ਪੈਰਿਸ (ਬਿਊਰੋ): ਅਕਸਰ ਵਿਆਹੁਤਾ ਜੋੜੇ ਆਪਸੀ ਤਣਾਅ ਵੱਧ ਜਾਣ 'ਤੇ ਤਲਾਕ ਲੈ ਲੈਂਦੇ ਹਨ ਅਤੇ ਅੱਗੇ ਵੱਧ ਜਾਂਦੇ ਹਨ। ਪਰ ਕਈ ਵਾਰ ਅਜਿਹਾ ਹੁੰਦਾ ਹੈ ਜਦੋਂ ਦੋਹਾਂ ਵਿਚੋਂ ਕੋਈ ਇਕ ਇਸ ਤਲਾਕ ਨੂੰ ਸਵੀਕਾਰ ਨਹੀਂ ਕਰ ਪਾਉਂਦਾ ਅਤੇ ਆਪਣੇ ਸਾਬਕਾ-ਪਾਰਟਨਰ ਤੋਂ ਬਦਲਾ ਲੈਣ ਬਾਰੇ ਸੋਚਦਾ ਹੈ। ਅਜਿਹਾ ਹੀ ਇਕ ਮਾਮਲਾ ਫਰਾਂਸ ਦਾ ਸਾਹਮਣੇ ਆਇਆ ਹੈ ਜਿੱਥੇ ਇਕ ਮਹਿਲਾ ਨੇ ਆਪਣੇ ਸਾਬਕਾ ਪਤੀ ਤੋਂ ਬਦਲਾ ਲੈਣ ਲਈ ਉਸ ਨਾਲ ਮੁੜ ਵਿਆਹ ਕਰ ਲਿਆ, ਉਹ ਵੀ ਉਸ ਦੀ ਜਾਣਕਾਰੀ ਜਾਂ ਸਹਿਮਤੀ ਦੇ ਬਿਨਾਂ। ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਮਹਿਲਾ ਨੂੰ 10 ਸਾਲ ਤੱਕ ਦੀ ਜੇਲ ਦੀ ਸਜ਼ਾ ਅਤੇ 1.70 ਲੱਖ ਡਾਲਰ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਹਿਲਾ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਸ ਦਾ ਪਤੀ ਜ਼ਿੰਦਗੀ ਵਿਚ ਅੱਗੇ ਨਾ ਵੱਧ ਸਕੇ ਅਤੇ ਆਪਣੀ ਨਵੀਂ ਗਰਲਫ੍ਰੈਂਡ ਦੇ ਨਾਲ ਵਿਆਹ ਕਰ ਕੇ ਮੁੜ ਨਵੀਂ ਜ਼ਿੰਦਗੀ ਨਾ ਸ਼ੁਰੂ ਕਰ ਸਕੇ। ਕਾਨੂੰਨੀ ਕਾਰਨਾਂ ਕਾਰਨ ਮਹਿਲਾ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ। ਭਾਵੇਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਫਰਾਂਸ ਦੇ ਇਲੇ-ਡੀ-ਫਰਾਂਸ ਖੇਤਰ ਵਿਚ ਹਾਊਟਸ-ਡੇਅ-ਸੇਨੀ ਵਿਚ ਹਾਈ ਰੈਕਿੰਗ ਜੱਜ ਦੇ ਰੂਪ ਵਿਚ ਕੰਮ ਕੀਤਾ ਸੀ। ਜਦੋਂ ਉਸ ਦੇ ਪਤੀ ਨੇ ਦੂਜੀ ਮਹਿਲਾ ਨਾਲ ਵਿਆਹ ਕਰਾਉਣ ਲਈ ਉਸ ਨੂੰ ਛੱਡ ਦਿੱਤਾ ਤਾਂ ਉਸ ਨੇ ਕਥਿਤ ਤੌਰ 'ਤੇ ਆਪਣੇ ਸਾਬਕਾ ਪਤੀ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਮਹਿਲਾ ਦੇ ਪਤੀ ਨੇ ਉਸ ਨੂੰ ਫਰਾਂਸ ਦੇ ਮੰਤਰੀ ਦੀ ਭੈਣ ਨਾਲ ਵਿਆਹ ਕਰਨ ਲਈ ਛੱਡ ਦਿੱਤਾ ਸੀ, ਜਿਸ ਨੇ ਮਹਿਲਾ ਦੇ ਨਿਆਂਇਕ ਸਲਾਹਕਾਰ ਦੇ ਰੂਪ ਵਿਚ ਕੰਮ ਕੀਤਾ ਸੀ।
ਲਿਹਾਜਾ ਮਹਿਲਾ ਨੇ ਆਪਣੀ ਵਿਲੱਖਣ ਯੋਜਨਾ ਵਿਚ ਪਤੀ ਤੋਂ ਬਦਲਾ ਲੈਣ ਲਈ ਉਸ ਦੀ ਜਾਣਕਾਰੀ ਜਾਂ ਸਹਿਮਤੀ ਦੇ ਬਿਨਾਂ ਮੁੜ ਵਿਆਹ ਕਰ ਲਿਆ ਤਾਂ ਜੋ ਉਸ ਦਾ ਸਾਬਕਾ ਪਤੀ ਨਵੀਂ ਗਰਲਫ੍ਰੈਂਡ ਦੇ ਨਾਲ ਰਿਸ਼ਤੇ ਨੂੰ ਅੱਗੇ ਨਾ ਵਧਾ ਸਕੇ ਅਤੇ ਆਪਣੀ ਨਵੀਂ ਵਿਆਹੁਤਾ ਜ਼ਿੰਦਗੀ ਸ਼ੁਰੂ ਨਾ ਕਰ ਸਕੇ। ਮੀਡੀਆ ਰਿਪੋਰਟਾਂ ਮੁਤਾਬਕ 58 ਸਾਲਾ ਮਹਿਲਾ ਜੱਜ ਇਹ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਕਿ ਉਸ ਨੇ ਜਿਸ ਮੰਤਰੀ ਨੂੰ ਸਲਾਹ ਦਿੱਤੀ ਸੀ, ਉਸ ਦੀ ਭੈਣ ਲਈ ਪਤੀ ਉਸ ਨੂੰ ਛੱਡ ਰਿਹਾ ਹੈ। ਆਖਿਰਕਾਰ ਆਪਣੇ ਵਕੀਲ ਪਤੀ ਨੂੰ ਸਬਕ ਸਿਖਾਉਣ ਲਈ ਮਹਿਲਾ ਜੱਜ ਨੇ ਗੈਰ ਕਾਨੂੰਨੀ ਢੰਗਾਂ ਦਾ ਸਹਾਰਾ ਲਿਆ।
ਮਾਰਚ 2019 ਵਿਚ ਉਸ ਨੇ ਲੋੜੀਂਦੀ ਕਾਗਜ਼ੀ ਕਾਰਵਾਈ, ਨਕਲੀ ਆਈ.ਡੀ. ਅਤੇ ਇਕ ਸਾਥੀ (ਜਿਸ ਨੂੰ ਉਸ ਨੇ ਬਤੌਰ ਪਤੀ ਪੇਸ਼ ਕੀਤਾ ਸੀ) ਦੇ ਨਾਲ ਮਿਲ ਕੇ ਸੈਂਟ-ਡੇਨਿਸ ਡੇਅ ਲਾ ਰਿਯੂਨਿਯਨ ਦੇ ਮੇਅਰ ਦੇ ਸਾਹਮਣੇ ਵਿਆਹ ਲਈ ਹਾਂ ਕਹੀ, ਜਿੱਥੇ ਉਸ ਨੇ ਉਸ ਸਮੇਂ ਜੱਜ ਦੇ ਰੂਪ ਕੰਮ ਕੀਤਾ ਸੀ। ਇਹ ਯੋਜਨਾ ਬਿਨਾਂ ਕਿਸੇ ਮੁਸ਼ਕਲ ਦੇ ਸਫਲ ਹੋ ਗਈ ਅਤੇ ਉਸ ਦਾ ਪਤੀ ਇਸ ਗੱਲ ਤੋਂ ਅਣਜਾਣ ਸੀ ਕਿ ਉਸ ਨੇ ਆਪਣੀ ਸਾਬਕਾ ਪਤਨੀ ਨਾਲ ਮੁੜ ਵਿਆਹ ਕਰ ਲਿਆ ਹੈ। ਪਰ ਇਹ ਮਾਮਲਾ ਲੰਬੇ ਸਮੇਂ ਤੱਕ ਨਹੀਂ ਚੱਲਿਆ ਅਤੇ ਮਹਿਲਾ ਜੱਜ ਦੇ ਪਤੀ ਨੂੰ ਜਦੋਂ ਇਸ ਗੱਲ ਬਾਰੇ ਪਤਾ ਚੱਲਿਆ ਤਾਂ ਉਸ ਨੇ ਅਧਿਕਾਰੀਆਂ ਨੂੰ ਇਸ ਗੱਲ਼ ਦੀ ਜਾਣਕਾਰੀ ਦਿੱਤੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ।
ਇਸ ਮਗਰੋਂ ਮਹਿਲਾ ਜੱਜ ਨੂੰ 11 ਦਸੰਬਰ 2019 ਨੂੰ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੁਲਸ ਨੇ ਮਹਿਲਾ ਜੱਜ ਦੇ ਉਸ ਸਾਥੀ ਨੂੰ ਵੀ ਜੇਲ ਭੇਜ ਦਿੱਤਾ ਜਿਸ ਨੇ ਉਸ ਦਾ ਫਰਜ਼ੀ ਪਤੀ ਬਣਨ ਦਾ ਨਾਟਕ ਕੀਤਾ ਸੀ। ਇਸ ਦੇ ਨਾਲ ਹੀ ਇਸ ਪੂਰੇ ਨਾਟਕ ਵਿਚ ਸ਼ਾਮਲ ਹੋਣ ਵਾਲੀ ਮਹਿਲਾ ਦੀ ਬੇਟੀ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਸੀ। ਸ਼ੱਕੀਆਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ ਪਰ ਉਹਨਾਂ ਨੂੰ ਨਿਆਂਇਕ ਨਿਗਰਾਨੀ ਵਿਚ ਰੱਖਿਆ ਗਿਆ।
ਕੋਵਿਡ-19 ਦਾ ਖੌਫ, ਇਸ ਦੇਸ਼ ਨੇ ਜਗ੍ਹਾ-ਜਗ੍ਹਾ ਲਗਵਾਏ ਵਾਸ਼ ਬੇਸਿਨ
NEXT STORY