ਰੋਮ (ਕੈਂਥ)— ਜਰਮਨ ਵਿੱਚ ਵੱਸਦੇ ਭਾਰਤੀ ਪੰਜਾਬ ਦੇ ਪੰਜਾਬੀ ਭਾਈਚਾਰੇ ਵੱਲੋਂ ਦੋਹਾਂ ਪੰਜਾਬਾਂ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਾਸੀਆਂ ਦੀ ਸਾਂਝ ਨੂੰ ਹੋਰ ਗੂੜ੍ਹਾ ਕਰਨ ਲਈ “ਪੰਜਾਬੀ ਸਾਂਝ'' ਦੇ ਨਾਂ ਹੇਠ ਜਰਮਨ ਦੇ ਸ਼ਹਿਰ ਫਰੈਂਕਫੋਰਟ ਵਿਖੇ 6 ਜੁਲਾਈ ਦਿਨ ਸ਼ਨੀਵਾਰ ਨੂੰ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦਾ ਮੁੱਖ ਮਕਸਦ ਭਵਿੱਖ ਵਿੱਚ ਪੰਜਾਬੀ ਬੋਲੀ, ਸਭਿਆਚਾਰ ਅਤੇ ਵਿਰਸੇ ਨੂੰ ਯੂਰਪ ਵਿੱਚ ਕਿਸ ਤਰ੍ਹਾਂ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਬਚਾਇਆ ਜਾ ਸਕਦਾ ਹੈ, ਇਸ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।
ਜਿਸ ਵਿੱਚ ਲੇਖਕ, ਬੁੱਧੀਜੀਵੀ ਤੇ ਆਮ ਲੋਕ ਭਾਗ ਲੈਣਗੇ। ਮੁੱਖ ਬੁਲਾਰਿਆਂ ਵਿੱਚ ਸੁੱਖੀ ਬਾਠ ਪੰਜਾਬ ਭਵਨ ਕੈਨੇਡਾ, ਸ਼ਾਕਿਰ ਅਲੀ ਅਮਜ਼ਦ ਪ੍ਰਧਾਨ ਅਦਬੀ ਪੰਚਨਾਦ ਜਰਮਨੀ, ਡਾ ਅਜੀਤ ਸਿੰਘ ਪ੍ਰੋਫੈਸਰ ਜਰਮਨੀ ਯੂਨੀਵਰਸਿਟੀ ਦਾ ਨਾਂ ਜ਼ਿਕਰਯੋਗ ਹੈ। ਇਹ ਜਾਣਕਾਰੀ ਸਮਾਗਮ ਦੇ ਪ੍ਰਬੰਧਕਾਂ ਲੇਖਕਾ ਅੰਜੂਜੀਤ ਸ਼ਰਮਾ, ਸੁੱਚਾ ਸਿੰਘ ਬਾਜਵਾ ਅਤੇ ਅਰਪਿੰਦਰ ਸਿੰਘ ਬਿੱਟੂ ਵੱਲੋਂ ਸਾਂਝੇ ਤੌਰ 'ਤੇ ਦਿੰਦਿਆਂ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਹਾਰਦਿਕ ਸੱਦਾ ਦਿੱਤਾ ਗਿਆ ਹੈ।
ਜਰਮਨੀ : ਨੋਬਲ ਪੁਰਸਕਾਰ ਜੇਤੂ ਸੰਮੇਲਨ 'ਚ 44 ਨੌਜਵਾਨ ਭਾਰਤੀ ਵਿਗਿਆਨੀ ਸ਼ਾਮਲ
NEXT STORY