ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਕੋਪ 26 ਜਲਵਾਯੂ ਪਰਿਵਰਤਨ ਕਾਨਫਰੰਸ ਦੇ ਪ੍ਰਬੰਧਕਾਂ ਨੇ ਸਿਖਰ ਸੰਮੇਲਨ ਦੇ ਸਥਾਨ ਸਕਾਟਿਸ਼ ਈਵੈਂਟ ਕੈਂਪਸ (ਐੱਸ ਈ ਸੀ) ਵਿੱਚ ਦਾਖਲ ਹੋਣ ਦੌਰਾਨ ਲੰਬੀ ਦੇਰੀ ਦਾ ਦੁੱਖ ਝੱਲਣ ਵਾਲੇ ਡੈਲੀਗੇਟਾਂ ਤੋਂ ਬਾਅਦ ਵਿਚ ਮੁਆਫੀ ਮੰਗੀ ਹੈ। ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸਕੱਤਰੇਤ ਨੇ ਮੰਗਲਵਾਰ ਰਾਤ ਨੂੰ ਮਾਨਤਾ ਪ੍ਰਾਪਤ ਡੈਲੀਗੇਟਾਂ ਨੂੰ ਈਮੇਲ ਕਰਦਿਆਂ ਕੋਪ 26 ਦੇ ਸਥਾਨ ਤੱਕ ਪਹੁੰਚਣ ਨਾਲ ਜੁੜੀਆਂ ਅਸੁਵਿਧਾਵਾਂ ਲਈ ਮੁਆਫੀ ਮੰਗੀ।
ਕੋਪ 26 ਦੇ ਪਹਿਲੇ ਦੋ ਦਿਨਾਂ ਦੌਰਾਨ ਲੰਬੀਆਂ ਕਤਾਰਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਤਹਿਤ ਸੰਮੇਲਨ ਵਿੱਚ ਜਾਣ ਵਾਲੇ ਲੋਕਾਂ ਨੂੰ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਬਾਹਰ ਇੰਤਜ਼ਾਰ ਕਰਨਾ ਪਿਆ। ਅਧਿਕਾਰੀਆਂ ਅਨੁਸਾਰ ਮੰਗਲਵਾਰ ਨੂੰ ਸਵੇਰੇ 9 ਵਜੇ ਤੱਕ ਐੱਸ ਈ ਸੀ ਦੇ ਬਾਹਰ ਇੱਕ ਵੱਡੀ ਭੀੜ ਇਕੱਠੀ ਹੋ ਗਈ ਸੀ। ਕੋਪ 26 ਵਿੱਚ ਸ਼ਾਮਲ ਹੋਣ ਵਾਲੇ ਹਰੇਕ ਵਿਅਕਤੀ ਨੂੰ ਕੈਂਪਸ ਵਿੱਚ ਜਾਣ ਤੋਂ ਪਹਿਲਾਂ ਇੱਕ ਨੈਗੇਟਿਵ ਕੋਰੋਨਾ ਵਾਇਰਸ ਟੈਸਟ ਅਤੇ ਉਹਨਾਂ ਦੀ ਮਾਨਤਾ ਪ੍ਰਾਪਤ ਆਈ ਡੀ ਦਾ ਸਬੂਤ ਦਿਖਾਉਣਾ ਜ਼ਰੂਰੀ ਹੈ।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਦਾ ਨਵਾਂ ਫਰਮਾਨ, ਅਫਗਾਨਿਸਤਾਨ 'ਚ ਵਿਦੇਸ਼ੀ ਕਰੰਸੀ ਦੀ ਵਰਤੋਂ 'ਤੇ ਲਗਾਈ ਪਾਬੰਦੀ
ਇਸਦੇ ਇਲਾਵਾ ਉਹਨਾਂ ਦਾ ਇੱਕ ਸੁਰੱਖਿਆ ਹਾਲ ਵਿੱਚ ਸਕੈਨਰਾਂ ਵਿੱਚੋਂ ਲੰਘਣਾ ਵੀ ਜਰੂਰੀ ਹੈ। ਇਸ ਲਈ ਸੁਰੱਖਿਆ ਹਾਲ ਦੇ ਬਾਹਰ ਸੋਮਵਾਰ ਅਤੇ ਮੰਗਲਵਾਰ ਨੂੰ ਇੱਕ ਰੁਕਾਵਟ ਬਣੀ ਰਹੀ, ਜਿਸ ਦੇ ਨਤੀਜੇ ਵਜੋਂ ਕਈ ਡੈਲੀਗੇਟਾਂ ਨੇ ਕੁੱਝ ਮੀਟਿੰਗਾਂ ਨੂੰ ਖੁੰਝਾ ਦਿੱਤਾ। ਕੋਪ 26 ਦੇ ਪ੍ਰਬੰਧਕਾਂ ਅਨੁਸਾਰ ਕੋਵਿਡ-19 ਮਹਾਮਾਰੀ ਕਾਰਨ ਸਰਕਾਰ ਨੂੰ ਵਿਸ਼ਵ ਭਰ ਦੇ ਨੇਤਾਵਾਂ ਅਤੇ ਡੈਲੀਗੇਟਾਂ ਦੀ ਸਿਹਤ ਦੀ ਰੱਖਿਆ ਲਈ ਬਹੁਤ ਸਾਰੇ ਸੁਰੱਖਿਆ ਉਪਾਅ ਕਰਨੇ ਪਏ ਹਨ।
ਯੂਕੇ 'ਚ ਹਜ਼ਾਰਾਂ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ ਬਲੱਡ ਪ੍ਰੈਸ਼ਰ ਮਾਨੀਟਰ
NEXT STORY