ਲੰਡਨ (ਭਾਸ਼ਾ): ਜਾਰਜੀਆ ਵਿਚ ਅਗਲੇ ਮਹੀਨੇ ਹੋਣ ਵਾਲੇ ਵੱਕਾਰੀ 'ਯੂਰਪੀਅਨ ਗਰਲਜ਼ ਮੈਥੇਮੈਟੀਕਲ ਓਲੰਪੀਯਾਡ' (EGMO) ਲਈ ਚੁਣੀ ਗਈ ਭਾਰਤੀ ਮੂਲ ਦੀ 13 ਸਾਲਾ ਵਿਦਿਆਰਥਣ ਬ੍ਰਿਟਿਸ਼ ਟੀਮ ਦੀ ਹੁਣ ਤੱਕ ਸਭ ਤੋਂ ਘੱਟ ਉਮਰ ਦੀ ਮੈਂਬਰ ਹੈ। ਲੰਡਨ ਵਿਚ ਡਲਵਿਚ ਦੇ ਏਲਯੰਸ ਸਕੂਲ ਦੀ ਵਿਦਿਆਰਥਣ ਆਨਯਾ ਗੋਇਲ ਨੇ ਗਣਿਤ ਦੇ ਸਵਾਲ ਹੱਲ ਕਰਨ ਦੇ ਆਪਣੇ ਜਨੂੰਨ ਨੂੰ ਪੂਰਾ ਕਰਨ ਲਈ ਪਿਛਲੇ ਸਾਲ ਲਾਗੂ ਤਾਲਾਬੰਦੀ ਦੀ ਭਰਪੂਰ ਵਰਤੋਂ ਕੀਤੀ।
ਮੈਥ ਉਲੰਪੀਯਾਡ ਦੇ ਜੇਤੂ ਰਹਿ ਚੁੱਕੇ ਆਪਣੇ ਪਿਤਾ ਅਮਿਲ ਗੋਇਲ ਦੇ ਮਾਰਗਦਰਸ਼ਨ ਨਾਲ ਉਸ ਨੇ ਈ.ਜੀ.ਐੱਮ.ਓ. ਲਈ ਚੁਣੀ ਜਾਣ ਵਾਲੀ ਬ੍ਰਿਟਿਸ਼ ਟੀਮ ਦਾ ਹਿੱਸਾ ਬਣਨ ਲਈ 'ਯੂਕੇ ਮੈਥੇਮੈਟੀਕਸ ਟਰੱਸਟ' (ਯੂਕੇ.ਐੱਮ.ਟੀ.) ਵੱਲੋਂ ਆਯੋਜਿਤ ਪ੍ਰੀਖਿਆਵਾਂ 'ਤੇ ਧਿਆਨ ਕੇਂਦਰਿਤ ਕੀਤਾ। ਆਨਯਾ ਨੇ ਕਿਹਾ,''ਓਲੰਪੀਯਾਡ ਦੇ ਸਵਾਲ ਹੱਲ ਕਰਨ ਲਈ ਰਚਨਾਤਮਕ ਹੋਣ ਅਤੇ ਡੂੰਘਾਈ ਨਾਲ ਸੋਚਣ ਦੀ ਲੋੜ ਹੁੰਦੀ ਹੈ। ਕਈ ਵਾਰ ਇਕ ਵੀ ਸਵਾਲ ਨੂੰ ਹੱਲ ਕਰਨ ਵਿਚ ਕਈ ਦਿਨ ਲੱਗ ਜਾਂਦੇ ਹਨ ਪਰ ਤੁਹਾਨੂੰ ਹਾਰ ਨਹੀ ਮੰਨਣੀ ਹੁੰਦੀ ਅਤੇ ਨਵੇਂ ਵਿਚਾਰਾਂ ਨਾਲ ਸਵਾਲ ਹੱਲ ਕਰਨੇ ਹੁੰਦੇ ਹਨ।''
ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ 'ਚ ਰੇਸਟੋਰੈਂਟ ਦੇ ਬਾਹਰੀ ਖੇਤਰ 'ਤੇ ਚੜ੍ਹੀ ਕਾਰ, 7 ਵਿਅਕਤੀ ਜ਼ਖਮੀ
ਯੂਕੇ.ਐੱਮ.ਟੀ. ਮੁਕਾਬਲੇ ਵਿਚ ਭਾਗ ਲੈਣ ਲਈ ਹਰੇਕ ਸਾਲ ਪੂਰੇ ਬ੍ਰਿਟੇਨ ਵਿਚ ਸੈਕੰਡਰੀ ਸਕੂਲਾਂ ਦੇ 6 ਲੱਖ ਤੋਂ ਵੱਧ ਵਿਦਿਆਰਥੀ ਐਪਲੀਕੇਸ਼ਨਾਂ ਭੇਜਦੇ ਹਨ ਜਿਹਨਾਂ ਵਿਚੋਂ ਹਰੇਕ ਸਾਲ ਨਵੰਬਰ ਵਿਚ ਹੋਣ ਵਾਲੇ 'ਬ੍ਰਿਟਿਸ਼ ਮੈਥੇਮੈਟੀਕਲ ਓਲੰਪੀਯਾਡ' ਲਈ ਚੋਟੀ ਦੇ 1000 ਵਿਦਿਆਰਥੀਆਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਹਨਾ ਵਿਚੋਂ 'ਬ੍ਰਿਟਿਸ਼ ਮੈਥੇਮੈਟੀਕਲ ਓਲੰਪੀਯਾਡ' ਦੇ ਦੂਜੇ ਦੌਰ ਲਈ ਚੋਟੀ ਦੇ 100 ਵਿਦਿਆਰਥੀ ਚੁਣੇ ਜਾਂਦੇ ਹਨ। ਆਨਯਾ ਨੇ ਈ.ਜੀ.ਐੱਮ.ਓ. ਵਿਚ ਹਿੱਸਾ ਲੈਣ ਵਾਲੀ ਬ੍ਰਿਟਿਸ਼ ਟੀਮ ਵਿਚ ਚੁਣੀ ਗਈ ਚੋਟੀ ਦੀਆਂ 4 ਕੁੜੀਆਂ ਵਿਚ ਜਗ੍ਹਾ ਬਣਾਈ ਅਤੇ ਇਸ ਦੇ ਨਾਲ ਹੀ ਉਹ ਇਸ ਮੁਕਾਬਲੇ ਵਿਚ ਹਿੱਸਾ ਲੈ ਵਾਲੀ ਸਭ ਤੋਂ ਘੱਟ ਉਮਰ ਦੀ ਵਿਦਿਆਰਥਣ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ 15 ਸਾਲਾ ਇਕ ਵਿਦਿਆਰਥਣ ਦੇ ਨਾਮ ਸੀ। ਆਨਯਾ ਨੂੰ ਉਸ ਦੀ ਆਦਰਸ਼ ਅਤੇ ਦੁਨੀਆ ਦੀ ਸਭ ਤੋਂ ਉੱਤਮ ਮਹਿਲਾ ਗਣਿਤ ਵਿਗਿਆਨੀ ਮੰਨੀ ਜਾਣ ਵਾਲੀ ਯੁਹਕਾ ਮਾਚਿਨੋ ਨਾਲ ਟੀਨ ਵਿਚ ਚੁਣਿਆ ਗਿਆ ਹੈ।
ਨੋਟ- 13 ਸਾਲਾ ਭਾਰਤੀ ਮੂਲ ਦੀ ਵਿਦਿਆਰਥਣ 'ਯੂਰਪ ਮੈਥ ਉਲੰਪੀਆਡ' ਲਈ ਚੁਣੀ ਗਈ ਸਭ ਤੋਂ ਘੱਟ ਉਮਰ ਦੀ ਮੈਂਬਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਐਰੀਜ਼ੋਨਾ 'ਚ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਕੋਰੋਨਾ ਟੀਕੇ ਦੀ ਪੇਸ਼ਕਸ਼
NEXT STORY