ਫਰਿਜ਼ਨੋ ,(ਨੀਟਾ ਮਾਛੀਕੇ)— ਹਰ ਸਾਲ ਅਕਤੂਬਰ ਮਹੀਨੇ ਅਮਰੀਕਾ ਵਿੱਚ 'ਹੰਟਸਮੈਨ ਵਰਲਡ ਸੀਨੀਅਰ ਖੇਡਾਂ' ਅਤੇ ਨਵੈਡਾ ਸੂਬੇ ਵਿੱਚ ਨਵੈਡਾ ਸਟੇਟ ਸੀਨੀਅਰ ਓਲੰਪਿਕ ਖੇਡਾਂ ਕਰਵਾਈਆਂ ਜਾਂਦੀਆਂ ਹਨ। ਇਨ੍ਹਾਂ ਖੇਡਾਂ ਵਿੱਚ ਹਰ ਸਾਲ ਸੀਨੀਅਰ ਪੰਜਾਬੀ ਅਕਸਰ ਭਾਗ ਲੈਂਦੇ ਹਨ ਅਤੇ ਮੈਡਲ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਨਾਂ ਅਮਰੀਕਾ ਦੀ ਧਰਤੀ 'ਤੇ ਉੱਚਾ ਕਰਦੇ ਹਨ। ਇਸ ਸਾਲ ਇਨ੍ਹਾਂ ਖੇਡਾਂ ਵਿੱਚ ਫਰਿਜ਼ਨੋ ਸ਼ਹਿਰ ਦੇ ਚਾਰ ਪੰਜਾਬੀ ਸੀਨੀਅਰ ਖਿਡਾਰੀਆਂ ਨੇ ਭਾਗ ਲਿਆ। ਨਵੈਡਾ ਸੀਨੀਅਰ ਓਲੰਪਿਕ ਵਿੱਚ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋ ਵਿੱਚ ਸੋਨੇ ਦਾ ਅਤੇ ਵੇਟ ਥਰੋ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਨ੍ਹਾਂ ਖੇਡਾਂ ਵਿੱਚ ਸੁਖਨੈਣ ਸਿੰਘ ਨੇ ਟਰਿਪਲ ਜੰਪ ਵਿੱਚ ਚਾਂਦੀ ਦਾ ਤਗਮਾ ਹਾਸਲ ਕੀਤਾ, ਅਤੇ ਕਮਲਜੀਤ ਬੈਨੀਪਾਲ ਨੇ 1500 ਮੀਟਰ ਰੇਸ ਵਿੱਚ ਸੋਨੇ ਦਾ ਤਗਮਾ ਆਪਣੇ ਨਾਮ ਕੀਤਾ। ਇੱਥੇ ਇਹ ਵੀ ਦੱਸ ਦਈਏ ਕਿ ਨਵੈਡਾ ਸਟੇਟ ਸੀਨੀਅਰ ਓਲੰਪਿਕ ਵਿੱਚ ਤਕਰੀਬਨ 300 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ।
ਇਸੇ ਤਰ੍ਹਾਂ ਹੰਟਸਮੈਨ ਵਰਲਡ ਸੀਨੀਅਰ ਖੇਡਾਂ ਵਿੱਚ ਪੂਰੀ ਦੁਨੀਆ ਦੇ 70 ਦੇਸ਼ਾਂ ਦੇ ਐਥਲੀਟਾਂ ਨੇ ਹਿੱਸਾ ਲਿਆ ਅਤੇ ਇਨ੍ਹਾਂ ਖੇਡਾਂ ਵਿੱਚ ਜਿੱਥੇ ਕਮਲਜੀਤ ਬੈਨੀਪਾਲ ਨੇ 1500 ਵਿੱਚ ਚਾਂਦੀ ਦਾ ਤਗਮਾ ਜਿੱਤਿਆ, ਉੱਥੇ ਹੀ ਹਰਦੀਪ ਸਿੰਘ ਸੰਘੇੜਾ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਸੁਖਨੈਣ ਸਿੰਘ ਨੇ ਟਰਿਪਲ ਜੰਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਗੁਰਬਖਸ਼ ਸਿੰਘ ਨੂੰ ਸ਼ਾਟ ਪੁੱਟ ਵਿੱਚ ਛੇਵਾਂ ਅਤੇ ਡਿਸਕਸ ਥਰੋ ਵਿੱਚ ਚੌਥਾ ਸਥਾਨ ਹਾਸਲ ਹੋਇਆ। ਇਹ ਪੰਜਾਬੀ ਸੀਨੀਅਰ ਖਿਡਾਰੀ ਆਪਣੇ ਖ਼ਰਚੇ 'ਤੇ ਅਮਰੀਕਾ ਵਿੱਚ ਬਹੁਤ ਸਾਰੀਆਂ ਖੇਡਾਂ ਵਿੱਚ ਭਾਗ ਲੈਂਦੇ ਨੇ 'ਤੇ ਪੱਗਾਂ ਬੰਨ੍ਹ ਕੇ ਪੰਜਾਬੀ ਭਾਈਚਾਰੇ ਦਾ ਨਾਮ ਚਮਕਾਉਂਦੇ ਨੇ, ਇਨ੍ਹਾਂ ਦੇ ਇਸ ਉਪਰਾਲੇ ਨਾਲ ਵਿਦੇਸ਼ਾਂ ਵਿੱਚ ਸਿੱਖ ਪਹਿਚਾਣ ਨੂੰ ਵੀ ਹੁਲਾਰਾ ਮਿਲਦਾ ਹੈ। ਇਨ੍ਹਾਂ ਦੀ ਜਿੱਤ ਸਦ ਕੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਹੈ।
ਕੈਨੇਡਾ 'ਚ ਚੋਣ ਦੰਗਲ 21 ਅਕਤੂਬਰ ਨੂੰ, ਜਾਣੋ ਕਿਹੜੀ ਪਾਰਟੀ ਹੈ ਅੱਗੇ
NEXT STORY