ਕਾਬੁਲ (ਏ.ਆਈ.ਐੱਨ.ਐੱਸ.): ਅਫਗਾਨਿਸਤਾਨ ਦੇ ਤਿੰਨ ਸੂਬਿਆਂ ਵਿਚ ਕੁੜੀਆਂ ਨੇ ਮੁੜ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ। ਟੋਲੋ ਨਿਊਜ਼ ਮੁਤਾਬਕ ਕੁਦੁੰਜ, ਬਲਖ ਅਤੇ ਸਰ-ਏ-ਪੁਲ ਸੂਬਿਆਂ ਵਿਚ ਕੁੜੀਆਂ ਮੁੜ ਸਕੂਲ ਜਾ ਰਹੀਆਂ ਹਨ। ਸੂਬਾਈ ਸਿੱਖਿਆ ਵਿਭਾਗ ਦੇ ਪ੍ਰਮੁੱਖ ਜਲੀਲ ਸੈਯਦ ਖਿਲੀ ਨੇ ਦੱਸਿਆ ਕਿ ਗਰਲਜ਼ ਸਕੂਲ ਖੋਲ੍ਹ ਦਿੱਤੇ ਗਏ ਹਨ ਅਤੇ ਕੁੜੀਆਂ ਨੇ ਸਕੂਲ ਆਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ ਮੁੰਡਿਆਂ ਅਤੇ ਕੁੜੀਆਂ ਦੇ ਸਕੂਲ ਵੱਖ ਕਰ ਦਿੱਤੇ ਗਏ ਹਨ। ਇੱਥੇ ਦੱਸ ਦਈਏ ਕਿ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਕੁੜੀਆਂ ਦੇ ਸਕੂਲ ਜਾਣ 'ਤੇ ਪਾਬੰਦੀ ਲਗਾਈ ਗਈ ਸੀ।
ਜਲੀਲ ਸੈਯਦ ਨੇ ਦੱਸਿਆ ਕਿ ਸਕੂਲ ਆਉਣ ਦੀ ਇਜਾਜ਼ਤ ਮਿਲਣ ਨਾਲ ਕੁੜੀਆਂ ਕਾਫੀ ਖੁਸ਼ ਹਨ। ਬਲਖ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ ਵਿਚ 4,600 ਤੋਂ ਵੱਧ ਵਿਦਿਆਰਥੀ ਅਤੇ 162 ਅਧਿਆਪਕ ਹਨ। ਇੱਥੇ ਇਕ ਵਿਦਿਆਰਥਣ ਸੁਲਤਾਨ ਰਾਜ਼ੀਆ ਨੇ ਕਿਹਾ,''ਸ਼ੁਰੂਆਤ ਵਿਚ ਸਕੂਲ ਵਿਚ ਕੁੜੀਆਂ ਦੀ ਗਿਣਤੀ ਘੱਟ ਸੀ ਪਰ ਹੁਣ ਗਿਣਤੀ ਵੱਧ ਰਹੀ ਹੈ।'' ਸਕੂਲ ਦੀ ਇਕ ਹੋਰ ਵਿਦਿਆਰਥਣ ਤਬਸੁੱਮ ਨੇ ਕਿਹਾ,''ਸਿੱਖਿਆ ਸਾਡਾ ਅਧਿਕਾਰ ਹੈ। ਅਸੀਂ ਆਪਣੇ ਦੇਸ਼ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ ਅਤੇ ਕੋਈ ਵੀ ਸਾਡੀ ਸਿੱਖਿਆ ਦਾ ਅਧਿਕਾਰ ਖੋਹ ਨਹੀਂ ਸਕਦਾ।''
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਤੋਂ ਬਾਹਰ ਫ਼ਸੇ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕਾਂ ਦੀ ਵਾਪਸੀ ਦੀ ਜਾਗੀ ਉਮੀਦ
ਬਲਖ ਸਿੱਖਿਆ ਵਿਭਾਗ ਦੇ ਅੰਕੜਿਆਂ ਮੁਤਾਬਕ, ਸੂਬੇ ਵਿੱਚ ਲਗਭਗ 50,000 ਵਿਦਿਆਰਥੀਆਂ ਦੇ ਨਾਲ 600 ਤੋਂ ਵੱਧ ਸਕੂਲ ਹਨ। ਪਿਛਲੇ ਮਹੀਨੇ, ਤਾਲਿਬਾਨ ਦੁਆਰਾ ਨਿਯੁਕਤ ਸਿੱਖਿਆ ਮੰਤਰਾਲੇ ਨੇ ਘੋਸ਼ਣਾ ਕੀਤੀ ਸੀ ਕਿ ਸਿਰਫ ਮੁੰਡਿਆਂ ਦੇ ਸਕੂਲ ਦੁਬਾਰਾ ਖੁੱਲ੍ਹਣਗੇ ਅਤੇ ਸਿਰਫ ਪੁਰਸ਼ ਅਧਿਆਪਕ ਹੀ ਆਪਣੀ ਨੌਕਰੀ ਦੁਬਾਰਾ ਸ਼ੁਰੂ ਕਰ ਸਕਦੇ ਹਨ। ਮੰਤਰਾਲੇ ਨੇ ਹਾਲਾਂਕਿ ਮਹਿਲਾ ਅਧਿਆਪਕਾਂ ਜਾਂ ਕੁੜੀਆਂ ਦੇ ਸਕੂਲ ਪਰਤਣ ਬਾਰੇ ਕੁਝ ਨਹੀਂ ਕਿਹਾ ਸੀ। ਸਿੱਖਿਆ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਅਫਗਾਨਿਸਤਾਨ ਵਿੱਚ ਇਸ ਵੇਲੇ 14,098 ਸਕੂਲ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ 4,932 ਸਕੂਲਾਂ ਵਿੱਚ 10-12 ਗ੍ਰੇਡ ਦੇ ਵਿਦਿਆਰਥੀ ਹਨ, ਗ੍ਰੇਡ 7-9 ਵਿੱਚ 3,781 ਅਤੇ ਗ੍ਰੇਡ 1-6 ਵਿੱਚ 5,385 ਵਿਦਿਆਰਥੀ ਹਨ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦੀ US ਨੂੰ ਚਿਤਾਵਨੀ, ਨਵੀਂ ਅਫਗਾਨ ਸਰਕਾਰ ਨੂੰ 'ਅਸਥਿਰ' ਕਰਨ ਦੀ ਨਾ ਕਰੇ ਕੋਸ਼ਿਸ਼
ਅੰਕੜਿਆਂ ਮੁਤਾਬਕ, ਕੁੱਲ ਸਕੂਲਾਂ ਵਿੱਚੋਂ ਗ੍ਰੇਡ 10-12 ਵਿੱਚ 28 ਫੀਸਦੀ, ਗ੍ਰੇਡ 7-9 ਵਿੱਚ 15.5 ਫੀਸਦੀ ਅਤੇ ਗ੍ਰੇਡ 1-6 ਵਿੱਚ 13.5 ਫੀਸਦੀ ਕੁੜੀਆਂ ਦੇ ਸਕੂਲ ਹਨ। ਸੱਭਿਆਚਾਰ ਅਤੇ ਸੂਚਨਾ ਮੰਤਰਾਲੇ ਦੇ ਸੱਭਿਆਚਾਰਕ ਕਮਿਸ਼ਨ ਦੇ ਮੈਂਬਰ ਸਈਦ ਖੋਸਤੀ ਨੇ ਕਿਹਾ, “ਇੱਥੇ ਕੁਝ ਤਕਨੀਕੀ ਸਮੱਸਿਆਵਾਂ ਹਨ। ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਬੁਨਿਆਦੀ ਤੌਰ 'ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਜਿਨ੍ਹਾਂ ਲਈ ਨੀਤੀ ਅਤੇ ਢਾਂਚੇ ਦੀ ਲੋੜ ਹੁੰਦੀ ਹੈ। ਇਹ ਢਾਂਚਾ ਇਸ ਢੰਗ ਨਾਲ ਸਥਾਪਤ ਕੀਤਾ ਜਾਣਾ ਚਾਹੀਦਾ ਹੈ ਕਿ ਸਾਡੀਆਂ ਕੁੜੀਆਂ ਆਪਣੀ ਪੜ੍ਹਾਈ ਕਿਵੇਂ ਜਾਰੀ ਰੱਖ ਸਕਦੀਆਂ ਹਨ। ਜਦੋਂ ਇਹ ਸਮੱਸਿਆਵਾਂ ਹੱਲ ਹੋ ਜਾਣਗੀਆਂ, ਸਾਰੀਆਂ ਕੁੜੀਆਂ ਸਕੂਲ ਜਾਣ ਦੇ ਯੋਗ ਹੋ ਜਾਣਗੀਆਂ।'' ਉੱਧਰ ਕੁੜੀਆਂ ਦਾ ਕਹਿਣਾ ਹੈ ਕਿ ਹਾਲਾਂਕਿ ਤਾਲਿਬਾਨ ਨੇ ਵਾਰ-ਵਾਰ ਕਿਹਾ ਹੈ ਕਿ ਉਹ ਬਦਲ ਗਿਆ ਹੈ ਪਰ ਉਨ੍ਹਾਂ ਦਾ ਤਾਜ਼ਾ ਫ਼ੈਸਲਾ ਨਿਰਾਸ਼ਾਜਨਕ ਹੈ, ਜਿਸ ਨਾਲ ਕੁੜੀਆਂ ਅਤੇ ਮੁਟਿਆਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਹੋਰ ਨੁਕਸਾਨੇ ਜਾਣ ਦਾ ਡਰ ਹੈ।
ਸੁਪਰੀਮ ਸਿੱਖ ਕੌਂਸਲ UK ਨੇ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਵਲੋਂ ਨਾਗਰਿਕਾਂ ਦੇ ਕਤਲ ਦੀ ਕੀਤੀ ਨਿੰਦਾ
NEXT STORY