ਪੈਰਿਸ (ਏਪੀ)- ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਸਿੰਗਲ ਵਰਤੋਂ ਵਾਲੀ ‘ਈ-ਸਿਗਰੇਟ’ ‘ਤੇ ਪਾਬੰਦੀ ਲਗਾਉਣ ਵਾਲੇ ਬਿੱਲ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਹ ਨੌਜਵਾਨਾਂ ਨੂੰ ਇਸਦੀ ਲਤ ਤੋਂ ਬਚਾਉਣ ਅਤੇ ਇੱਕ ਵਾਰ ਵਰਤੋਂ ਤੋਂ ਬਾਅਦ ਸੁੱਟੇ ਜਾਣ ਵਾਲੇ ਉਤਪਾਦਾਂ ਦੇ ਵਾਤਾਵਰਣ ਪ੍ਰਭਾਵ ਨੂੰ ਘਟਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਬਿੱਲ ਨੂੰ ਪਾਸ ਕਰਨ ਲਈ ਸੋਮਵਾਰ ਨੂੰ ਹੋਈ ਵੋਟਿੰਗ 'ਚ ਇਸ ਦੇ ਪੱਖ 'ਚ 104 ਵੋਟਾਂ ਪਈਆਂ ਅਤੇ ਵਿਰੋਧ 'ਚ ਇਕ ਵੀ ਵੋਟ ਨਹੀਂ ਪਿਆ।
ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ 'ਚ ਸਿੱਖ ਮੁਲਾਜ਼ਮ ਨੂੰ ਮਿਲਿਆ ਇਨਸਾਫ਼, ਬਕਾਇਆ ਤਨਖ਼ਾਹ ਸਣੇ ਮਿਲੇਗਾ ਇੰਨਾ ਭੁਗਤਾਨ
ਸਰਕਾਰ ਸਮਰਥਿਤ ਬਿੱਲ ਹੁਣ ਸੈਨੇਟ ਕੋਲ ਜਾਵੇਗਾ ਜਿੱਥੇ ਇਸ ਨੂੰ ਅੰਤਿਮ ਮਨਜ਼ੂਰੀ ਮਿਲਣ ਦੀ ਉਮੀਦ ਹੈ। ਇਸ ਤੋਂ ਬਾਅਦ ਸਤੰਬਰ 2024 ਤੱਕ ਇਸ ਦੇ ਲਾਗੂ ਹੋਣ ਦੀ ਉਮੀਦ ਹੈ। ਫਰਾਂਸ ਵਿੱਚ ਇਸ ਸਿੰਗਲ-ਯੂਜ਼ ਈ-ਸਿਗਰੇਟ ਦੀ ਕੀਮਤ ਲਗਭਗ 10 ਯੂਰੋ (ਲਗਭਗ 11 ਅਮਰੀਕੀ ਡਾਲਰ) ਹੈ। ਇਹ ਇੱਕ ਛੋਟਾ ਅਤੇ ਬੈਟਰੀ ਸੰਚਾਲਿਤ ਯੰਤਰ ਹੈ ਅਤੇ ਆਪਣੇ ਮਿੱਠੇ ਸਵਾਦ ਲਈ ਕਿਸ਼ੋਰਾਂ ਵਿੱਚ ਕਾਫ਼ੀ ਮਸ਼ਹੂਰ ਹੈ। ਹਾਲਾਂਕਿ, ਇਸ ਵਿੱਚ ਤੰਬਾਕੂ ਨਹੀਂ ਹੈ, ਪਰ ਇਸ ਵਿੱਚ ਨਿਕੋਟੀਨ ਸ਼ਾਮਲ ਹੈ। ਨਿਕੋਟੀਨ ਇੱਕ ਖਤਰਨਾਕ ਰਸਾਇਣ ਹੈ ਜੋ ਨਸ਼ੇ ਦੇ ਲੱਛਣਾਂ ਲਈ ਜਾਣਿਆ ਜਾਂਦਾ ਹੈ। ਯੂਕੇ, ਆਇਰਲੈਂਡ ਅਤੇ ਜਰਮਨੀ ਵੀ ਸਿੰਗਲ-ਯੂਜ਼ ਈ-ਸਿਗਰੇਟ ਦੇ ਸਬੰਧ ਵਿੱਚ ਸਮਾਨ ਉਪਾਵਾਂ 'ਤੇ ਵਿਚਾਰ ਕਰ ਰਹੇ ਹਨ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੇ ਪਹਿਲਾਂ ਹੀ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ ਜਿਸ ਵਿੱਚ ਨਿਕੋਟੀਨ ਦੇ ਪੱਧਰ ਨੂੰ ਘਟਾਉਣਾ ਅਤੇ ਸਕੂਲਾਂ ਦੇ ਨੇੜੇ ਵੈਪ ਦੀਆਂ ਦੁਕਾਨਾਂ 'ਤੇ ਪਾਬੰਦੀ ਸ਼ਾਮਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਿਰਗਾ ਦੇ ਹੁਕਮਾਂ ’ਤੇ ਲੜਕੀ ਦਾ ਕਤਲ ਕਰਨ ਵਾਲੇ ਪਿਤਾ ਅਤੇ ਚਾਚੇ ਨੂੰ ਕੀਤਾ ਗ੍ਰਿਫ਼ਤਾਰ
NEXT STORY