ਨੈਸ਼ਨਲ ਡੈਸਕ- ਝਾਰਖੰਡ ਦੇ ਧਨਬਾਦ ਸ਼ਹਿਰ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੂਹੇ ਸ਼ਰਾਬ ਦੀਆਂ 800 ਤੋਂ ਵੱਧ ਬੋਤਲਾਂ ਗਟਕ ਗਏ। ਇਸ ਮਾਮਲੇ 'ਤੇ ਉਦੋਂ ਧਿਆਨ ਪਿਆ, ਜਦੋਂ ਵੇਚਣ ਲਈ ਠੇਕੇ 'ਤੇ ਭੇਜੀ ਗਈ ਸ਼ਰਾਬ ਵਿਕੀ ਹੋਈ ਸ਼ਰਾਬ ਨਾਲੋਂ ਘੱਟ ਪਾਈ ਗਈ। ਇਸ ਮਗਰੋਂ ਜਦੋਂ ਠੇਕਾ ਸੰਚਾਲਕਾਂ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਸ਼ਰਾਬ ਚੂਹਿਆਂ ਨੇ ਪੀਤੀ ਹੈ।
ਉਨ੍ਹਾਂ ਦੱਸਿਆ ਕਿ ਚੂਹੇ ਬੋਤਲਾਂ ਦੇ ਢੱਕਣ ਟੁੱਕ ਕੇ ਉਸ 'ਚ ਆਪਣੀ ਪੂਛ ਡੁਬੋ ਕੇ ਸ਼ਰਾਬ ਪੀਂਦੇ ਹਨ। ਇਸ ਕੋਸ਼ਿਸ਼ 'ਚ ਕਈ ਸਾਰੀਆਂ ਬੋਤਲਾਂ ਟੁੱਟ ਵੀ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਚੂਹਿਆਂ ਨੇ ਹੀ 800 ਤੋਂ ਵੱਧ ਬੋਤਲਾਂ ਖਾਲੀ ਕੀਤੀਆਂ ਹਨ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੈਨਸ਼ਨਾਂ 'ਚ ਤਿੰਨ ਗੁਣਾ ਵਾਧਾ ! CM ਨੇ ਕਰ ਦਿੱਤਾ ਵੱਡਾ ਐਲਾਨ
ਜ਼ਿਕਰਯੋਗ ਹੈ ਕਿ ਝਾਰਖੰਡ ਦੇ ਇਸ ਜ਼ਿਲ੍ਹੇ 'ਚ 140 ਸ਼ਰਾਬ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ ਤਾਂ ਇਸ ਦੌਰਾਨ 800 ਤੋਂ ਵੱਧ ਬੋਤਲਾਂ ਸ਼ਰਾਬ ਘੱਟ ਮਿਲੀ, ਜਿਨ੍ਹਾਂ 'ਚੋਂ ਕਈਆਂ ਦੇ ਢੱਕਣ ਵੀ ਕੁਤਰੇ ਹੋਏ ਸਨ। ਠੇਕਾ ਸੰਚਾਲਕਾਂ ਦਾ ਇਹ ਬਿਆਨ ਸੁਣ ਖ਼ੁਦ ਅਧਿਕਾਰੀ ਵੀ ਹੈਰਾਨ ਹਨ ਤੇ ਉਨ੍ਹਾਂ ਮਾਮਲੇ ਦੀ ਅਗਲੇਰੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤਾਪਮਾਨ ਵਧਣ ਨਾਲ ਪਿਘਲਿਆ ਹਿਮ ਸ਼ਿਵਲਿੰਗ, ਅਮਰਨਾਥ ਯਾਤਰਾ 'ਚ ਕਮੀ, ਟੂਰ ਓਪਰੇਟਰ ਚਿੰਤਾਵਾਂ 'ਚ
NEXT STORY