ਜਲੰਧਰ (ਇੰਟ.)– ਇਜ਼ਰਾਈਲ ਤੇ ਅੱਤਵਾਦੀ ਗਰੁੱਪ ਹਮਾਸ ਵਿਚਾਲੇ ਚੱਲ ਰਹੀ ਖ਼ੂਨੀ ਜੰਗ ਦਰਮਿਆਨ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਨੂੰ ਸੋਸ਼ਲ ਮੀਡੀਆ ’ਤੇ ਫਲਸਤੀਨ ਦਾ ਸਮਰਥਨ ਕਰਨਾ ਮਹਿੰਗਾ ਪਿਆ ਹੈ। ਸੋਸ਼ਲ ਮੀਡੀਆ ’ਤੇ ਦਿੱਤੇ ਬਿਆਨਾਂ ਕਾਰਨ ਉਸ ਨੂੰ ਉਸ ਕੰਪਨੀ ਵਲੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਜਿਥੇ ਉਹ ਕੰਮ ਕਰਦੀ ਸੀ। ਮੀਆ ਖਲੀਫਾ ਨੇ ਫਲਸਤੀਨ ਦੇ ਸਮਰਥਨ ’ਚ ਇਕ ਵੀਡੀਓ ਸ਼ੇਅਰ ਕੀਤੀ ਸੀ, ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਸੋਸ਼ਲ ਮੀਡੀਆ ’ਤੇ ਲਗਾਤਾਰ ਪਾ ਰਹੀ ਪੋਸਟਾਂ
ਅੱਤਵਾਦੀ ਗਰੁੱਪ ਹਮਾਸ ਨੇ ਪਿਛਲੇ ਸ਼ਨੀਵਾਰ ਇਜ਼ਰਾਈਲ ’ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਿਚਾਰਾਂ ਦੀ ਜੰਗ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ ਦੀ ਇਸ ਲੜਾਈ ’ਚ ਸਾਬਕਾ ਪੋਰਨ ਸਟਾਰ ਮੀਆ ਖਲੀਫਾ ਵੀ ਕੁੱਦ ਪਈ ਹੈ। ਮੀਆ ਖਲੀਫਾ ਸ਼ਨੀਵਾਰ ਤੋਂ ਫਲਸਤੀਨ ਦੇ ਸਮਰਥਨ ’ਚ ਲਗਾਤਾਰ ਟਵੀਟ ਕਰ ਰਹੀ ਹੈ ਤੇ ਇਜ਼ਰਾਈਲੀ ਹਮਲਿਆਂ ਨੂੰ ਗਲਤ ਕਰਾਰ ਦੇ ਰਹੀ ਹੈ। ਉਸ ਦੇ ਕਈ ਟਵੀਟਸ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ। ਉਸ ਨੇ ਇਜ਼ਰਾਈਲ ਨੂੰ ਹਥਿਆਰ ਤੇ ਸਹਾਇਤਾ ਦੇਣ ਲਈ ਅਮਰੀਕਾ ਦੀ ਵੀ ਆਲੋਚਨਾ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਮੈਕਸੀਕੋ 'ਚ ਤੂਫਾਨ ਲਿਡੀਆ ਨੇ ਦਿੱਤੀ ਦਸਤਕ, ਲੋਕਾਂ ਲਈ ਚਿਤਾਵਨੀ ਜਾਰੀ
ਐਨਕਾਊਂਟਰ ਦੀਆਂ ਕਈ ਵੀਡੀਓਜ਼ ਕੀਤੀਆਂ ਸ਼ੇਅਰ
ਮੀਆ ਖਲੀਫਾ ਨੇ ਖ਼ੁਦ ਸ਼ਨੀਵਾਰ ਤੇ ਐਤਵਾਰ ਦਰਮਿਆਨ ਦਰਜਨਾਂ ਟਵੀਟਸ ਕੀਤੇ। ਇਸ ਤੋਂ ਇਲਾਵਾ ਉਸ ਨੇ ਹਮਲੇ, ਜਵਾਬੀ ਕਾਰਵਾਈ ਤੇ ਐਨਕਾਊਂਟਰ ਨਾਲ ਸਬੰਧਤ ਕਈ ਵੀਡੀਓਜ਼ ਤੇ ਪੋਸਟਾਂ ਨੂੰ ਵੀ ਰੀ-ਟਵੀਟ ਕੀਤਾ ਹੈ, ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ਦੇ ਲੋਕਾਂ ਨੂੰ ਉਥੋਂ ਨਿਕਲਣ ਲਈ ਕਿਹਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਸਵਾਲ ਉਠ ਰਹੇ ਹਨ ਕਿ ਕੀ ਇਜ਼ਰਾਈਲ ਤੇ ਮਿਸਰ ਆਮ ਨਾਗਰਿਕਾਂ ਦੇ ਲੰਘਣ ਲਈ ਆਪਣੀਆਂ ਸਰਹੱਦਾਂ ਖੋਲ੍ਹਣਗੇ? ਮੀਆ ਖਲੀਫਾ ਨੇ ਵੀ ਇਨ੍ਹਾਂ ਟਵੀਟਸ ਨੂੰ ਰੀ-ਟਵੀਟ ਕੀਤਾ ਹੈ।
ਜੋਅ ਬਾਈਡੇਨ ਨੂੰ ਵੀ ਨਹੀਂ ਬਖਸ਼ਿਆ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਨਿੰਦਿਆ ਕਰਦਿਆਂ ਮੀਆ ਖਲੀਫਾ ਨੇ ਲਿਖਿਆ, ‘‘ਜੋਅ ਬਾਈਡੇਨ ਦਾ ਪਸੰਦੀਦਾ ਕੰਮ ਅਰਬ ਬੱਚਿਆਂ ’ਤੇ ਬੰਬ ਸੁੱਟਣਾ ਹੈ। ਅਸੀਂ ਇਹ ਨਹੀਂ ਭੁੱਲੇ ਕਿ ਸਾਲ 2016 ’ਚ ਹੀ ਉਨ੍ਹਾਂ ਨੇ ਸੀਰੀਆ ਤੇ ਇਰਾਕ ’ਤੇ 24 ਹਜ਼ਾਰ ਬੰਬ ਸੁੱਟੇ ਸਨ। ਮੀਆ ਨੇ ਇਕ ਵੀਡੀਓ ਨੂੰ ਮੁੜ ਸ਼ੇਅਰ ਕੀਤਾ ਹੈ, ਜਿਸ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਜ਼ਰਾਈਲੀ ਲੋਕ ਫਲਸਤੀਨ ’ਚ ਇਕ ਪਾਣੀ ਦੇ ਝਰਨੇ ’ਚ ਸੀਮੈਂਟ ਪਾ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੈਕਸੀਕੋ 'ਚ ਤੂਫਾਨ ਲਿਡੀਆ ਨੇ ਦਿੱਤੀ ਦਸਤਕ, ਲੋਕਾਂ ਲਈ ਚਿਤਾਵਨੀ ਜਾਰੀ
NEXT STORY