ਨਿਊਯਾਰਕ,(ਰਾਜ ਗੋਗਨਾ): ਐਂਥਨੀ ਸਕੋਟੋ, ਇੱਕ ਸਾਬਕਾ ਯੂਨੀਅਨ ਲੀਡਰ, ਬਿੱਗ ਐਪਲ ਦੇ ਰਾਜਨੀਤਿਕ ਕਿੰਗਮੇਕਰ ਅਤੇ ਮਸ਼ਹੂਰ ਬੌਸ ਦੇ ਤੌਰ 'ਤੇ ਪਛਾਣ ਰੱਖਣ ਵਾਲੇ ਲੀਡਰ ਦਾ 87 ਸਾਲ ਦੀ ਉਮਰ ਨਿਊਯਾਰਕ ਵਿੱਚ ਦੇਹਾਂਤ ਹੋ ਗਿਆ।ਉਹਨਾਂ ਦੀ ਧੀ ਨੇ ਐਤਵਾਰ ਨੂੰ ਇਹ ਐਲਾਨ ਕੀਤਾ। ਐਂਥਨੀ ਐਮ ਸਕੋਟੋ 87 ਸਾਲਾ ਮੈਰੀਅਨ ਸਕੌਟੋ ਦੇ ਪਤੀ ਅਤੇ ਰੋਜਾਨਾ, ਐਂਥਨੀ ਜੂਨੀਅਰ, ਜੌਨ ਅਤੇ ਐਲੈਨਾ ਦੇ ਪਿਤਾ ਅਤੇ ਜੇਨਾ, ਲੂਯਿਸ, ਐਂਥਨੀ, ਗੈਬਰੀਏਲਾ, ਡੈਨੀ, ਜੂਲੀਆ, ਬਿਆਂਕਾ ਦੇ ਦਾਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਦੱਖਣੀ ਅਫਰੀਕਾ 'ਚ ਭਾਰਤੀ ਲੋਕ ਨਿਸ਼ਾਨੇ 'ਤੇ, ਦੇਸ਼ ਛੱਡਣ ਦਾ ਮਿਲ ਰਿਹਾ 'ਮੈਸੇਜ'
ਐਂਥਨੀ ਸਕੋਟੋ ਨੇ 16 ਸਾਲ ਦੀ ਉਮਰ ਵਿੱਚ ਬਰੁਕਲਿਨ (ਨਿਊਯਾਰਕ)ਵਾਟਰਫਰੰਟ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਇੰਟਰਨੈਸ਼ਨਲ ਲੋਂਗਸ਼ੋਰਮੈਨ ਐਸੋਸੀਏਸ਼ਨ ਲੋਕਲ 1814 ਦੇ ਯੂਨੀਅਨ ਲੀਡਰ ਬਣੇ। ਉਹਨਾਂ ਬਰੁਕਲਿਨ ਦੇ ਸੇਂਟ ਫ੍ਰਾਂਸਿਸ ਪ੍ਰੈਪਰੇਟਰੀ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਰੁਕਲਿਨ ਕਾਲਜ ਵਿੱਚ ਪ੍ਰੀ-ਲਾਅ ਅਤੇ ਰਾਜਨੀਤੀ ਵਿਗਿਆਨ 'ਤੇ ਧਿਆਨ ਕੇਂਦਰਤ ਕੀਤਾ।ਐਂਥਨੀ ਸਕੋਟੋ ਲੌਂਗਸ਼ੋਰਮੈਨ ਯੂਨੀਅਨ ਦੇ ਮੁਖੀ ਹੁੰਦਿਆਂ ਸੰਨ 1969 ਵਿੱਚ ਨਿਆਂ ਵਿਭਾਗ ਨੇ ਐਂਥਨੀ ਸਕੋਟੋ ਨੂੰ ਗੈਂਬਿਨੋ ਦੇ ਅਪਰਾਧ ਪਰਿਵਾਰ ਦੇ ਮੈਂਬਰ ਵਜੋਂ ਬਾਹਰ ਕਰ ਦਿੱਤਾ ਸੀ।
ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਖ਼ਿਲਾਫ਼ ਲੰਡਨ 'ਚ ਵਿਰੋਧ ਰੈਲੀ, ਹਜ਼ਾਰਾਂ ਲੋਕ ਹੋਏ ਸ਼ਾਮਲ
NEXT STORY