ਲੰਡਨ (ਏਜੰਸੀ) : ਬ੍ਰਿਟੇਨ ਦੀ ਇਕ ਅਦਾਲਤ ਨੇ ਪਿਛਲੇ ਮਹੀਨੇ ਲੰਡਨ ਵਿਚ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਫੌਜਦਾਰੀ ਮਾਮਲਿਆਂ ਦੇ ਵਕੀਲ ਵਿਜੇ ਅਗਰਵਾਲ ਦੀ ਜ਼ਮਾਨਤ ਪਟੀਸ਼ਨ ਬੁੱਧਵਾਰ ਨੂੰ ਖ਼ਾਰਜ ਕਰ ਦਿੱਤੀ। ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿਚ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਦੀ ਨੁਮਾਇੰਦਗੀ ਕਰ ਰਹੇ ਅਗਰਵਾਲ, ਸਾਊਥਵਾਰਕ ਕ੍ਰਾਊਨ ਕੋਰਟ ਵਿਚ ਜਸਟਿਸ ਜਾਨ ਮਿਲਨੇ ਦੇ ਸਾਹਮਣੇ ਜ਼ਮਾਨਤ ਦੀ ਸੁਣਵਾਈ ਲਈ ਪੇਸ਼ ਹੋਏ। ਅਗਰਵਾਲ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਹੈ। ਜਸਟਿਸ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਲੱਗਿਆ ਕਿ ਅਗਰਵਾਲ ਦੇ ਦੇਸ਼ ਤੋਂ ਭੱਜਣ ਦਾ ਖ਼ਦਸ਼ਾ ਹੈ ਅਤੇ ਹੋ ਸਕਦਾ ਹੈ ਕਿ ਉਹ ਮਾਰਚ 2027 ਵਿਚ ਹੋਣ ਵਾਲੀ ਸੁਣਵਾਈ ਲਈ ਪੇਸ਼ ਨਾ ਹੋਵੇ। ਉਸ ਦੀ ਸਹਾਇਕ ਮਨਪ੍ਰੀਤ ਕੌਰ ’ਤੇ ਜਿਨਸੀ ਹਮਲੇ ਨੂੰ ਇਰਾਦਤਨ ਉਤਸ਼ਾਹਿਤ ਕਰਨ ਜਾਂ ਉਸ ਵਿਚ ਮਦਦ ਕਰਨ ਦੇ ਦੋ ਦੋਸ਼ ਹਨ। ਉਸ ਨੇ ਵੀਡੀਓ-ਲਿੰਕ ਰਾਹੀਂ ਪੇਸ਼ ਹੋਣਾ ਸੀ, ਪਰ ਜੇਲ ਪ੍ਰਸ਼ਾਸਨ ਦੀ ਇਕ ਗਲਤੀ ਕਾਰਨ ਉਹ ਪੇਸ਼ ਨਹੀਂ ਹੋ ਸਕੀ। ਇਸ ਵਜ੍ਹਾ ਕਰ ਕੇ ਦੋਵਾਂ ਮੁਲਜ਼ਮਾਂ ਦੀ ਰਸਮੀ ਪੇਸ਼ੀ ਦੀ ਤਾਰੀਖ਼ ਅੱਗੇ ਵਧਾਉਣੀ ਪਈ।
ਇਹ ਵੀ ਪੜ੍ਹੋ : ਓਮਾਨ ਨੇੜੇ ਭਾਰਤ ਆ ਰਹੇ ਕਾਰਗੋ ਜਹਾਜ਼ 'ਤੇ ਹਮਲਾ, ਇਕ ਭਾਰਤੀ ਵਿਅਕਤੀ ਦੀ ਮੌਤ
ਬੁੱਧਵਾਰ ਦੀ ਸੁਣਵਾਈ ਵਿਚ, ਪਬਲਿਕ ਪ੍ਰੋਸੀਕਿਊਸ਼ਨ ਸਰਵਿਸ ਨੇ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦਿਆਂ ਅਗਰਵਾਲ ਨੂੰ ਜ਼ਮਾਨਤ ਦਿੱਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ। ਅਗਰਵਾਲ ਦੀ ਬੈਰਿਸਟਰ ਸਾਸ਼ਾ ਵਾਸ ਨੇ ਆਪਣੇ ਮੁਵੱਕਿਲ ਨੂੰ ‘ਚੰਗੇ ਚਰਿੱਤਰ’ ਵਾਲਾ ਵਿਅਕਤੀ ਦੱਸਿਆ, ਜਿਨ੍ਹਾਂ ਨੂੰ ਦੱਖਣ-ਪੱਛਮੀ ਲੰਡਨ ਦੀ ਵੰਡਸਵਰਥ ਜੇਲ ਵਿਚ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਰੱਖਿਆ ਗਿਆ ਹੈ। ਅਗਰਵਾਲ (57) ਅਤੇ ਕੌਰ (41) ਨੂੰ 26 ਮਈ ਅਤੇ 9 ਅਗਸਤ ਨੂੰ ਹੋਏ ਕਥਿਤ ਜਿਨਸੀ ਅਪਰਾਧਾਂ ਦੇ ਮਾਮਲੇ ਵਿਚ 11 ਅਗਸਤ ਨੂੰ ਲੰਡਨ ਦੇ ਪਾਸ਼ ਮੇਫੇਅਰ ਇਲਾਕੇ ਵਿਚ ਬ੍ਰਿਕ ਸਟ੍ਰੀਟ ਸਥਿਤ ਇਕ ਇਮਾਰਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਗਰਵਾਲ ’ਤੇ ‘ਜਿਨਸੀ ਸ਼ੋਸ਼ਣ ਦੇ ਚਾਰ ਦੋਸ਼ ਹਨ।’ ਉੱਥੇ ਹੀ, ਕੌਰ ‘ਤੇ ‘ਜਿਨਸੀ ਸ਼ੋਸ਼ਣ ਵਰਗੇ ਅਪਰਾਧ ਨੂੰ ਇਰਾਦਤਨ ਉਤਸ਼ਾਹਿਤ ਕਰਨ ਜਾਂ ਉਸ ਵਿਚ ਮਦਦ ਕਰਨ ਦੇ ਦੋ ਦੋਸ਼ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲਾਹੌਰ ’ਚ ਸਿੱਖ ਵਿਰਾਸਤ ’ਤੇ ਉਸਾਰੀ ਦਾ ਖਦਸ਼ਾ, ਜਥੇਦਾਰ ਗੜਗੱਜ ਨੇ ਮਰੀਅਮ ਨਵਾਜ਼ ਨੂੰ ਲਿਖਿਆ ਪੱਤਰ
NEXT STORY