ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਇੰਡੀਆ ਫਾਉਂਡੇਸ਼ਨ ਨੇ ਭਾਰਤ ਵਿਚ ਆਪਣੀ ਵਿਲੀਅਮ ਜੇ. ਕਲਿੰਟਨ ਫੇਲੋਸ਼ਿਪ ਫਾਰ ਸਰਵਿਸ ਲਈ 3 ਲੱਖ ਡਾਲਰ ਅਮਰੀਕੀ ਡਾਲਰ ਇਕੱਠੇ ਕੀਤੇ ਹਨ। ਇਸ ਉਦੇਸ਼ ਲਈ ਫੰਡ ਇਕੱਠਾ ਕਰਨ ਦਾ ਕਾਰਜਕ੍ਰਮ ਵਾਸ਼ਿੰਗਟਨ ਡੀ. ਸੀ. ਦੇ ਉਪਨਗਰ ਮੈਰੀਲੈਂਡ ਵਿਚ ਹਫਤੇ ਦੇ ਅੰਤ ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਕਾਰਜਕ੍ਰਮ ਵਿਚ ਅਮਰੀਕਾ ਵਿਚ ਭਾਰਤੀ ਰਾਜਦੂਤ ਨਵਤੇਜ ਸਰਨਾ ਅਤੇ ਹੋਰ ਲੋਕ ਸ਼ਾਮਿਲ ਹੋਏ। ਏ. ਆਈ. ਐੱਫ. ਕਲਿੰਟਨ ਫੇਲੋਸ਼ਿਪ ਇਕ ਸਵੈਸੇਵੀ ਸੇਵਾ ਕਾਰਜਕ੍ਰਮ ਹੈ, ਜੋ ਪੂਰੇ ਭਾਰਤ ਦੇ ਵਿਕਾਸ ਸੰਗਠਨਾਂ ਅਤੇ ਉਪਕ੍ਰਮਾਂ ਨੂੰ ਅਮਰੀਕਾ ਅਤੇ ਭਾਰਤ ਦੇ ਨੌਜਵਾਨ ਪੇਸ਼ੇਵਰਾਂ ਨਾਲ ਜੋੜਦਾ ਹੈ।
'ਦੱਖਣੀ ਏਸ਼ੀਆਈ ਲੋਕਾਂ ਵਿਰੁੱਧ ਨਫਰਤ ਅਪਰਾਧ 'ਚ ਵਾਧਾ ਨਿਰਾਸ਼ਾਜਨਕ'
NEXT STORY