰਿਪੋਰਟ 'ਚ ਕਿਹਾ ਕਿ 2016 'ਚ ਜੰਗਲਾਂ 'ਚ ਅੱਗ ਲੱਗਣ ਦੀ ਘਟਨਾ ਤੇਜ਼ੀ ਨਾਲ ਵਧਣ ਦੇ ਕਾਰਨ ਗਲੋਬਲ ਜੰਗਲ ਖੇਤਰ ਨੂੰ ਵੱਡੀ ਮਾਤਰਾ 'ਚ ਨੁਕਸਾਨ ਪੁੱਜਾ ਹੈ। ਨਿਊਜ਼ੀਲੈਂਡ ਦੀ ਖੇਤਰਫਲ ਮੈਰੀਲੈਂਡ ਯੂਨੀਵਰਿਸੀਟੀ ਦੇ ਅੰਕੜਿਆਂ ਮੁਤਾਬਕ ਬਰਬਾਦੀ ਦਾ ਇਹ ਪਹਿਲਾ ਪੱਧਰ ਪਹਿਲੇ ਸਾਲ ਦੇ ਮੁਕਾਬਲੇ 51 ਫੀਸਦੀ ਵਧੇਰੇ ਸੀ।
ਇਸ 'ਚ 29.7 ਲੱਖ ਹੈਕਟੇਅਰ ਜੰਗਲ ਖੇਤਰ ਨੂੰ ਨੁਕਸਾਨ ਪੁੱਜਾ ਹੈ। ਸੰਸਥਾ ਨੇ ਕਿਹਾ ਕਿ ਇਹ ਘਟਨਾਵਾਂ ਜਲਵਾਯੂ ਪਰਿਵਰਤਨ ਕਾਰਣ ਹੋ ਰਹੀਆਂ ਹਨ, ਜਿਨ੍ਹਾਂ ਨੇ ਜੰਗਲ 'ਚ ਅੱਗ ਲੱਗਣ ਵਾਲੇ ਖਤਰੇ ਅਤੇ ਇਸ ਦੀ ਤੀਬਰਤਾ ਨੂੰ ਵਧਾ ਦਿੱਤਾ ਹੈ। ਸਾਲ 2015-2016 'ਚ ਅਲ ਨੀਨੋ ਨੇ ਵੀ ਗਰਮ ਖੇਤਰ 'ਚ ਖੁਸ਼ਕ ਸਥਿਤੀਆਂ ਬਣਾਉਣ 'ਚ ਵੱਡੀ ਭੂਮਿਕਾ ਨਿਭਾਈ ਸੀ। ਹਾਲਾਂਕਿ ਇਨ੍ਹਾਂ 'ਚੋਂ ਕਈ ਗਰਮ ਇਲਾਕੇ ਕੁਦਰਤੀ ਰੂਪ ਤੋਂ ਅੱਗ ਲੱਗਣ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ ਪਰ ਖਰਾਬ ਪ੍ਰਬੰਧ ਅਤੇ ਅਲ ਨੀਨੋ ਨੇ ਇਨ੍ਹਾਂ ਨੂੰ ਵਧਾ ਦਿੱਤਾ ਹੈ।
ਸੀਪੀਸੀ ਨੇ ਸ਼ੀ ਦੇ ਦੂਜੇ ਕਾਰਜਕਾਲ ਨੂੰ ਦਿੱਤੀ ਮਨਜ਼ੂਰੀ
NEXT STORY