ਪੈਰਿਸ (ਬਿਊਰੋ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸੋਮਵਾਰ ਨੂੰ ਕਿਹਾ ਕਿ ਯੂਰਪੀ ਸੰਘ ਅਤੇ ਸੇਂਗੇਨ ਖੇਤਰ ਦੀਆਂ ਸੀਮਾਵਾਂ 17 ਮਾਰਚ ਤੋਂ ਅਗਲੇ 30 ਦਿਨਾਂ ਲਈ ਬੰਦ ਰਹਿਣਗੀਆਂ। ਮੈਕਰੋਂ ਨੇ ਪਿਛਲੇ 4 ਦਿਨਾਂ ਵਿਚ ਦੇਸ਼ ਨੂੰ ਦੂਜੀ ਵਾਰ ਟੀਵੀ ਦੀ ਮਦਦ ਨਾਲ ਸੰਬੋਧਿਤ ਕਰਦਿਆਂ ਇਹ ਗੱਲ ਕਹੀ। ਮੈਕਰੋਂ ਮੁਤਾਬਕ,'' ਕੱਲ ਦੁਪਹਿਰ ਤੋਂ ਯੂਰਪੀ ਸੰਘ ਅਤੇ ਸ਼ੇਂਗੇਨ ਜੋਨ ਦੀਆਂ ਸੀਮਾਵਾਂ ਬੰਦ ਹੋ ਜਾਣਗੀਆਂ।'' ਫ੍ਰਾਂਸੀਸੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਫਰਾਂਸ ਦੇ ਖੇਤਰ ਵਿਚ ਯਾਤਰਾ ਕਰਨਾ ਵੀ ਮੰਗਲਵਾਰ ਤੋਂ ਅਗਲੇ 15 ਦਿਨਾਂ ਤੱਕ ਪਾਬੰਦੀਸ਼ੁਦਾ ਹੋਵੇਗਾ। ਉੱਥੇ ਮੈਕਰੋਂ ਨੇ ਜ਼ੋਰ ਦੇ ਕੇ ਕਿਹਾ,''ਮੀਟਿੰਗ ਅਤੇ ਫੈਮਿਲੀ ਰੀਯੂਨੀਅਨ ਦੀ ਹੁਣ ਇਜਾਜ਼ਤ ਨਹੀਂ ਹੈ।''
ਪੜ੍ਹੋ ਇਹ ਅਹਿਮ ਖਬਰ- 'ਕੋਰੋਨਾ ਪੀੜਤ ਗਰਭਵਤੀ ਔਰਤ ਤੋਂ ਪੈਦਾ ਹੋਣ ਵਾਲਾ ਬੱਚਾ ਹੋਵੇਗਾ ਸਿਹਤਮੰਦ'
ਫਰਾਂਸ 'ਚ ਦਾਖਲ ਹੋਣ ਵਾਲਾ ਹਰੇਕ ਸ਼ਖਸ ਹੋਵੇਗਾ ਕਵਾਰੰਟਾਈਨ
ਦੂਜੇ ਦੇਸ਼ਾਂ ਤੋਂ ਹਾਂਗਕਾਂਗ ਵਿਚ ਦਾਖਲ ਹੋਣ ਵਾਲੇ ਹਰੇਕ ਸ਼ਖਸ ਨੂੰ 14 ਦਿਨਾਂ ਦੇ ਲਈ ਕਵਾਰੰਟਾਈਨ ਕੀਤਾ ਜਾਵੇਗਾ। ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਦੇ ਕ੍ਰਮ ਵਿਚ ਸਾਵਧਾਨੀ ਦੇ ਤਹਿਤ ਇਹ ਕਦਮ ਵੀਰਵਾਰ ਤੋਂ ਲਾਗੂ ਹੋਵੇਗਾ। ਮੁੱਖ ਕਾਰਜਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ, ਮਕਾਊ ਅਤੇ ਤਾਈਵਾਨ ਦੇ ਲੋਕਾਂ 'ਤੇ ਇਹ ਫੈਸਲਾ ਲਾਗੂ ਨਹੀਂ ਹੋਵੇਗਾ। ਇਹ ਜਾਣਕਾਰੀ ਸਾਊਥ ਚੀਨ ਮਾਰਨਿੰਗ ਪੋਸਟ ਨੇ ਦਿੱਤੀ ਹੈ।
ਨਿਊਜਰਸੀ 'ਚ ਕੋਰੋਨਾਵਾਇਰਸ ਦੇ ਪ੍ਰਕੋਪ ਕਾਰਨ ਕਰਫਿਊ ਲਾਗੂ
NEXT STORY