ਬਰਲਿਨ : ਜਰਮਨੀ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ। 2021 ਵਿਚ ਅਫਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਜਰਮਨੀ ਨੇ ਅਜਿਹਾ ਪਹਿਲਾ ਕਦਮ ਚੁੱਕਿਆ ਹੈ। ਸਰਕਾਰ ਦੇ ਬੁਲਾਰੇ ਸਟੀਫਨ ਹੈਬਸਟ੍ਰੀਟ ਨੇ 28 ਅਫਗਾਨ ਨਾਗਰਿਕਾਂ ਨੂੰ ਦੋਸ਼ੀ ਕਰਾਰ ਦਿੱਤਾ, ਪਰ ਉਨ੍ਹਾਂ ਦੇ ਅਪਰਾਧਾਂ ਨੂੰ ਸਪੱਸ਼ਟ ਨਹੀਂ ਕੀਤਾ। ਗ੍ਰਹਿ ਮੰਤਰੀ ਨੈਨਸੀ ਫੇਗਰ ਨੇ ਇਸ ਕਦਮ ਨੂੰ ਜਰਮਨੀ ਲਈ ਸੁਰੱਖਿਆ ਦਾ ਮੁੱਦਾ ਦੱਸਿਆ। ਜਰਮਨੀ ਦੇ ਤਾਲਿਬਾਨ ਨਾਲ ਕੂਟਨੀਤਕ ਸਬੰਧ ਨਹੀਂ ਹਨ, ਇਸ ਲਈ ਸਰਕਾਰ ਨੂੰ ਹੋਰ ਸਾਧਨਾਂ ਰਾਹੀਂ ਕੰਮ ਕਰਨਾ ਪਿਆ ਹੈ।
ਜਰਮਨੀ ਦੀ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੌਕ ਨੇ 'ਐਕਸ' 'ਤੇ ਅਫਗਾਨਿਸਤਾਨ 'ਚ ਤਾਲਿਬਾਨ ਸ਼ਾਸਨ ਦੇ ਅਧੀਨ ਔਰਤਾਂ ਨਾਲ ਹੋ ਰਹੇ ਸਲੂਕ ਦੀ ਆਲੋਚਨਾ ਕਰਦੇ ਹੋਏ ਪੋਸਟ ਕੀਤਾ ਸੀ। ਹਾਲਾਂਕਿ ਹੈਬਸਟ੍ਰੀਟ ਨੇ ਕਿਹਾ ਕਿ ਅਫਗਾਨ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਮਹੀਨਿਆਂ ਤੋਂ ਜਾਰੀ ਸੀ। ਇਹ ਕਦਮ ਸੋਲਿੰਗੇਨ ਵਿੱਚ ਚਾਕੂ ਨਾਲ ਹਮਲੇ ਦੇ ਇੱਕ ਹਫ਼ਤੇ ਬਾਅਦ ਆਇਆ ਹੈ। ਉਕਤ ਹਮਲੇ ਦਾ ਸ਼ੱਕੀ ਸੀਰੀਆ ਦਾ ਨਾਗਰਿਕ ਹੈ, ਜਿਸ ਨੇ ਜਰਮਨੀ 'ਚ ਸ਼ਰਣ ਲਈ ਅਰਜ਼ੀ ਦਿੱਤੀ ਸੀ। ਸ਼ੱਕੀ ਨੂੰ ਪਿਛਲੇ ਸਾਲ ਬੁਲਗਾਰੀਆ ਡਿਪੋਰਟ ਕੀਤਾ ਜਾਣਾ ਸੀ, ਪਰ ਕਥਿਤ ਤੌਰ 'ਤੇ ਉਹ ਕੁਝ ਸਮੇਂ ਲਈ ਗਾਇਬ ਹੋ ਗਿਆ ਅਤੇ ਉਸ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਿਆ।
ਇਸਲਾਮਿਕ ਸਟੇਟ ਅੱਤਵਾਦੀ ਸਮੂਹ ਨੇ ਪਿਛਲੇ ਸ਼ੁੱਕਰਵਾਰ ਨੂੰ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਪਰ ਕੋਈ ਸਬੂਤ ਨਹੀਂ ਦਿੱਤਾ ਸੀ। ਕੱਟੜਪੰਥੀ ਸਮੂਹ ਨੇ ਆਪਣੀ ਨਿਊਜ਼ ਵੈੱਬਸਾਈਟ 'ਤੇ ਕਿਹਾ ਕਿ ਹਮਲਾਵਰ ਨੇ ਈਸਾਈਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਨੇ ਇਹ ਹਮਲਾ ਫਲਸਤੀਨ ਅਤੇ ਹਰ ਜਗ੍ਹਾ ਮੁਸਲਮਾਨਾਂ ਦਾ ਬਦਲਾ ਲੈਣ ਲਈ ਕੀਤਾ। ਇਸ ਦਾਅਵੇ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ।
ਪਾਕਿ PM ਨੇ ਮੁਹੰਮਦ ਯੂਨਸ ਨਾਲ ਕੀਤੀ ਫੋਨ 'ਤੇ ਗੱਲ, ਦੁਵੱਲੇ ਸਬੰਧਾਂ 'ਤੇ ਦਿੱਤਾ ਜ਼ੋਰ
NEXT STORY