ਰੋਮ (ਏ.ਪੀ.)- ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ ਕੋਵਿਡ-19 ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ 'ਤੇ ਇਲਾਜ ਦਾ ਅਸਰ ਹੋ ਰਿਹਾ ਹੈ ਪਰ ਉਨ੍ਹਾਂ 'ਤੇ ਇਨਫੈਕਸ਼ਨ ਦਾ ਪ੍ਰਭਾਵ ਕਾਫੀ ਜ਼ਿਆਦਾ ਹੈ। ਬਰਲੁਸਕੋਨੀ ਦਾ ਇਲਾਜ ਕਰ ਰਹੇ ਡਾਕਟਰ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾ. ਅਲਬਰਟੋ ਜੈਂਗ੍ਰਿਲੋ ਨੇ ਐਤਵਾਰ ਨੂੰ ਫਿਰ ਕਿਹਾ ਕਿ ਉਹ ਬਰਲੁਸਕੋਨੀ ਦੇ ਠੀਕ ਹੋਣ ਪ੍ਰਤੀ ਆਸਵੰਦ ਹਨ ਪਰ ਉਨ੍ਹਾਂ ਦੇ ਇਲਾਜ ਵਿਚ ਸਾਵਧਾਨੀ ਵਰਤਣ ਦੀ ਲੋੜ ਹੈ। ਇਟਲੀ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਬਰਲੁਸਕੋਨੀ ਕੁਝ ਹਫਤੇ ਵਿਚ 84 ਸਾਲ ਦੇ ਹੋ ਜਾਣਗੇ।
ਉਨ੍ਹਾਂ ਨੂੰ ਲੰਬੇ ਸਮੇਂ ਤੋਂ ਦਿਲ ਦੀ ਬੀਮਾਰੀ ਰਹੀ ਹੈ ਅਤੇ ਕਈ ਸਾਲ ਪਹਿਲਾਂ ਪੇਸਮੇਕਰ ਲੱਗ ਚੁੱਕਾ ਹੈ। ਬੀਤੇ ਹਫਤੇ ਉਨ੍ਹਾਂ ਦੀ ਜਾਂਚ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਣ 'ਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਮਿਲਾਨ ਦੇ ਸੈਨ ਰਫੇਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਵੇਲੇ ਤੱਕ ਬਰਲੁਸਕੋਨੀ ਦੇ ਫੇਫੜਿਆਂ ਵਿਚ ਇਨਫੈਕਸ਼ਨ ਸ਼ੁਰੂਆਤੀ ਪੜਾਅ ਵਿਚ ਸੀ। ਹਸਪਤਾਲ ਦੇ ਬਾਹਰ ਜੈਂਗ੍ਰਿਲੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਮਰੀਜ਼ ਦਾ ਸਰੀਰ ਇਲਾਜ ਪ੍ਰਤੀ ਹਾਂ ਪੱਖੀ ਪ੍ਰਤੀਕਿਰਿਆ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਇਹ ਅਰਥ ਨਹੀਂ ਹੈ ਕਿ ਅਸੀਂ ਜਿੱਤ ਗਏ, ਤੁਹਾਨੂੰ ਤਾਂ ਪਤਾ ਹੈ ਕਿ ਉਨ੍ਹਾਂ ਦੀ (ਬਰਲੂਸਕੋਨੀ) ਉਮਰ ਦੇ ਹਿਸਾਬ ਨਾਲ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਹੈ।
ਛੋਟੀ ਜਿਹੀ ਗੱਲ 'ਤੇ ਪਤਨੀ ਦਾ ਚੜ੍ਹਿਆ ਪਾਰਾ, ਦੰਦਾਂ ਨਾਲ ਕੱਟਿਆ ਪਤੀ ਦਾ ਪ੍ਰਾਈਵੇਟ ਪਾਰਟ
NEXT STORY