ਲਾਹੌਰ (ਏਜੰਸੀ)- ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ (ਏ.ਟੀ.ਸੀ.) ਨੇ 9 ਮਈ 2023 ਨੂੰ ਹੋਏ ਦੰਗਿਆਂ ਦੇ ਸਬੰਧ ਵਿਚ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ 20 ਹੋਰਾਂ ਖਿਲਾਫ ਦੋਸ਼ ਤੈਅ ਕੀਤੇ ਹਨ। ਅਦਾਲਤ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਉਪ ਪ੍ਰਧਾਨ ਕੁਰੈਸ਼ੀ ਨੇ ਸੋਮਵਾਰ ਨੂੰ ਕੋਟ ਲਖਪਤ ਜੇਲ੍ਹ 'ਚ ਸੁਣਵਾਈ ਦੌਰਾਨ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਉਨ੍ਹਾਂ ਨੂੰ ਰਾਜਨੀਤੀ ਤੋਂ ਦੱਸਿਆ। ਉਨ੍ਹਾਂ ਕਿਹਾ ਕਿ ਇਹ ਮਾਮਲੇ ਪੀ.ਟੀ.ਆਈ. ਲੀਡਰਸ਼ਿਪ ਨੂੰ ਦਬਾਉਣ ਲਈ ਘੜੇ ਗਏ ਹਨ। ਜਿਨ੍ਹਾਂ ਸੀਨੀਅਰ ਨੇਤਾਵਾਂ 'ਤੇ ਦੋਸ਼ ਤੈਅ ਕੀਤੇ ਗਏ ਹਨ, ਉਨ੍ਹਾਂ 'ਚ ਪੀ.ਟੀ.ਆਈ. ਦੀ ਪੰਜਾਬ ਇਕਾਈ ਦੀ ਪ੍ਰਧਾਨ ਯਾਸਮੀਨ ਰਾਸ਼ਿਦ, ਸੈਨੇਟਰ ਏਜਾਜ਼ ਚੌਧਰੀ, ਪੰਜਾਬ ਦੇ ਸਾਬਕਾ ਰਾਜਪਾਲ ਉਮਰ ਸਰਫਰਾਜ਼ ਚੀਮਾ, ਸਾਬਕਾ ਸੂਬਾਈ ਮੰਤਰੀ ਮੀਆਂ ਮਹਿਮੂਦੁਰ ਰਾਸ਼ਿਦ, ਸਾਬਕਾ ਸੰਸਦ ਮੈਂਬਰ ਆਲੀਆ ਹਮਜ਼ਾ, ਰੁਬੀਨਾ ਜਮੀਲ ਅਤੇ ਸੋਸ਼ਲ ਮੀਡੀਆ ਕਾਰਕੁਨ ਸਨਮ ਜਾਵੇਦ ਸ਼ਾਮਲ ਹਨ।
ਇਹ ਵੀ ਪੜ੍ਹੋ: ਵਿਜੇ ਮਾਲਿਆ ਤੇ ਨੀਰਵ ਮੋਦੀ ਦੀ ਜਲਦ ਭਾਰਤ ਵਾਪਸੀ ਦੀ ਸੰਭਾਵਨਾ, ਮੋਦੀ ਨੇ ਬ੍ਰਿਟਿਸ਼ PM ਨਾਲ ਕੀਤੀ ਗੱਲ
ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਮੰਜ਼ਰ ਅਲੀ ਖਾਨ ਨੇ ਸੁਣਵਾਈ ਦੀ ਪ੍ਰਧਾਨਗੀ ਕੀਤੀ। ਇੱਕ ਵਿਸ਼ੇਸ਼ ਸਰਕਾਰੀ ਵਕੀਲ ਨੇ ਚਾਰਜਸ਼ੀਟ ਪੇਸ਼ ਕੀਤੀ, ਜਿਸ ਵਿੱਚ ਇੱਕ ਪੁਲਸ ਸਟੇਸ਼ਨ 'ਤੇ ਹਮਲਾ ਕਰਨ, ਜਨਤਕ ਜਾਇਦਾਦ ਨੂੰ ਅੱਗ ਲਗਾਉਣ ਅਤੇ ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਸ਼ਾਮਲ ਸਨ। ਅਦਾਲਤ ਦੇ ਅਧਿਕਾਰੀ ਅਨੁਸਾਰ, ਸਾਰੇ ਮੁਲਜ਼ਮਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਖ਼ੁਦ ਨੂੰ ਨਿਰਦੋਸ਼ ਦੱਸਦੇ ਹੋਏ ਕਿਹਾ ਕਿ ਇਸਤਗਾਸਾ ਪੱਖ ਕੋਲ ਆਪਣੇ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਸਬੂਤਾਂ ਦੀ ਘਾਟ ਹੈ। ਅਦਾਲਤ ਨੇ ਇਸਤਗਾਸਾ ਪੱਖ ਨੂੰ 25 ਨਵੰਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ਦੌਰਾਨ ਆਪਣੇ ਗਵਾਹ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। 9 ਮਈ 2023 ਨੂੰ ਖਾਨ ਦੀ ਪਾਰਟੀ ਦੇ ਵਰਕਰਾਂ ਨੇ ਜਿਨਾਹ ਹਾਊਸ (ਲਾਹੌਰ ਕੋਰ ਕਮਾਂਡਰ ਹਾਊਸ), ਮੀਆਂਵਾਲੀ ਏਅਰਬੇਸ ਅਤੇ ਫੈਸਲਾਬਾਦ ਵਿੱਚ ਆਈ.ਐੱਸ.ਆਈ. ਭਵਨ ਸਮੇਤ ਇੱਕ ਦਰਜਨ ਫੌਜੀ ਅਦਾਰਿਆਂ ਵਿੱਚ ਭੰਨਤੋੜ ਕੀਤੀ ਸੀ। ਰਾਵਲਪਿੰਡੀ ਵਿਚ ਫੌਜ ਦੇ ਹੈੱਡਕੁਆਰਟਰ 'ਤੇ ਵੀ ਭੀੜ ਨੇ ਪਹਿਲੀ ਵਾਰ ਹਮਲਾ ਕੀਤਾ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਰੈਸ਼ੀ ਨੇ ਖਾਨ ਪ੍ਰਤੀ ਆਪਣੀ ਵਫ਼ਾਦਾਰੀ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ: ਪੁਤਿਨ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਸਬੰਧੀ ਨਵੀਂ ਨੀਤੀ 'ਤੇ ਕੀਤੇ ਦਸਤਖਤ
ਖਾਨ 200 ਤੋਂ ਵੱਧ ਮਾਮਲਿਆਂ ਵਿੱਚ ਅਗਸਤ 2023 ਤੋਂ ਜੇਲ੍ਹ ਵਿੱਚ ਬੰਦ ਹਨ। ਕੁਰੈਸ਼ੀ ਨੇ ਇਨ੍ਹਾਂ ਮਾਮਲਿਆਂ ਨੂੰ ਬੇਬੁਨਿਆਦ ਅਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਇਹ ਪੀ.ਟੀ.ਆਈ ਲੀਡਰਸ਼ਿਪ ਨੂੰ ਦਬਾਉਣ ਅਤੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਕੈਦ ਰੱਖਣ ਲਈ ਘੜੇ ਗਏ ਹਨ। ਕੁਰੈਸ਼ੀ ਨੇ ਪੀ.ਟੀ.ਆਈ. ਵਰਕਰਾਂ ਅਤੇ ਸਮਰਥਕਾਂ ਨੂੰ 24 ਨਵੰਬਰ ਨੂੰ ਇਸਲਾਮਾਬਾਦ ਵਿੱਚ ਪ੍ਰਸਤਾਵਿਤ ਰੋਸ ਮਾਰਚ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਰੈਲੀ ਸਿਆਸੀ ਕੈਦੀਆਂ ਦੀ ਰਿਹਾਈ, ਆਜ਼ਾਦ ਨਿਆਂਪਾਲਿਕਾ ਦੀ ਬਹਾਲੀ ਅਤੇ ਇਮਰਾਨ ਖਾਨ ਦੀ ਰਿਹਾਈ ਲਈ ਹੈ।
ਇਹ ਵੀ ਪੜ੍ਹੋ: ਮੋਗੇ ਦੀ ਜੰਮਪਲ ਪੰਜਾਬਣ ਤਲਵਿੰਦਰ ਕੌਰ ਨੇ ਆਸਟ੍ਰੇਲੀਆਈ ਟਾਊਨ ਐਰਾਰਟ ਦੀ ਕੌਂਸਲ ਚੋਣ ਜਿੱਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੀਜੇ ਵਿਸ਼ਵ ਯੁੱਧ ਦੀ ਆਹਟ! ਸਵੀਡਨ, ਫਿਨਲੈਂਡ ਨੇ ਨਾਗਰਿਕਾਂ ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀ
NEXT STORY