ਕਿਗਾਲੀ (ਬਿਊਰੋ): ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਹੁਣ ਦੁਨੀਆਭਰ ਵਿਚ ਫੈਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਮਹਾਮਾਰੀ ਐਲਾਨਿਆ ਹੋਇਆ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਵਾਇਰਸ ਦੇ ਇਲਾਜ ਦੀ ਦਵਾਈ ਜਾਂ ਟੀਕਾ ਬਣਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਸਾਰੇ ਦੇਸ਼ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਈ ਢੰਗਾਂ ਦੀ ਵਰਤੋਂ ਕਰ ਰਹੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਦੇਸ਼ ਬਾਰੇ ਦੱਸ ਰਹੇ ਹਾਂ ਜਿੱਥੇ ਕੋਰੋਨਾਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਇਸ ਦੇਸ਼ ਨੇ ਮਹਾਮਾਰੀ ਨਾਲ ਨਜਿੱਠਣ ਲਈ ਤਿਆਰੀ ਕਰ ਲਈ ਹੈ। ਇਹੀ ਨਹੀਂ ਕੋਰੋਨਾਵਾਇਰਸ ਨੂੰ ਲੈ ਕੇ ਇਸ ਦੇਸ਼ ਦੀਆਂ ਤਿਆਰੀਆਂ ਤਾਰੀਫ ਦੇ ਕਾਬਲ ਹਨ।
ਪੜ੍ਹੋ ਇਹ ਅਹਿਮ ਖਬਰ- ਕਿਵੇਂ ਸਰੀਰ 'ਤੇ ਹਮਲਾ ਕਰਦੈ ਕੋਰੋਨਾਵਾਇਰਸ, ਡਾਕਟਰ ਨੇ ਸੁਣਾਈ ਹੱਡਬੀਤੀ (ਵੀਡੀਓ)
ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਮੱਧ ਅਫਰੀਕਾ ਦੇ ਇਕ ਬਹੁਤ ਛੋਟੇ ਦੇਸ਼ ਰਵਾਂਡਾ ਨੇ ਖਾਸ ਤਿਆਰੀ ਕੀਤੀ ਹੈ। ਰਵਾਂਡਾ ਨੇ ਆਪਣੇ ਇੱਥੇ ਹੱਥ ਧੋਣ ਲਈ ਜਗ੍ਹਾ-ਜਗ੍ਹਾ ਵਾਸ਼ ਬੇਸਿਨ (Wash basin) ਲਗਾਏ ਹਨ। ਦੇਸ਼ ਦੇ ਸਾਰੇ ਸ਼ਹਿਰਾਂ ਦੀਆਂ ਸੜਕਾਂ, ਫੁੱਟਪਾਥਾਂ, ਬੱਸ ਸਟੈਂਡਾਂ, ਰੈਸਟੋਰੈਟਾਂ ਅਤੇ ਦੁਕਾਨਾਂ ਦੇ ਬਾਹਰ ਪੋਰਟੇਬਲ ਸਿੰਕ ਲਗਾਏ ਗਏ ਹਨ। ਦੀ ਨਿਊ ਟਾਈਮਜ਼ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ ਵਿਚ ਨਜ਼ਾਰਾ ਕੁਝ ਅਜਿਹ ਦਿਖਾਈ ਦਿੰਦਾ ਹੈ ਕਿ ਜਿੱਧਰ ਦੇਖੋ ਤੁਹਾਨੂੰ ਉੱਥੇ ਵਾਸ਼ ਬੇਸਿਨ ਨਜ਼ਰ ਆਉਣਗੇ। ਲੋਕ ਵੀ ਸਾਵਧਾਨੀ ਵਰਤਦੇ ਹੋਏ ਇਹਨਾਂ ਵਿਚ ਆਪਣੇ ਹੱਥ ਧੋਂਦੇ ਨਜ਼ਰ ਆਉਣਗੇ।
ਭਾਵੇਂਕਿ ਰਵਾਂਡਾ ਵਿਚ ਕੋਰੋਨਾ ਦਾ ਇਕ ਵੀ ਮਾਮਲਾ ਸਾਹਮਣਾ ਨਹੀਂ ਆਇਆ ਹੈ ਪਰ ਗੁਆਂਢੀ ਦੇਸ਼ ਕਾਂਗੋ ਵਿਚ ਇਕ ਮਾਮਲਾ ਸਾਹਮਣੇ ਆਉਣ ਦੇ ਬਾਅਦ ਰਵਾਂਡਾ ਨੇ ਸਾਵਧਾਨੀ ਦੇ ਤਹਿਤ ਇਹ ਕਦਮ ਚੁੱਕੇ ਹਨ। ਰਵਾਂਡਾ ਸਰਕਾਰ ਨੇ ਵੀ ਲੋਕਾਂ ਨੂੰ ਬਾਰ-ਬਾਰ ਹੱਥ ਧੋਣ ਦੇ ਨਿਰਦੇਸ਼ ਦਿੱਤੇ ਹਨ। ਇੱਥੇ ਦੱਸ ਦਈਏ ਕਿ ਦੁਨੀਆ ਭਰ ਵਿਚ ਕੋਰੋਨਾਵਾਇਰਸ ਪ੍ਰਕੋਪ ਦੇ ਮੱਦੇਨਜ਼ਰ ਕਈ ਦੇਸ਼ ਹਾਈ ਐਲਰਟ 'ਤੇ ਹਨ। ਰਵਾਂਡਾ ਵਿਕਾਸ ਬੋਰਡ ਨੇ ਸੈਲਾਨੀਆਂ ਨੂੰ ਭਰੋਸਾ ਦਿੱਤਾ ਹੈ ਕਿ ਸਾਰੀਆਂ ਟੂਰਿਜ਼ਮ ਸੇਵਾਵਾਂ ਪੂਰੇ ਦੇਸ਼ ਵਿਚ ਸਧਾਰਨ ਰੂਪ ਨਾਲ ਸੰਚਾਲਿਤ ਹੁੰਦੀਆਂ ਰਹਿਣਗੀਆਂ ਪਰ ਲੋਕ ਸਾਵਧਾਨ ਰਹਿਣ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਨਾਲ ਇਨਫੈਕਟਿਡ ਫੇਫੜਿਆਂ ਦੀ 3ਡੀ ਵੀਡੀਓ ਹੋਈ ਜਾਰੀ
ਕਿਵੇਂ ਸਰੀਰ 'ਤੇ ਹਮਲਾ ਕਰਦੈ ਕੋਰੋਨਾਵਾਇਰਸ, ਡਾਕਟਰ ਨੇ ਸੁਣਾਈ ਹੱਡਬੀਤੀ (ਵੀਡੀਓ)
NEXT STORY