ਮਿਲਾਨ (ਸਾਬੀ ਚੀਨੀਆ )- ਸਿੱਖ ਪੰਥ ਦੇ ਸਿਰਮੌਰ ਢਾਡੀ ਗਿਆਨੀ ਸੋਹਨ ਸਿੰਘ ਸੇਵਕ, ਜੋ ਕਿ ਪ੍ਰਚਾਰ ਹਿੱਤ ਯੂਰਪ ਟੂਰ ਤਹਿਤ ਇਟਲੀ ਪਹੁੰਚੇ ਸਨ, ਉਨਾਂ ਦਾ ਇਟਲੀ ਦੇ ਮਾਨਤੋਵਾ ਦੇ ਸੁਜਾਰਾ ਵਿਖੇ ਗੁਰਦੁਆਰਾ ਸੁਖਮਨੀ ਸਾਹਿਬ ਸੁਜਾਰਾ ਵਿਖੇ ਗੋਲਡ ਮੈਡਲ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਨੂੰ ਸਮਰਪਿਤ ਸਜਾਏ ਦੀਵਾਨਾਂ ਦੀ ਸਮਾਪਤੀ ਮੌਕੇ ਗਿਆਨੀ ਸੋਹਨ ਸਿੰਘ ਸੇਵਕ ਦੇ ਢਾਡੀ ਜਥੇ ਨੂੰ ਸਨਮਾਨਿਤ ਕਰਨ ਸਮੇਂ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਾ ਸੁਖਮਨੀ ਸਾਹਿਬ ਸੁਜਾਰਾ ਅਤੇ ਵੱਡੀ ਗਿਣਤੀ ਵਿੱਚ ਸੰਗਤ ਹਾਜਿਰ ਹੋਈ।
ਇਹ ਵੀ ਪੜ੍ਹੋ- ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਕਾਰਨ ਇਕ ਹੋਰ ਵੱਡਾ ਰਿਕਾਰਡ ਤੋੜਨ ਤੋਂ ਖੁੰਝੀ ਟੀਮ ਇੰਡੀਆ
ਇਸ ਮੌਕੇ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਜੱਥੇ ਵੱਲੋ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ। ਇਸ ਸਨਮਾਨ ਮੌਕੇ ਬੋਲਦਿਆਂ ਗਿਆਨੀ ਗਿਆਨੀ ਸੋਹਨ ਸਿੰਘ ਸੇਵਕ ਨੇ ਕਿਹਾ ਕਿ ਉਹ ਗੁਰੂ ਸਾਹਿਬ ਦੁਆਰਾ ਬਖਸ਼ਸ਼ ਕੀਤੀ ਕਲਾ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਹਨ। ਉਹ ਇਟਲੀ ਦੀਆਂ ਸੰਗਤਾਂ ਵੱਲੋ ਦਿੱਤੇ ਪਿਆਰ ਤੇ ਸਤਿਕਾਰ ਲਈ ਸਮੂਹ ਸੰਗਤਾਂ ਦੇ ਧੰਨਵਾਦੀ ਹਨ, ਜਿਨ੍ਹਾਂ ਨਿਮਾਣਿਆਂ ਨੂੰ ਮਾਣ ਬਖਸ਼ਿਆ।
ਇਹ ਵੀ ਪੜ੍ਹੋ- ICC ਨੇ ਐਲਾਨੀ ਵਿਸ਼ਵ ਕੱਪ 2023 ਦੀ ਬੈਸਟ ਪਲੇਇੰਗ-11, ਇਨ੍ਹਾਂ ਦਿੱਗਜਾਂ ਨੂੰ ਨਹੀਂ ਮਿਲੀ ਜਗ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਇੰਸ ਦਾ ਕਮਾਲ! 2 ਕੁੱਖਾਂ 'ਚ ਪਲਿਆ ਬੱਚਾ, ਲੈਸਬੀਅਨ ਜੋੜੇ ਨੇ ਦਿੱਤਾ ਜਨਮ
NEXT STORY