ਲੰਡਨ (ਏ.ਐੱਨ.ਆਈ.): ਅਫਗਾਨਿਸਤਾਨ 'ਤੇ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਦੇ ਵਿਰੋਧ ਵਿਚ ਸ਼ਨੀਵਾਰ ਨੂੰ ਮੱਧ ਲੰਡਨ ਵਿਚ ਹਾਈਡ ਪਾਰਕ ਨੇੜੇ ਅਫਗਾਨਿਸਤਾਨ ਦੇ ਸਮਰਥਨ ਵਿਚ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰੀ ਸੰਗੀਤ ਵਜਾਇਆ ਅਤੇ ਅਫਗਾਨਿਸਤਾਨ ਦਾ ਇਕ ਵੱਡਾ ਝੰਡਾ ਲਹਿਰਾਇਆ। ਰੂਸੀ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਉਹਨਾਂ ਨੇ ਤਾਲਿਬਾਨ ਨੂੰ ਰੋਕਣ ਲਈ ਅੰਤਰਰਾਸ਼ਟਰੀ ਭਾਈਚਾਰੇ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਪੋਸਟਰ ਫੜੇ ਹੋਏ ਸਨ। ਅਫਗਾਨ ਐਸੋਸੀਏਸ਼ਨ ਪਾਇਵੰਡ ਨੇ ਪਹਿਲਾਂ ਸਪੁਤਨਿਕ ਨੂੰ ਦੱਸਿਆ ਕਿ ਇਸ ਆਯੋਜਨ ਨੂੰ ਸ਼ਹਿਰ ਦੇ ਅਧਿਕਾਰੀਆਂ ਵੱਲੋਂ ਅਧਿਕਾਰਤ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਅਫਗਾਨਿਸਤਾਨ ਦੇ ਕਈ ਸੂਬਿਆਂ ਵਿਚ ਅਫਗਾਨਿਸਤਾਨ ਦੇ ਰਾਸ਼ਟਰੀ ਝੰਡੇ ਨੂੰ ਲੈਕੇ ਸੜਕਾਂ 'ਤੇ ਅਫਗਾਨਾਂ ਦੇ ਵਿਰੋਧ ਪ੍ਰਦਰਸ਼ਨ ਹੋਏ ਸਨ। ਰੋਮ ਦੇ ਮੱਧ ਵਿਚ ਵੀ ਰਿਪਬਲਿਕਾ ਸਕਵਾਇਰ ਵਿਚ ਵੀ ਤਾਲਿਬਾਨ ਵਿਰੋਧੀ ਪ੍ਰਦਰਸ਼ਨ ਹੋਇਆ। ਅਫਗਾਨ ਨਾਗਰਿਕਾਂ ਨਾਲ ਇਕਜੁੱਟਤਾ ਦੇ ਪ੍ਰਗਟਾਵੇ ਦੇ ਪ੍ਰਦਰਸ਼ਨ ਵਿਚ ਕਈ ਇਟਾਲੀਅਨ ਅਤੇ ਮੀਡੀਆ ਕਰਮੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਤਾਲਿਬਾਨ ਨੇ ਸਿਰਫ ਇਕ ਹਫ਼ਤੇ ਵਿਚ ਲੱਗਭਗ ਪੂਰੇ ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ ਹੈ। ਬੁੱਧਵਾਰ ਨੂੰ ਵੀ ਅਫਗਾਨ ਪਰਿਵਾਰਾਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਤਾਲਿਬਾਨ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈਕੇ ਲੰਡਨ ਦੇ ਸੰਸਦ ਚੌਕ ਦੇ ਬਾਹਰ ਵਿਰੋਧ ਪ੍ਰਦਰਸਨ ਕੀਤਾ ਸੀ।
ਜਿਵੇਂ ਹੀ ਵਿਧਾਇਕ ਹਾਊਸ ਆਫ ਕਾਮਨਜ਼ ਵਿਚ ਪਰਤੇ, ਮੱਧ ਲੰਡਨ ਵਿਚ ਸੰਸਦ ਦੇ ਬਾਹਰ ਕਈ ਵਿਰੋਧ ਪ੍ਰਦਰਸ਼ਨ ਹੋਏ, ਜਿਸ ਵਿਚ ਬੀਬੀਆਂ ਅਤੇ ਬੱਚਿਆਂ ਨੇ ਆਪਣੇ ਚਿਹਰਿਆਂ 'ਤੇ ਅਫਗਾਨਿਸਤਾਨ ਦੇ ਪੋਸਟਰ, ਗੁਬਾਰੇ ਅਤੇ ਝੰਡੇ ਦੀਆਂ ਤਸਵੀਰਾਂ ਬਣਾ ਕੇ ਆਪਣਾ ਦਰਦ ਬਿਆਨ ਕੀਤਾ। ਇੱਥੇ ਪ੍ਰਦਰਸ਼ਨਕਾਰੀਆਂ ਨੇ 'ਮੁਕਤ ਅਫਗਾਨਿਸਤਾਨ' ਅਤੇ 'ਅਸੀਂ ਬੀਬੀਆਂ ਦੇ ਅਧਿਕਾਰ ਚਾਹੁੰਦੇ ਹਾਂ' ਜਿਵੇਂ ਨਾਅਰੇ ਵੀ ਲਗਾਏ। ਇਸ ਵਿਚਕਾਰ ਈਰਾਨ ਅਤੇ ਇਰਾਕ ਦੇ ਲੋਕ ਵੀ ਅਫਗਾਨਿਸਤਾਨ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਏ।
ਪੜ੍ਹੋ ਇਹ ਅਹਿਮ ਖਬਰ- ਸੰਯੁਕਤ ਰਾਸ਼ਟਰ ਨੇ 120 ਲੋਕਾਂ ਨੂੰ ਅਫਗਾਨਸਿਤਾਨ ਤੋਂ ਪਹੁੰਚਾਇਆ ਕਜ਼ਾਕਿਸਤਾਨ
ਪ੍ਰਦਰਸ਼ਨਕਾਰੀਆਂ ਨੇ ਅਫਗਾਨਿਸਤਾਨ ਵਿਚ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਦੀਆਂ ਤਸਵੀਰਾਂ ਫੜੀਆਂ ਸਨ, ਜਿਹਨਾਂ 'ਤੇ ਲਿਖਿਆ ਸੀ,''ਸਾਡੇ ਪਿਆਰਿਆਂ ਦੀ ਰੱਖਿਆ ਕਰੋ।'' ਇਸ ਵਿਰੋਧ ਪ੍ਰਦਰਸ਼ਨ ਵਿਚ ਲੇਬਰ ਪਾਰਟੀ ਦੇ ਸਾਬਕਾ ਨੇਤਾ ਜੇਰੇਮੀ ਕਾਰਬਿਨ, ਸਾਂਸਦ ਰਿਚਰਡ ਬਰਗਨ ਅਤੇ ਕੁਝ ਹੋਰ ਲੋਕ ਵੀ ਸ਼ਾਮਲ ਸਨ। ਇਹਨਾਂ ਸਾਰਿਆਂ ਦੀ ਨੇਤਾਵਾਂ ਤੋਂ ਮੰਗ ਸੀ ਕਿ ਅਫਗਾਨਿਸਤਾਨ ਵਿਚ ਯੁੱਧ ਨੂੰ ਇਕ ਤਬਾਹੀ ਦੇ ਤੌਰ 'ਤੇ ਮਾਨਤਾ ਦਿੱਤੀ ਜਾਵੇ, ਜਿਸ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ।
ਗਵਾਦਰ ’ਚ ਚੀਨ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀਆਂ ਫੜਨ ’ਤੇ ਭੜਕੇ ਪਾਕਿ ਦੇ ਲੋਕ
NEXT STORY