ਵਾਸਿੰਗਟਨ (ਰਾਜ ਗੋਗਨਾ): ਪੱਛਮੀ ਵਿਦੇਸ਼ ਨੀਤੀ ਨੂੰ ਚਲਾਉਣ ਵਿੱਚ ਮਦਦ ਕਰਨ ਵਾਲੀ ਪਹਿਲੀ ਮਹਿਲਾ ਅਮਰੀਕੀ ਵਿਦੇਸ਼ ਮੰਤਰੀ ਮੈਡੇਲਿਨ ਅਲਬ੍ਰਾਈਟ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਉਹ 84 ਸਾਲਾਂ ਦੇ ਸਨ। ਮੌਤ ਦਾ ਕਾਰਨ ਉਹਨਾਂ ਨੂੰ ਕੈਂਸਰ ਸੀ, ਅਲਬ੍ਰਾਈਟ ਦੀ ਮੌਤ ਦੀ ਖ਼ਬਰ ਉਹਨਾਂ ਦੇ ਪਰਿਵਾਰ ਨੇ ਬੁੱਧਵਾਰ ਨੂੰ ਟਵਿੱਟਰ ਜ਼ਰੀਏ ਦਿੱਤੀ।ਅਲਬ੍ਰਾਈਟ ਰਾਸ਼ਟਰਪਤੀ ਬਿਲ ਕਲਿੰਟਨ ਦੇ ਪ੍ਰਸ਼ਾਸਨ ਵਿੱਚ ਇੱਕ ਕੇਂਦਰੀ ਸ਼ਖਸੀਅਤ ਸੀ, ਕਲਿੰਟਨ ਦੀ ਸਰਕਾਰ ਵਿੱਚ ਉਸ ਨੇ 4 ਸਾਲ ਤੱਕ ਵਿਦੇਸ਼ ਮੰਤਰੀ ਦੀ ਜ਼ਿੰਮੇਵਾਰੀ ਨਿਭਾਈ ਸੀ ਅਤੇ ਇਸ ਤੋਂ ਪਹਿਲਾਂ ਉਹ ਯੂ.ਐਨ ਵਿਚ ਰਾਜਦੂਤ ਵੀ ਰਹੇ ਸੀ।
ਮੈਡੇਲੀਨ ਅਲਬ੍ਰਾਈਟ ਦਾ ਜਨਮ ਪਰਾਗ ਦੇਸ਼ ਵਿੱਚ ਹੋਇਆ ਸੀ। ਉਹ ਦੇਸ਼ ਦੇ ਚੋਟੀ ਦੇ ਡਿਪਲੋਮੈਟ ਬਣਨ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਨਿਭਾ ਰਹੇ ਸੀ।ਉਹ ਨਾਟੋ ਦੇ ਵਿਸਤਾਰ ਦੀ ਚੈਂਪੀਅਨ ਬਣੀ ਸੀ। ਨਸਲਕੁਸ਼ੀ ਅਤੇ ਨਸਲੀ ਸਫ਼ਾਈ ਨੂੰ ਰੋਕਣ ਲਈ ਬਾਲਕਨ ਵਿੱਚ ਉਹਨਾਂ ਨੇ ਦਖਲ ਅੰਦਾਜ਼ੀ ਕਰ ਕੇ ਗਠਜੋੜ ਨੂੰ ਅੱਗੇ ਵਧਾਇਆ ਸੀ। ਜਿੰਨਾ ਵਿਚ ਪ੍ਰਮਾਣੂ ਹਥਿਆਰਾਂ ਦੇ ਫੈਲਣ ਨੂੰ ਉਹਨਾਂ ਨੂੰ ਘਟਾਉਣ ਦੀ ਵੀ ਵਿਸ਼ੇਸ਼ ਕੋਸ਼ਿਸ਼ ਕੀਤੀ ਸੀ ਅਤੇ ਉਹ ਵਿਸ਼ਵ ਭਰ ਵਿੱਚ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੇ ਚੈਂਪੀਅਨ ਵਜੋਂ ਜਾਣੇ ਜਾਂਦੇ ਸੀ।ਉਸ ਸਮੇਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਨੇ ਉਸ ਨੂੰ ਸੰਨ 1996 ਵਿਚ ਨਿਯੁਕਤ ਕੀਤਾ ਸੀ ਅਤੇ ਸੰਨ 2012 ਵਿਚ ਰਾਸ਼ਟਰਪਤੀ ਬਰਾਕ ੳਬਾਮਾ ਨੇ ਅਲਬ੍ਰਾਈਟ ਨੂੰ 'ਮੇਡ ਆਫ ਫਰੀਡਮ' ਦੇ ਖਿਤਾਬ ਨਾਲ ਨਿਵਾਜਿਆ ਸੀ ਜੋ ਕਿ ਅਮਰੀਕਾ ਵਿਚ ਸਭ ਤੋ ਵੱਡਾ ਸਿਵਲੀਅਨ ਅਵਾਰਡ ਮੰਨਿਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬੇਰਹਿਮ ਤਾਲਿਬਾਨ, ਖੁੱਲ੍ਹਣ ਦੇ ਕੁਝ ਘੰਟੇ ਬਾਅਦ ਹੀ ਬੰਦ ਕਰਵਾਏ ਕੁੜੀਆਂ ਦੇ ਸਕੂਲ
ਅਮਰੀਕਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੀਤੇ ਦਿਨ ਬੁੱਧਵਾਰ ਨੂੰ ਇੱਕ ਲੰਬੇ ਬਿਆਨ ਵਿੱਚ ਅਲਬ੍ਰਾਈਟ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਸ ਨੂੰ ਇੱਕ "ਬਲ" ਕਿਹਾ। ਬਾਈਡੇਨ ਨੇ ਕਿਹਾ ਕਿ 1990 ਦੇ ਦਹਾਕੇ ਦੌਰਾਨ ਉਸਦੇ ਨਾਲ ਉਹਨਾਂ ਨੇ ਕੰਮ ਕੀਤਾ ਜਦੋਂ ਉਹ ਸੈਨੇਟ ਦੀ ਵਿਦੇਸ਼ੀ ਸਬੰਧ ਕਮੇਟੀ ਵਿੱਚ ਸੀ, ਉਸਦੇ ਸੈਨੇਟ ਕੈਰੀਅਰ ਦੇ ਮੁੱਖ ਲੋਕਾਂ ਵਿੱਚੋਂ ਉਹ ਇੱਕ ਸੀ। ਮੈਡੇਲੀਨ ਇਕ ਵਿਸ਼ਵਾਸ ਪਾਤਰ ਨਾਰੀ ਸੀ ਅਤੇ ਮੈਂ ਹਮੇਸ਼ਾ ਹੀ ਉਸ ਦੇ ਵਿਸ਼ਵਾਸ ਨੂੰ ਯਾਦ ਰੱਖਾਂਗਾ ਕਿ 'ਅਮਰੀਕਾ ਇੱਕ ਲਾਜ਼ਮੀ ਰਾਸ਼ਟਰ ਹੈ'। ਰਾਸਟਰਪਤੀ ਬਾਈਡੇਨ ਨੇ ਅਲਬ੍ਰਾਈਟ ਦੇ ਸਨਮਾਨ ਵਿੱਚ ਵ੍ਹਾਈਟ ਹਾਊਸ ਅਤੇ ਸਾਰੀਆਂ ਫੈਡਰਲ ਇਮਾਰਤਾਂ ਵਿੱਚ ਅੱਧੇ ਝੰਡੇ ਝੁਕਾਏ ਜਾਣ ਦਾ ਵੀ ਆਦੇਸ਼ ਦਿੱਤਾ।
ਬੇਰਹਿਮ ਤਾਲਿਬਾਨ, ਖੁੱਲ੍ਹਣ ਦੇ ਕੁਝ ਘੰਟੇ ਬਾਅਦ ਹੀ ਬੰਦ ਕਰਵਾਏ ਕੁੜੀਆਂ ਦੇ ਸਕੂਲ
NEXT STORY